ਸਾਬਕਾ ਮੰਤਰੀ ਸਿੰਗਲਾ ਬਠਿੰਡਾ ਦੇ ਵਿਕਾਸ ਪੁਰਸ਼ ਸਨ : ਮਨਪ੍ਰੀਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਾਬਕਾ ਵਿਤ ਮੰਤਰੀ ਸ਼੍ਰੀ ਸੁਰਿੰਦਰ ਸਿੰਗਲਾ ਬਠਿੰਡਾ ਦੇ ਵਿਕਾਸ ਪੁਰਸ਼ ਸਨ ਜਿਨ੍ਹਾਂ ਨੇ ਜ਼ਿਲ੍ਹੇ ਨੂੰ ਵਿਕਾਸ ਦੀਆਂ ਨਵੀਂਆਂ ਲੀਹਾਂ 'ਤੇ ਚਲਾਇਆ...........

Manpreet Singh Badal presented his views on the occasion of the Shradhanjali

ਬਠਿੰਡਾ : ਪੰਜਾਬ ਦੇ ਸਾਬਕਾ ਵਿਤ ਮੰਤਰੀ ਸ਼੍ਰੀ ਸੁਰਿੰਦਰ ਸਿੰਗਲਾ ਬਠਿੰਡਾ ਦੇ ਵਿਕਾਸ ਪੁਰਸ਼ ਸਨ ਜਿਨ੍ਹਾਂ ਨੇ ਜ਼ਿਲ੍ਹੇ ਨੂੰ ਵਿਕਾਸ ਦੀਆਂ ਨਵੀਂਆਂ ਲੀਹਾਂ 'ਤੇ ਚਲਾਇਆ ਉਨ੍ਹਾਂ ਦੇ ਯਤਨਾਂ ਸਦਕਾ ਅੱਜ ਬਠਿੰਡਾ 'ਚ ਚੌੜੀਆਂ ਸੜ੍ਹਕਾਂ, ਨਵੀਂਆਂ ਕਲੌਨੀਆਂ, ਪੁਲ ਆਦਿ ਬਣੇ ਹਨ।  ਇਸ ਗੱਲ ਦਾ ਪ੍ਰਗਟਾਵਾ ਵਿੱਤ ਮੰਤਰੀ ਪੰਜਾਬ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਵਿਤ ਮੰਤਰੀ ਰਹੇ ਸ਼੍ਰੀ ਸੁਰਿੰਦਰ ਸਿੰਗਲਾ ਨੂੰ ਨਿੱਘੀ ਸ਼ਰਧਾਂਜਲੀ ਦੇਣ ਲਈ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਕੀਤਾ।  ਬਠਿੰਡਾ ਸ਼ਹਿਰ ਦੀਆਂ ਵੱਖ-ਵੱਖ ਸਮਾਜ-ਸੇਵੀ ਅਤੇ ਧਾਰਮਿਕ ਸੰਸਥਾਂਵਾ ਨੇ ਅੱਜ ਸਥਾਨਕ ਛਾਬੜਾ ਪੈਲੇਸ ਵਿਖੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਸੀ

ਜਿੱਥੇ ਸਿਹਤ ਮੰਤਰੀ ਪੰਜਾਬ ਸ਼੍ਰੀ ਬ੍ਰਹਮ ਮਹਿੰਦਰਾ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਵਿਤ ਮੰਤਰੀ ਸ਼੍ਰੀ ਮਨਪ੍ਰੀਤ ਬਾਦਲ ਅਤੇ ਸਿਹਤ ਮੰਤਰੀ ਪੰਜਾਬ ਸ਼੍ਰੀ ਬ੍ਰਹਮ ਮਹਿੰਦਰਾ ਨੇ ਮਰਹੂਮ ਮੰਤਰੀ ਸ਼੍ਰੀ ਸੁਰਿੰਦਰ ਸਿੰਗਲਾ ਦੀ ਪਤਨੀ ਸੁਸਮਾ ਸਿੰਗਲਾ ਅਤੇ ਧੀ ਸਵੇਤਾ ਜੋ ਕਿ ਇਸ ਸ਼ਰਧਾਂਜਲੀ ਸਮਾਗਮ 'ਚ ਪਹੁੰਚੀਆਂ ਹੋਈਆਂ ਸਨ, ਨਾਲ ਵੀ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੀ ਸਿੰਗਲਾ ਦੇ ਅਕਾਲ ਚਲਾਣੇ ਤੋਂ ਬਾਅਦ ਸਮਾਜ 'ਚ ਇੱਕ ਕਮੀ ਰਹਿ ਗਈ ਹੈ ਜਿਹੜੀ ਕਿ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕਦੀ। ਸੀ.ਪੀ.ਆਈ. ਦੇ ਨੇਤਾ ਸ਼੍ਰੀ ਜਗਜੀਤ ਸਿੰਘ ਜੋਗਾ ਨੇ ਕਿਹਾ ਕਿ ਸ਼੍ਰੀ ਸੁਰਿੰਦਰ ਸਿੰਗਲਾ ਨੇ ਬਠਿੰਡਾ 'ਚ ਵਿਕਾਸ ਦਾ ਮੁੱਢ ਬੰਨ੍ਹਿਆ

ਅਤੇ ਕਈ ਵਿਕਾਸ ਦੇ ਕਾਰਜ ਸਿਆਸੀ ਪੱਖਪਾਤ ਤੋਂ ਬਿਨ੍ਹਾ ਕਰਵਾਏ।   ਸ਼੍ਰੀ ਸਿੰਗਲਾ ਦੀ ਧੀ ਸ਼੍ਰੀਮਤੀ ਸਵੇਤਾ ਨੇ ਦੱਸਿਆ ਕਿ ਆਪਣੀ ਬਿਮਾਰੀ ਦੇ ਆਖ਼ਰੀ 2 ਸਾਲ ਸ਼੍ਰੀ ਸਿੰਗਲਾ ਬਠਿੰਡਾ ਅਤੇ ਬਠਿੰਡਾ ਵਾਸੀਆਂ ਦੀ ਖੈਰੀਅਤ ਬਾਰੇ ਪੁੱਛਦੇ ਰਹੇ। ਉਨ੍ਹਾਂ ਕਿਹਾ ਕਿ ਬਠਿੰਡਾ ਉਨ੍ਹਾਂ ਦੇ ਪਿਤਾ ਜੀ ਲਈ ਬਹੁਤ ਖਾਸ ਸੀ, ਅੱਜ ਸ਼ਰਧਾਂਜਲੀ ਸਮਾਰੋਹ 'ਚ ਪਹੁੰਚੇ ਬਠਿੰਡਾ ਵਾਸੀਆਂ ਦਾ ਇਕੱਠ ਸ਼੍ਰੀ ਸਿੰਗਲਾ ਦਾ ਬਠਿੰਡਾ ਸ਼ਹਿਰ ਨਾਲ ਕਿੰਨਾ ਪਿਆਰ ਸੀ, ਦਾ ਗਵਾਹ ਹੈ।

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਲੁਧਿਆਣਾ ਤੋਂ ਸ਼੍ਰੀ ਮਲਕੀਤ ਸਿੰਘ ਦਾਖਾ, ਸਿਹਤ ਮੰਤਰੀ ਦੇ ਪੁੱਤਰ ਸ਼੍ਰੀ ਮੋਹਿਤ ਸਿੰਗਲਾ, ਬਠਿੰਡਾ ਦੇ ਕਾਂਗਰਸੀ ਆਗੂ ਚਾਚਾ ਜੀਤ ਮੱਲ, ਸਾਬਕਾ ਮੰਤਰੀ ਸ਼੍ਰੀ ਚਿਰੰਜੀ ਲਾਲ ਗਰਗ, ਸ਼੍ਰੀ ਅਸ਼ੋਕ ਕੁਮਾਰ ਪ੍ਰਧਾਨ,ਸ਼੍ਰੀ ਅਨਿੱਲ ਭੋਲਾ, ਸੀਨੀਅਰ ਡਿਪਟੀ ਮੇਅਰ ਸ਼੍ਰੀ ਤਰਸੇਮ ਗੋਇਲ, ਸ਼੍ਰੀ ਮੋਹਨ ਲਾਲ ਝੁੰਬਾ, ਸ਼੍ਰੀ ਕੇ.ਕੇ. ਅਗਰਵਾਲ, ਸ਼੍ਰੀ ਸਤਪਾਲ ਭਟੇਜਾ, ਸ਼੍ਰੀ ਰਣਜੀਤ ਗਰੇਵਾਲ, ਸ਼੍ਰੀ ਇੰਦਰ ਸ਼ਾਹਨੀ, ਸ਼੍ਰੀ ਰਾਜਨ ਗਰਗ, ਸ਼੍ਰੀ ਅਰੁਣ ਵਧਾਵਾ, ਸ਼੍ਰੀ ਟਹਿਲ ਸੰਧੂ,  ਸ਼੍ਰੀ ਦਰਸ਼ਨ ਘੁੱਦਾ, ਸ਼੍ਰੀ ਹਰੀ ਓਮ, ਸ਼੍ਰੀ ਹਰਜੋਤ ਸਿੰਘ ਸਿੱਧੂ, ਚਮਕੌਰ ਸਿੰਘ ਮਾਨ ਤੋਂ ਇਲਾਵਾ ਹੋਰ ਲੋਕ ਵੀ ਹਾਜ਼ਰ ਸਨ।