ਖੇਤੀ ਨੂੰ ਲੈ ਕੇ ਟੋਲ ਪਲਾਜ਼ੇ ’ਤੇ ਧਰਨਾ ਦੇ ਰਹੇ ਇੱਕ ਹੋਰ ਕਿਸਾਨ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਦੀ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਨੂੰ ਲੇ ਕੇ ਵੱਖ ਵੱਖ ਕਿਸਾਨ ਜੰਥੇਬੰਦੀਆਂ...

Kissan

ਸੰਗਰੂਰ: ਮੋਦੀ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਨੂੰ ਲੇ ਕੇ ਵੱਖ ਵੱਖ ਕਿਸਾਨ ਜੰਥੇਬੰਦੀਆਂ ਵੱਲੋਂ ਲਗਾਤਾਰ ਦਿੱਲੀ ਦੇ ਵੱਖ ਵੱਖ ਬਾਡਰਾਂ ‘ਤੇ ਡਟ ਕੇ ਜਿੱਥੇ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ ਜਾ ਰਿਹਾ ਹੈ, ਉਥੇ ਹੀ ਪੰਜਾਬ ਵਿੱਚ ਵੱਖ ਵੱਖ ਟੋਲ ਪਲ਼ਾਜਿਆਂ ‘ਤੇ ਕਿਸਾਨ ਆਗੂ ਲਗਾਤਾਰ ਡਟੇ ਹੋਏ ਹਨ। ਜਿਸ ਤਹਿਤ ਸੰਗਰੂਰ ਦੇ ਲੱਡਾ ਟੋਲ ਪਲਾਜ਼ਾ ‘ਤੇ ਲੰਮੇ ਸਮੇਂ ਤੋ ਧਰਨਾ ਦੇ ਰਹੇ ਇੱਕ ਕਿਸਾਨ ਦੀ ਮੋਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।

ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਅਤੇ ਰਾਮ ਸਿੰਘ ਕੱਕੜ੍ਹਵਾਲ ਸਮੇਤ ਗਮਧੂਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆਂ ਕਿ ਧੂਰੀ ਹਲਕੇ ਦੇ ਪਿੰਡ ਲੱਡਾ ਦੇ ਕਿਸਾਨ ਗਮਧੂਰ ਸਿੰਘ ਪੁੱਤਰ ਮਹਿੰਦਰ ਸਿੰਘ ਉਮਰ ਲਗਪੱਗ ( 68 ) ਸਾਲ ਦੀ ਅੱਜ ਸਵੇਰੇ 9 ਵਜੇ ਦੇ ਲਗਪਗ ਹਰਟ ਅਟੈਕ ਨਾਲ਼ ਮੋਤ ਹੋ ਗਈ ਹੈ। 

ਉਨ੍ਹਾਂ ਦੱਸਿਆਂ ਕਿ ਗਮਧੂਰ ਸਿੰਘ ਨੂੰ ਹਰਟ ਅਟੈਕ ਆਉਣ ਤੋਂ ਬਾਅਦ ਅਸੀਂ ਉਸਨੂੰ ਸਰਕਾਰੀ ਹਸਪਤਾਲ ਧੂਰੀ ਵਿਖੇ ਦਾਖ਼ਲ ਕਰਵਾਇਆ ਪਰ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਗਮਧੂਰ ਸਿੰਘ ਨੂੰ ਰੈਫਰ ਕਰ ਦਿੱਤਾ ਫਿਰ ਅਸੀਂ ਉਸਨੂੰ ਸੰਗਰੂਰ ਦੇ ਨਿੱਜੀ ਹਸਪਤਾਲ਼ ਚੰਡੀਗੜ੍ਹ ਹਾਰਟ ਸੈਂਟਰ ਵਿੱਚ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਗਮਧੂਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਮੋਕੇ ਕਿਸਾਨ ਆਗੂਆਂ ਨੇ ਸਰਕਾਰ ਤੋ ਮੰਗ ਕੀਤੀ ਕਿਸਾਨੀ ਅੰਦੋਲਨ ਵਿੱਚ ਸਹੀਦ ਹੋਏ ਕਿਸਾਨ ਗਮਧੂਰ ਸਿੰਘ ਦਾ ਸਾਰਾ ਕਰਜ਼ਾ ਮਾਅਫ਼ ਕੀਤਾ ਜਾਵੇ ਅਤੇ ਸਹੀਦ ਕਿਸ਼ਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ ਅਤੇ ਪਰਿਵਾਰਕ ਮੈਂਬਰਾਂ ‘ਚੋਂ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ। ਮ੍ਰਿਤਕ ਕਿਸਾਨ ਗਮਧੂਰ ਸਿੰਘ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਧੂਰੀ ਦੇ ਮੋਰਚਰੀ ਰੂਮ ਵਿੱਚ ਰੱਖਿਆ ਸੀ ਅਤੇ ਪੁਲਿਸ ਮੋਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਕਰਨ ਵਿੱਚ ਲੱਗ ਗਈ ਹੈ।