ਮਹਿਲਾ ਡਾਕਟਰ ਦੇ ਘਰ ਕੇਕ ਲੈ ਕੇ ਪੁੱਜੀ ਪੁਲਿਸ, ਦੇਖ ਕੇ ਲੋਕ ਹੋਏ ਹੈਰਾਨ
ਲੋਕ ਇਸ ਵੀਡੀਓ 'ਤੇ ਟਿੱਪਣੀ ਕਰ ਰਹੇ ਹਨ ਅਤੇ ਪੁਲਿਸ ਦੀ ਪ੍ਰਸ਼ੰਸਾ ਕਰ ਰਹੇ ਹਨ।
ਜਿੱਥੇ ਇਕ ਪਾਸੇ ਕਰੋਨਾ ਵਾਇਰਸ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ ਉਥੇ ਇਸ ਖਤਰਾਨਕ ਵਾਇਰਸ ਨੂੰ ਰੋਕਣ ਦੇ ਲਈ ਪੁਲਿਸ ਕਰਮੀ, ਡਾਕਟਰ ਅਤੇ ਸਫਾਈ ਕਰਮਚਾਰੀ ਦਿਨ-ਰਾਤ ਲੋਕਾਂ ਦੀ ਸੇਵਾ ਕਰਨ ਵਿਚ ਲੱਗੇ ਹੋਏ ਹਨ। ਇਸ ਤਹਿਤ ਇਕ ਮਾਮਲਾ ਪਟਿਆਲਾ ਵਿਚ ਸਾਹਮਣੇ ਆਇਆ ਹੈ ਜਿਸ ਨੂੰ ਦੇਖਣ ਤੋਂ ਬਾਅਦ ਕਈ ਲੋਕ ਹੈਰਾਨ ਰਹਿ ਗਏ। ਦੱਸ ਦੱਈਏ ਕਿ ਪਟਿਆਲਾ ਦੇ ਐੱਸ.ਐੱਸ.ਪੀ ਨੂੰ ਦਿੱਲੀ ਤੋਂ ਇਕ ਵਿਅਕਤੀ ਦੇ ਵੱਲੋਂ ਪਟਿਆਲਾ ਵਿਚ ਡਿਊਟੀ ਤੇ ਤੈਨਾਇਤ ਆਪਣੀ ਭਤੀਜੀ ਦੇ ਅੱਜ ਜਨਮ ਦਿਨ ਹੋਣ ਬਾਰੇ ਟਵੀਟ ਕੀਤਾ ਅਤੇ ਨਾਲ ਹੀ ਉਨ੍ਹਾਂ ਤੋਂ ਮਦਦ ਦੀ ਮੰਗ ਵੀ ਕੀਤੀ।
ਇਸ ਤੋਂ ਬਾਅਦ ਐਸਐਸਪੀ ਦੇ ਆਦੇਸ਼ ਤੇ ਚੋਂਕੀ ਇੰਚਾਰਜ ਮਹਿਲਾ ਪੁਲਿਸ ਕਰਮਚਾਰੀ ਨਾਲ ਪੁਲਿਸ ਮੁਲਾਜ਼ਮ ਉਸ ਡਾਕਟਰ ਦੇ ਘਰ ਪਹੁੰਚੇ ਅਤੇ ਫੁੱਲ ਦੇ ਨਾਲ ਉਸ ਨੂੰ ਕੇਕ ਭੇਂਟ ਕਰਕੇ ਜਨਮ ਦਿਨ ਦੀ ਵਧਾਈ ਦਿੱਤੀ। ਦਰਅਸਲ, ਨਰਿੰਦਰ ਚਾਬੜਾ ਨਾਮ ਦੇ ਵਿਅਕਤੀ ਨੇ ਪਟਿਆਲਾ ਦੇ ਐਸਐਸਪੀ ਨੂੰ ਟਵੀਟ ਕੀਤਾ- ‘ਅੱਜ ਮੇਰੀ ਭਤੀਜੀ ਡਾਕਟਰ ਕਿਮੀ ਮਦਾਨ ਦਾ ਜਨਮਦਿਨ ਹੈ।
ਉਹ ਪਟਿਆਲੇ ਵਿਚ ਰਹਿੰਦੀ ਹੈ। ਹਰ ਸਾਲ ਮੈਂ ਉਸ ਦੇ ਜਨਮਦਿਨ 'ਤੇ ਇਕ ਤੋਹਫਾ ਲੈ ਕੇ ਪਹੁੰਚਦਾ ਹਾਂ। ਇਸ ਵਾਰ ਕੋਰੋਨਾ ਕਾਰਨ ਨਹੀਂ ਆ ਸਕਿਆ। ਇਸ 'ਤੇ ਐਸਐਸਪੀ ਦੇ ਆਦੇਸ਼ਾਂ ਤੇ ਚੌਕੀ ਫੱਗਣ ਮਾਜਰਾ ਇੰਚਾਰਜ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਮਹਿਲਾ ਪੁਲਿਸ ਮੁਲਾਜ਼ਮਾਂ ਦੀ 4 ਗੱਡੀਆਂ ਡਾਕਟਰ ਦੇ ਘਰ ਪਹੁੰਚੀਆਂ।
ਅਚਾਨਕ ਪੁਲਿਸ ਦੇ ਪਹੁੰਚਣ ਉਤੇ ਸੁਸਾਇਟੀ ਦੇ ਲੋਕ ਹੈਰਾਨ ਰਹਿ ਗਏ, ਪਰ ਜਿਵੇਂ ਹੀ ਕਾਰ ਦੇ ਸਪੀਕਰ ਤੋਂ ਹੈਪੀ ਬਰਥਡੇ ਟੂ-ਯੂ ਦੀ ਆਵਾਜ਼ ਸੁਣਾਈ ਦਿੱਤੀ, ਸਾਰਿਆਂ ਨੇ ਤਾੜੀਆਂ ਮਾਰੀਆਂ ਅਤੇ ਜਨਮਦਿਨ ਮੁਬਾਰਕ ਆਖੀ, ਤਦ ਐਸ.ਆਈ.ਜਸਪਪ੍ਰੀਤ ਨੇ ਡਾਕਟਰ ਨੂੰ ਕੇਕ ਅਤੇ ਫੁੱਲ ਭੇਟ ਕਰਕੇ ਵਧਾਈ ਦਿੱਤੀ। ਪਟਿਆਲਾ ਦੇ ਐਸਐਸਪੀ ਨੇ ਇਸ ਪੂਰੇ ਸਿਲਸਿਲੇ ਦੀ ਇੱਕ ਵੀਡੀਓ ਟਵੀਟ ਕੀਤੀ। ਲੋਕ ਇਸ ਵੀਡੀਓ 'ਤੇ ਟਿੱਪਣੀ ਕਰ ਰਹੇ ਹਨ ਅਤੇ ਪੁਲਿਸ ਦੀ ਪ੍ਰਸ਼ੰਸਾ ਕਰ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।