‘ਵੰਦੇ ਭਾਰਤ’ ਮਿਸ਼ਨ ਤਹਿਤ, ਮਲੇਸ਼ੀਆ ਤੋਂ 95 ਪੰਜਾਬੀ ਪੁੱਜੇ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੂਰੇ ਵਿਸ਼ਵ ਵਿਚ ਕਰੋਨਾ ਮਹਾਂਮਾਰੀ ਦੇ ਕਾਰਨ ਵੱਖ ਵੱਖ ਦੇਸ਼ਾਂ ਵੱਲ਼ੋਂ ਲੌਕਡਾਊਨ ਲਾਗ ਕੇ ਕੰਮਾਂ-ਕਾਰਾਂ ਦੇ ਨਾਲ-ਨਾਲ ਸੜਕੀ ਅਤੇ ਹਵਾਈ ਅਵਾਜਾਈ ਤੇ ਰੋਕ ਲਾਈ ਹੋਈ ਹੈ।

Photo

ਅੰਮ੍ਰਿਤਸਰ : ਪੂਰੇ ਵਿਸ਼ਵ ਵਿਚ ਕਰੋਨਾ ਮਹਾਂਮਾਰੀ ਦੇ ਕਾਰਨ ਵੱਖ ਵੱਖ ਦੇਸ਼ਾਂ ਵੱਲ਼ੋਂ ਲੌਕਡਾਊਨ ਲਾਗ ਕੇ ਕੰਮਾਂ-ਕਾਰਾਂ ਦੇ ਨਾਲ-ਨਾਲ ਸੜਕੀ ਅਤੇ ਹਵਾਈ ਅਵਾਜਾਈ ਤੇ ਰੋਕ ਲਾਈ ਹੋਈ ਹੈ। ਇਸ ਤਹਿਤ ਬਹੁਤ ਸਾਰੇ ਲੋਕ ਵੱਖ-ਵੱਖ ਦੇਸ਼ਾਂ ਵਿਚ ਫਸੇ ਹੋਏ ਹਨ। ਭਾਰਤ ਸਰਕਾਰ ਵੱਲੋਂ ਵੀ ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਿਸ ਲਿਆਉਂਣ ਲਈ ‘ਵੰਦੇ ਭਾਰਤ’ ਨਾਮ ਦਾ ਪ੍ਰੋਗਰਾਮ ਚਲਾਇਆ ਗਿਆ ਹੈ

ਜਿਸ ਤਹਿਤ ਲੌਕਡਾਊਨ ਕਾਰਨ ਦੂਜੇ ਦੇਸ਼ਾਂ ਚ ਫਸੇ ਹਜ਼ਾਰਾਂ ਹੀ ਭਾਰਤੀ ਨਾਗਰਿਕਾਂ ਨੂੰ ਸਰਕਾਰ ਨੇ ਵਾਪਿਸ ਬੁਲਾਇਆ ਹੈ ਅਤੇ ਹੋਰਾਂ ਨੂੰ ਵੀ ਬੁਲਾ ਰਹੀ ਹੈ। ਇਸੇ ਮਿਸ਼ਨ ਤਹਿਤ ਹੁਣ 95 ਹੋਰ ਪੰਜਾਬੀ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇ ਹਨ। ਏਅਰ ਇੰਡਿਆ ਦੀ ਵਿਸ਼ੇਸ ਉਡਾਣ ਸ਼ੁੱਕਰਵਾਰ ਨੂੰ ਤੜਕੇ ਅੰਮ੍ਰਿੰਤਸਰ ਹਵਾਈ ਅੱਡੇ ਤੇ ਪਹੁੰਚੀ ਸੀ।

ਉਧਰ ਐਸਡੀਐਮ ਦੀਪਕ ਭਾਟੀਆ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਉਡਾਣ ਵਿੱਚ ਕੁੱਲ 138 ਭਾਰਤੀ ਦੇਸ਼ ਪਰਤੇ ਸਨ। ਇਨ੍ਹਾਂ ਵਿੱਚੋਂ 95 ਪੰਜਾਬੀਆਂ ਤੋਂ ਇਲਾਵਾ 43 ਹੋਰਨਾਂ ਸੂਬਿਆਂ ਦੇ ਵਾਸੀ ਵੀ ਸਨ, ਜਿਨ੍ਹਾਂ ਨੂੰ ਲਖਨਊ ਹਵਾਈ ਅੱਡੇ 'ਤੇ ਉਤਾਰਿਆ ਗਿਆ। ਲਖਨਊ ਤੋਂ ਬਾਅਦ ਇਹੋ ਉਡਾਣ ਅੰਮ੍ਰਿਤਸਰ ਪਹੁੰਚੀ ਤੇ ਇੱਥੇ ਸਾਰੇ ਪੰਜਾਬੀਆਂ ਨੂੰ ਮੈਡੀਕਲ ਜਾਂਚ ਉਪਰੰਤ ਏਕਾਂਤਵਾਸ ਕੇਂਦਰ ਭੇਜਿਆ ਜਾਵੇਗਾ।

ਨਾਲ ਹੀ ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਤੋਂ ਪਰਤੇ ਇਨ੍ਹਾਂ ਵਿਅਕਤੀਆਂ ਵਿਚੋਂ ਹਰ ਇਕ ਲਈ ਸਰਕਾਰ ਦੁਆਰਾ ਨਿਰਧਾਰਿਤ ਕੀਤੇ ਏਕਾਂਤਵਸ ਕੇਂਦਰਾਂ ਵਿਚ ਰਹਿਣਾ ਲਾਜ਼ਮੀਂ ਹੋਵੇਗਾ। ਇਸ ਲਈ ਹਾਲੇ ਕੋਈ ਵੀ ਵਿਅਕਤੀ ਸਿੱਧਾ ਹੀ ਆਪਣੇ ਘਰ ਨਹੀਂ ਜਾ ਸਕੇਗਾ। ਦੱਸ ਦੱਈਏ ਕਿ ਇਨ੍ਹਾਂ ਵਿਚੋਂ ਕਾਫੀ ਯਾਤਰੀਆਂ ਦੇ ਰਿਸ਼ਤੇਦਾਰ ਹਵਾਈ ਅੱਡੇ ਤੇ ਪਹੁੰਚੇ ਹੋਏ ਸਨ ਪਰ ਹਾਲੇ ਕਿਸੇ ਨੂੰ ਵੀ ਇਨ੍ਹਾਂ ਨਾਲ ਮਿਲਣ ਨਹੀਂ ਦਿੱਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।