ਮੋਹਾਲੀ ਏਅਰਪੋਰਟ ‘ਤੇ ਤੈਨਾਤ ਕਮਾਂਡੋ ਜਵਾਨ ਦੀ ਪਤਨੀ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਹਾਲੀ ਏਅਰਪੋਰਟ ‘ਤੇ ਤੈਨਾਤ ਪੰਜਾਬ ਪੁਲਿਸ ਦੇ ਇਕ ਕਮਾਂਡੋ ਜਵਾਨ ਨਾਲ ਸਾਲ 2007 ਵਿਚ ਲਵ ਮੈਰਿਜ ਕਰਨ ਵਾਲੀ...

Commando Jawan's wife committed suicide...

ਜਲੰਧਰ (ਸਸਸ) : ਮੋਹਾਲੀ ਏਅਰਪੋਰਟ ‘ਤੇ ਤੈਨਾਤ ਪੰਜਾਬ ਪੁਲਿਸ ਦੇ ਇਕ ਕਮਾਂਡੋ ਜਵਾਨ ਨਾਲ ਸਾਲ 2007 ਵਿਚ ਲਵ ਮੈਰਿਜ ਕਰਨ ਵਾਲੀ ਲੜਕੀ ਨੇ ਖ਼ੁਦਕੁਸ਼ੀ ਕਰ ਲਈ ਹੈ। ਉਸ ਨੇ ਬੁੱਧਵਾਰ ਨੂੰ ਸਵੇਰੇ 6 ਵਜੇ ਦੇ ਲਗਭੱਗ ਸੁੱਚੀ ਪਿੰਡ ਦੇ ਨਜ਼ਦੀਕ ਰੇਲ ਟ੍ਰੈਕ ‘ਤੇ ਜੰਮੂ ਜਾਣ ਵਾਲੇ ਸਮਾਨ ਨਾਲ ਲੋਅਡ ਮਾਲ-ਗੱਡੀ ਦੇ ਅੱਗੇ ਛਲਾਂਗ ਲਗਾ ਕੇ ਅਪਣੀ ਜਾਨ ਦੇ ਦਿਤੀ। ਧਰਮਪਾਲ ਸੰਧੂ ਦੀ ਮ੍ਰਿਤਕਾ ਪਤਨੀ ਨਿਵਾਸੀ ਬਾਬਾ ਗਦੀਲੇ ਸ਼ਾਹ ਕਲੋਨੀ ਸੁੱਚੀ ਪਿੰਡ, ਥਾਣਾ ਰਾਮਾ ਮੰਡੀ ਜਲੰਧਰ ਦੇ ਸਰੀਰ ਦੇ 2 ਹਿੱਸੇ ਹੋ ਗਏ।

ਰੇਲਵੇ ਪੁਲਿਸ ਚੌਕੀ ਸੁੱਚੀ ਪਿੰਡ ਨੇ ਹਾਦਸੇ ਤੋਂ 25 ਮਿੰਟ ਬਾਅਦ 6:25 ‘ਤੇ ਸਿਰ ਟ੍ਰੈਕ ਦੇ ਅੰਦਰ ਅਤੇ ਲੱਤਾਂ ਟ੍ਰੈਕ ਦੇ ਬਾਹਰ ਪਈਆਂ ਬਰਾਮਦ ਕੀਤੀਆਂ। ਮੌਕੇ ‘ਤੇ ਪਹੁੰਚਿਆ ਪਤੀ ਹੈੱਡ ਕਾਂਸਟੇਬਲ ਧਰਮਪਾਲ ਅਪਣੀ ਪਤਨੀ ਦੀਆਂ ਲੱਤਾਂ ਹੱਥ ਵਿਚ ਫੜ ਕੇ ਉਸ ਦੀ ਮੌਤ ‘ਤੇ ਵਿਸ਼ਵਾਸ ਨਹੀਂ ਕਰ ਪਾ ਰਿਹਾ ਸੀ। ਰੇਲਵੇ ਪੁਲਿਸ ਦੇ ਮੁਤਾਬਕ ਮ੍ਰਿਤਕਾ ਦੇ ਪੇਕੇ ਵਾਲਿਆਂ ਨੂੰ ਉਸ ਦੀ ਮੌਤ ਦੇ ਬਾਰੇ ਸੂਚਿਤ ਕਰ ਦਿਤਾ ਗਿਆ ਹੈ। ਉਨ੍ਹਾਂ ਦੇ ਵੀਰਵਾਰ ਨੂੰ ਸਵੇਰੇ ਪਹੁੰਚਣ ਦੀ ਉਮੀਦ ਹੈ।

ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ. ਹਰਮੇਸ਼ ਲਾਲ ਨੇ ਦੱਸਿਆ ਕਿ ਉਨ੍ਹਾਂ  ਦੇ ਬਿਆਨਾਂ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫ਼ਿਲਹਾਲ ਲਾਸ਼ ਨੂੰ ਸਿਵਲ ਹਸਪਤਾਲ ਸਥਿਤ ਮੋਰਚਰੀ ਵਿਚ ਰਖਵਾ ਦਿਤਾ ਗਿਆ ਹੈ। ਮੂਲ ਰੂਪ ਤੋਂ ਆਦਮਪੁਰ ਥਾਣੇ ਦੇ ਪਿੰਡ ਪੰਡੋਰੀ ਨਿੱਜਰਾਂ ਨਿਵਾਸੀ ਮ੍ਰਿਤਕਾ ਦੇ ਪਤੀ ਧਰਮਪਾਲ ਸੰਧੂ ਨੇ ਰੇਲਵੇ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਕਿਹਾ ਹੈ ਕਿ ਉਸ ਦੀ ਪਤਨੀ ਖ਼ੁਦਕੁਸ਼ੀ ਨਹੀਂ ਕਰ ਸਕਦੀ ਕਿਉਂਕਿ ਉਹ ਘਰ ਵਿਚ ਖੁਸ਼ ਸੀ।

ਹਾਲਾਂਕਿ ਉਹ ਕੁਝ ਸਮੇਂ ਤੋਂ ਦਿਮਾਗੀ ਤੌਰ ‘ਤੇ ਪਰੇਸ਼ਾਨ ਰਹਿਣ ਦੇ ਕਾਰਨ ਘਰ ਤੋਂ ਅਪਣੇ ਆਪ ਹੀ ਬਾਹਰ ਚਲੀ ਜਾਂਦੀ ਸੀ ਅਤੇ ਉਹ ਉਸ ਨੂੰ ਆਪ ਘਰ ਲੈ ਕੇ ਆਉਂਦਾ ਸੀ। 9 ਨਵੰਬਰ ਤੋਂ ਉਹ ਛੁੱਟੀ ‘ਤੇ ਚੱਲ ਰਿਹਾ ਹੈ ਅਤੇ ਪਤਨੀ ਦਾ ਇਲਾਜ ਕਰਵਾ ਰਿਹਾ ਸੀ। 11 ਸਾਲ ਪਹਿਲਾਂ ਉਨ੍ਹਾਂ ਦੋਵਾਂ ਦੀ ਲਵ ਮੈਰਿਜ ਹੋਈ ਸੀ। ਇਹ ਘਟਨਾ ‘ਚ ਐਲ.ਕੇ.ਜੀ. ਵਿਚ ਪੜ੍ਹਦੇ ਇਕ ਸਾਢੇ 5 ਸਾਲ ਦੇ ਮਾਸੂਮ ਬੱਚੇ ਅਨਮੋਲ ਸੰਧੂ ਦੇ ਸਿਰ ਤੋਂ ਹਮੇਸ਼ਾ ਲਈ ਮਾਂ ਦਾ ਪਰਛਾਵਾ ਉਠ ਗਿਆ ਹੈ।

ਅਨਮੋਲ ਨੂੰ ਅਜੇ ਇਸ ਗੱਲ ਦੀ ਖ਼ਬਰ ਵੀ ਨਹੀਂ ਹੈ ਅਤੇ ਉਹ ਅਪਣੀ ਮਾਂ ਦਾ ਇੰਤਜ਼ਾਰ ਕਰ ਰਿਹਾ ਹੈ ਅਤੇ ਅਪਣੇ ਪਾਪਾ ਨੂੰ ਬੋਲ ਰਿਹਾ ਹੈ ਕਿ ਮਾਂ ਕਿਥੇ ਗਈ ਹੈ।ਰੇਲਵੇ ਪੁਲਿਸ ਚੌਂਕੀ ਸੁੱਚੀ ਪਿੰਡ ਦੇ ਏ.ਐਸ.ਆਈ. ਹਰਮੇਸ਼ ਲਾਲ ਨੇ ਦੱਸਿਆ ਹੈ ਕਿ ਮ੍ਰਿਤਕਾ ਸੁਖਪ੍ਰੀਤ ਦੇ ਪਿਤਾ ਅਤੇ ਭਰਾ ਦੀ ਮੌਤ ਹੋ ਚੁੱਕੀ ਹੈ। ਪੇਕੇ ਵਿਚ ਹੁਣ ਉਸ ਦੀ ਮਾਂ ਹੀ ਹੈ। ਉਹ ਧੀ ਦੀ ਮੌਤ ਨੂੰ ਲੈ ਕੇ ਕੀ ਬਿਆਨ ਦਿੰਦੀ ਹੈ, ਇਹ ਉਸ ਦੇ ਸਾਹਮਣੇ ਆਉਣ ‘ਤੇ ਹੀ ਪਤਾ ਲੱਗੇਗਾ।

Related Stories