Amritsar ‘ਚ ਗੁੰਡਾਗਰਦੀ ਦਾ ਹੋਇਆ ਨੰਗਾ-ਨਾਚ, ਪਰਿਵਾਰ ਨੇ ਰੋ-ਰੋ ਦੱਸੀ ਕਹਾਣੀ

ਏਜੰਸੀ

ਖ਼ਬਰਾਂ, ਪੰਜਾਬ

ਉੱਥੇ ਹੀ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ...

Amritsar Punjab India

ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਦਿਨ ਦਿਹਾੜੇ ਪਰਿਵਾਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਮੁਹੱਲੇ ਦੇ ਕੁੱਝ ਲੋਕਾਂ ਵੱਲੋਂ ਗੁੰਡਾਗਰਦੀ ਕਰਦਿਆਂ ਉਹਨਾਂ ਦੇ ਘਰ ਵਿਚ ਵੜ ਕੇ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਹੈ।

ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਛੋਟੀ ਜਿਹੀ ਰੈੱਡ ਲਾਈਟ ਟੁੱਟਣ ਕਾਰਨ ਪਰਿਵਾਰ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਵੀ ਉਹਨਾਂ ਦਾ ਸਾਥ ਨਹੀਂ ਦਿੱਤਾ ਜਾ ਰਿਹਾ ਜਿਸ ਕਰ ਕੇ ਉਹਨਾਂ ਦੀ ਅਜੇ ਤਕ ਕੋਈ ਵੀ ਸੁਣਵਾਈ ਨਹੀਂ ਹੋ ਰਹੀ।

ਉੱਥੇ ਹੀ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਬੇਰਹਿਮੀ ਨਾਲ ਕੁੱਟਿਆ ਮਾਰਿਆ ਗਿਆ ਹੈ। ਉਹਨਾਂ ਦੇ ਬੇਟੇ ਤੇ ਹੀ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹਨਾਂ ਨੇ ਕੁੱਟਿਆ ਹੈ। ਉਹਨਾਂ ਨੇ ਪੁਲਿਸ ਸਟੇਸ਼ਨ ਵਿਚ ਕਈ ਫੋਨ ਕੀਤੇ ਪਰ ਪੁਲਿਸ ਉਹਨਾਂ ਦਾ ਹਾਲ ਜਾਣਨ ਨਹੀਂ ਆਈ ਤੇ ਨਾ ਹੀ ਉਹਨਾਂ ਦੀ ਸੁਣਵਾਈ ਕੀਤੀ ਗਈ। ਪਰਿਵਾਰ ਨੇ ਅੱਗੇ ਕਿਹਾ ਕਿ ਉਹਨਾਂ ਦੇ ਸਾਰੇ ਪਰਿਵਾਰ ਨੂੰ ਉਹਨਾਂ ਤੋਂ ਖ਼ਤਰਾ ਹੈ।

ਪੁਲਿਸ ਅਫ਼ਸਰ ਦਾ ਕਹਿਣਾ ਹੈ ਕਿ ਮਾਰਕਿਟ ਪਰਿਵਾਰ ਦੇ ਬੇਟੇ ਦੀ ਗੱਡੀ ਮੋਟਰਸਾਈਕਲ ’ਚ ਵੱਜੀ।  ਉੱਥੇ ਦੋ ਔਰਤਾਂ ਵੀ ਸਨ ਉਹਨਾਂ ਤੇ ਗੱਡੀ ਚੜ੍ਹਾਉਣ ਲੱਗਾ ਸੀ। ਉਸ ਤੋਂ ਬਾਅਦ ਉਹਨਾਂ ਵਿਚ ਬਹਿਸ ਸ਼ੁਰੂ ਹੋ ਗਈ।

ਉੱਥੇ ਹੀ ਪਰਿਵਾਰ ਦੇ ਮੈਂਬਰ ਛਡਾਉਣ ਲਈ ਆਏ ਤਾਂ ਉਹਨਾਂ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ। ਸੋ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨਾਲ ਇਨਸਾਫ਼ ਕੀਤਾ ਜਾਵੇ ਤੇ ਜਿਹੜੇ ਲੋਕਾਂ ਨੇ ਉਹਨਾਂ ਦੇ ਪਰਿਵਾਰ ਨਾਲ ਕੁੱਟਮਾਰ ਕੀਤੀ ਹੈ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।