Sa Re Ga Ma Pa ਮੁਕਾਬਲੇ ’ਚ ਹਿੱਸਾ ਲੈ ਕੇ ਪਰਤੇ ਹਰਸ਼ ਦਾ ਜਲੰਧਰ ਪਹੁੰਚਣ ’ਤੇ ਹੋਇਆ ਨਿੱਘਾ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੇਲਵੇ ਸਟੇਸ਼ਨ 'ਤੇ ਢੋਲ ਲੈ ਕੇ ਪਹੁੰਚੇ ਪ੍ਰਸ਼ੰਸਕ ਅਤੇ ਪਰਿਵਾਰਕ ਮੈਂਬਰ

Harsh received a warm welcome in Jalandhar

 

ਜਲੰਧਰ: ਸਾ ਰੇ ਗਾ ਮਾ ਪਾ ਲਿਟਲ ਸਿੰਗਿੰਗ ਮੁਕਾਬਲੇ ਵਿਚ ਭਾਗ ਲੈਣ ਤੋਂ ਬਾਅਦ ਪਰਤੇ ਨੌਂ ਸਾਲਾ ਹਰਸ਼ ਦਾ ਜਲੰਧਰ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਜਲੰਧਰ ਤੋਂ ਰੇਲਗੱਡੀ ਰਾਹੀਂ ਆਉਣ ਦੀ ਸੂਚਨਾ ਮਿਲਦਿਆਂ ਹੀ ਹਰਸ਼ ਦੇ ਪ੍ਰਸ਼ੰਸਕ ਅਤੇ ਰਿਸ਼ਤੇਦਾਰ ਢੋਲ ਅਤੇ ਹਾਰ ਲੈ ਕੇ ਰੇਲਵੇ ਸਟੇਸ਼ਨ 'ਤੇ ਪਹੁੰਚ ਗਏ। ਜਿਵੇਂ ਹੀ ਉਹ ਰੇਲਗੱਡੀ ਤੋਂ ਹੇਠਾਂ ਉਤਰਿਆ, ਸਟੇਸ਼ਨ 'ਤੇ ਢੋਲ ਦੀ ਗੂੰਜ ਵਿਚਕਾਰ ਫੁੱਲਾਂ ਦੇ ਹਾਰਾਂ ਨਾਲ ਹਰਸ਼ ਦਾ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ: ਪੰਜਾਬ ਵਿਚ ਖੁੱਲ੍ਹਣਗੇ 500 ਹੋਰ ਆਮ ਆਦਮੀ ਕਲੀਨਿਕ , 27 ਜਨਵਰੀ ਨੂੰ ਅੰਮ੍ਰਿਤਸਰ ਤੋਂ ਹੋਵੇਗੀ ਸ਼ੁਰੂਆਤ

ਹਰਸ਼ ਨੇ ਆਪਣੇ ਸਾਰੇ ਸਾਥੀ ਪ੍ਰਤੀਯੋਗੀਆਂ ਦੇ ਨਾਲ-ਨਾਲ ਸ਼ੋਅ ਦੇ ਜੱਜਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਥੇ ਮਾਹੌਲ ਬਹੁਤ ਵਧੀਆ ਸੀ ਅਤੇ ਹਰ ਕੋਈ ਇਕ ਦੂਜੇ ਪ੍ਰਤੀ ਬਹੁਤ ਮਦਦਗਾਰ ਸੀ। ਆਪਣੇ ਸਵਾਗਤ ਬਾਰੇ ਉਹਨਾਂ ਕਿਹਾ ਕਿ ਜੇਕਰ ਅੱਜ ਉਹਨਾਂ ਦੇ ਪਿਤਾ ਉੱਥੇ ਹੁੰਦੇ ਤਾਂ ਉਹਨਾਂ ਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ।

ਇਹ ਵੀ ਪੜ੍ਹੋ: ਪੰਜਾਬ ਵਿਚ ਅੱਜ ਬਦਲੇਗਾ ਮੌਸਮ ਦਾ ਮਿਜਾਜ਼, ਅਗਲੇ ਤਿੰਨ ਦਿਨ ਬਾਰਸ਼ ਪੈਣ ਦੀ ਸੰਭਾਵਨਾ

ਹਰਸ਼ ਨੇ ਕਿਹਾ ਕਿ ਉਹ ਆਪਣੀ ਮਾਂ ਅਤੇ ਚਾਚੇ ਦੀ ਬਦੌਲਤ ਇੰਨੇ ਵੱਡੇ ਮੁਕਾਮ 'ਤੇ ਪਹੁੰਚਿਆ ਹੈ। ਦੂਜੇ ਪਾਸੇ ਹਰਸ਼ ਦੀ ਮਾਂ ਸੀਮਾ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦਾ ਪੁੱਤਰ ਇੰਨੇ ਵੱਡੇ ਮੰਚ 'ਤੇ ਆ ਕੇ ਆਪਣੇ ਜਲੰਧਰ ਅਤੇ ਪੰਜਾਬ ਦਾ ਨਾਂਅ ਰੌਸ਼ਨ ਕਰ ਰਿਹਾ ਹੈ।

ਇਹ ਵੀ ਪੜ੍ਹੋ: ਸਿੱਖ ਨੌਜਵਾਨ ਨੇ ਲਗਾਤਾਰ 120 ਘੰਟੇ ਤਬਲਾ ਵਜਾ ਕੇ ਬਣਾਇਆ ਰਿਕਾਰਡ 

ਦੱਸ ਦੇਈਏ ਕਿ ਹਰਸ਼ ਦੇ ਪਿਤਾ ਦੀ ਮੌਤ ਤੋਂ ਬਾਅਦ ਘਰ ਦੇ ਹਾਲਾਤ ਮਾੜੇ ਸਨ। ਅਜਿਹੇ 'ਚ ਹਰਸ਼ ਨੇ ਛੋਟੀ ਉਮਰ ਤੋਂ ਹੀ ਘਰ ਦੀ ਜ਼ਿੰਮੇਵਾਰੀ ਸੰਭਾਲ ਲਈ। ਬਚਪਨ ਤੋਂ ਹੀ ਉਸ ਨੂੰ ਗਾਉਣ ਦਾ ਸ਼ੌਕ ਸੀ, ਇਸ ਲਈ ਉਸ ਨੇ ਵੱਖ-ਵੱਖ ਥਾਵਾਂ 'ਤੇ ਹੋਣ ਵਾਲੇ ਜਾਗਰਣਾਂ 'ਚ ਜਾਣਾ ਸ਼ੁਰੂ ਕਰ ਦਿੱਤਾ। ਸਾ ਰੇ ਗਾ ਮਾ ਪਾ ਲਿਟਲ ਚੈਂਪ ਵਿਚ ਉਸ ਦੀ ਪੇਸ਼ਕਾਰੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।