ਘੁਬਾਇਆ ਨਾਲ ਲਿਆ ਸੁਖਬੀਰ ਨੇ ਪੰਗਾ, ਮੁਕਾਬਲਾ ਹੋਵੇਗਾ ਦਿਲਚਸਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਚੋਣਾਂ ਵਿੱਚ ਇਸ ਵਾਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੀ ਕੁੱਦ ਪਏ ਹਨ...

Sukhbir with Sher Singh Ghubaya

ਚੰਡੀਗੜ੍ਹ : ਲੋਕ ਸਭਾ ਚੋਣਾਂ ਵਿੱਚ ਇਸ ਵਾਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੀ ਕੁੱਦ ਪਏ ਹਨ। ਸੁਖਬੀਰ ਬਾਦਲ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਚੋਣ ਲੜਨਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਤੋਂ ਚੋਣ ਮੈਦਾਨ ਵਿਚ ਉਤਰ ਕੇ ਅਕਾਲੀ ਦਲ ‘ਚੋਂ ਨਿਕਲ ਕੇ ਕਾਂਗਰਸੀ ਬਣੇ ਸ਼ੇਰ ਸਿੰਘ ਘੁਬਾਇਆ ਨਾਲ ਪੇਚਾ ਪਾ ਲਿਆ ਹੈ, ਜਿਸ ਕਾਰਨ ਇਸ ਸੀਟ ਤੇ ਮੁਕਾਬਲਾ ਸਭ ਤੋਂ ਵੱਧ ਦੇਖਣ ਵਾਲਾ ਹੋਵੇਗਾ।

ਅਪਣੇ ਪਿੱਛੇ ਬਿਰਾਦਰੀ ਦਾ ਵੋਟ ਬੈਂਕ ਲੈ ਕੇ ਚੱਲਣ ਵਾਲੇ ਸ਼ੇਰ ਸਿੰਘ ਘੁਬਾਇਆ ਇਸ ਸੀਟ ਤੋਂ ਅਕਾਲੀ ਦਲ ਲਈ ਵੱਡੀ ਮੁਸ਼ਕਲ ਖੜ੍ਹੀ ਕਰ ਸਕਦੇ ਹਨ ਕਿਉਂਕਿ ਰਾਏ ਸਿੱਖ ਬਿਰਾਦਰੀ ਦੀ ਅੰਦਰੂਨੀ ਤੌਰ ‘ਤੇ ਸ਼ੇਰ ਸਿੰਘ ਘੁਬਾਇਆ ਹੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ। ਦੂਜੇ ਪਾਸੇ ਕਾਂਗਰਸੀ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਸ਼ੇਰ ਸਿਘ ਘੁਬਾਇਆ ਅਪਣੀ ਬਿਰਾਦਰੀ ਦੇ ਨਾਲ-ਨਾਲ ਦੂਜੀਆਂ ਬਿਰਾਦਰੀਆਂ ਦਾ ਵੀ ਸਮਰਥਨ ਲੈ ਕੇ ਚੱਲਦੇ ਹਨ ਕਿਉਂਕਿ ਕਈ ਵਿਧਾਨ ਸਭਾ ਹਲਕਿਆਂ ਅੰਦਰ ਕਾਂਗਰਸ ਦੇ ਨਾਤੇ ਪਾਰਟੀ ਦੀ ਜਿੱਤ ਲਈ ਖੜ੍ਹੇ ਹਨ।

ਅਜਿਹੀ ਹਾਲਤ ਵਿਚ ਬਾਦਲ ਪਰਵਾਰ ਲਈ ਫਿਰੋਜ਼ਪੁਰ ਸੀਟ ਇਕ ਚੁਣੌਤੀ ਦੀ ਤਰ੍ਹਾਂ ਹੈ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਸ਼ੇਰ ਸਿੰਘ ਘੁਬਾਇਆ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਹਨ। ਸ਼ੇਰ ਸਿੰਘ ਘੁਬਾਇਆ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਲੇਬੇ ਸਮੇਂ ਤੋਂ ਪਾਰਟੀ ਵਿਚ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਸੀ। ਘੁਬਾਇਆ ਨੇ ਸੁਖਬੀਰ ਸਿੰਘ ਬਾਦਲ ਦੀਆਂ ਗਲਤ ਨੀਤੀਆਂ ਦੇ ਕਾਰਨ ਪਾਰਟੀ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਦਾ ਹੱਥ ਫੜ੍ਹ ਲਿਆ ਸੀ।