ਮੁੱਖ ਚੋਣ ਅਫ਼ਸਰ ਵਲੋਂ ਐਸ.ਟੀ.ਐਫ. ਅਤੇ ਨਾਰਕੋਟਕਿ ਬਿਊਰੋ ਦੇ ਅਧਿਕਾਰੀਆਂ ਨਾਲ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੌਕਸੀ ਵਧਾਉਣ ਦੇ ਆਦੇਸ਼

Dr. S. Karuna Raju

ਚੰਡੀਗੜ੍ਹ : ਲੋਕ ਸਭਾਂ ਚੋਣਾਂ ਦੇ ਮਦੇਨਜਰ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਵਲੋਂ ਅਪਣੇ ਦਫ਼ਤਰ ਵਿਖੇ ਐਸ.ਟੀ.ਐਫ. ਅਤੇ ਨਾਰਕੋਟਕਿ ਬਿਊਰੋ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਕਿਹਾ ਕਿ ਕਈ ਵਾਰ ਵੋਟਾਂ ਦੌਰਾਨ ਇਹ ਦੋਸ਼ ਲੱਗਦੇ ਹਨ ਕਿ ਵੋਟਰਾਂ ਨੂੰ ਲ਼ੂਭਾਉਣ ਲਈ ਕਈ ਵਾਰ ਚੋਣ ਲੜ ਰਹੇ ਉਮੀਦਵਾਰ ਪੈਸੇ ਅਤੇ ਨਸ਼ਿਆਂ ਦੀ ਵਰਤੋਂ ਕਰਦੇ ਹਨ ਜੋ ਕਿ ਆਦਰਸ਼ ਚੋਣ ਜਾਬਤੇ ਦੀ ਸਿੱਧੀ ਉਲੰਘਣਾ ਹੈ।

ਡਾ. ਰਾਜੂ ਨੇ ਕਿਹਾ ਸੂਬੇ ਵਿਚ ਕੰਮ ਕਰ ਰਹੀ ਸਪੈਸ਼ਲ ਟਾਸਕ ਫ਼ੋਰਸ (ਐਸ.ਟੀ.ਐਫ.) ਅਤੇ ਨਾਰਕੋਟਿਕ ਬਿਊਰੋ ਨੂੰ ਆਦਰਸ਼ ਚੋਣ ਜਾਬਤੇ ਦੌਰਾਨ ਪਹਿਲਾਂ ਨਾਲੋ ਵੱਧ ਚੋਕਸੀ ਨਾਲ ਕੰਮ ਕਰਨਾ ਚਾਹੀਂਦਾ ਹੈ ਅਤੇ ਜੋ ਵੀ ਮਾਮਲਾ ਸਾਹਮਣੇ ਆਉਦਾ ਹੈ ਉਸ ਦੀ ਐਫ.ਆਈ. ਆਰ ਦਰਜ ਕਰ ਸਮੇਂ ਲੋਕ ਪ੍ਰਤੀਨਿੱਧ ਐਕਟ ਦੀਆਂ ਧਾਰਾਂਵਾਂ ਵੀ ਨਾਲ ਜੋੜਨੀਆਂ ਚਾਹੀਂਦੀਆਂ ਹਨ। ਐਸ.ਟੀ.ਐਫ. ਅਤੇ ਨਾਰਕੋਟਕਿ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਜ਼ਮੀਨੀ ਪੱਧਰ ਤੇ ਲਗਾਤਾਰ ਕੰਮ ਕਰ ਰਹੇ ਹਨ।

ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਰਾਜ ਦੇ ਮਾਲਾਵਾ ਖੇਤਰ ਦੇ ਜ਼ਿਲ੍ਹੇ ਬਠਿੰਡਾ, ਫ਼ਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਅਤੇ ਮਾਨਸਾ ਵਿਚ ਅਕਸਰ ਅਫ਼ੀਮ ਅਤੇ ਭੁੱਕੀ ਫੜ੍ਹੇ ਜਾਣ ਸਬੰਧੀ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ ਇਸ ਲਈ ਇਸ ਖੇਤਰ ਵਿਸ਼ੇਸ਼ ਨਿਗਰਾਨੀ ਦੇ ਹੁਕਮ ਦਿਤੇ। ਇਸ ਮੌਕੇ ਡਾ. ਰਾਜੂ ਨੇ ਸਪੈਸ਼ਲ ਟਾਸਕ ਫ਼ੋਰਸ (ਐਸ.ਟੀ.ਐਫ.), ਨਾਰਕੋਟਿਕ ਬਿਊਰੋ ਅਤੇ ਡਰੱਗ ਕੰਟਰੋਲ ਬਿਊਰੋ ਦੇ ਅਧਿਕਾਰੀ ਦੀ ਇਕ ਕੋਆਰੀਡੀਨੇਸ਼ਨ ਕਮੇਟੀ ਦਾ ਵੀ ਗਠਨ ਕੀਤਾ ਜੋ ਹਰ ਹਫ਼ਤੇ ਨਸ਼ਿਆਂ ਸਬੰਧੀ ਸਥਿਤੀ ਦਾ ਮੁਲਾਂਕਣ ਵੀ ਕਰੇਗਾ।