ਚੰਡੀਗੜ੍ਹ 'ਚ ਕੋਰੋਨਾ ਟੈਸਟ ਦਾ ਰੇਟ ਹੋਇਆ ਸਸਤਾ, ਨਿਜੀ ਲੈਬਾਰਟਰੀ ‘ਚ ਦੋ ਹਜਾਰ ‘ਚ ਹੋਵੇਗਾ ਟੈਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ, ਹਰਿਆਣਾ ਤੋਂ ਇਲਾਵਾ ਕਈ ਰਾਜਾਂ ਵਿਚ 2400 ਰੁਪਏ ਹੈ ਰੇਟ

Covid 19

ਚੰਡੀਗੜ੍ਹ: ਸ਼ਹਿਰ ਵਿਚ ਪ੍ਰਾਇਵੇਟ ਲੈਬ ਵਿਚ ਹੁਣ ਕੋਰੋਨਾ ਟੈਸਟਿੰਗ ਲਈ ਸਿਰਫ 2 ਹਜ਼ਾਰ ਰੁਪਏ ਲੱਗਣਗੇ। ਚੰਡੀਗੜ੍ਹ ਪ੍ਰਸ਼ਾਸਨ ਨੇ ਸੋਮਵਾਰ ਨੂੰ ਪ੍ਰਾਇਵੇਟ ਲੈਬ ਵਿਚ ਕੋਰੋਨਾ ਟੈਸਟਿੰਗ ਲਈ ਰੇਟ ਤੈਅ ਕਰ ਦਿਤੇ ਹਨ। ਸੋਮਵਾਰ ਨੂੰ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ, ਪ੍ਰਿੰਸੀਪਲ ਸਕੱਤਰ ਸਿਹਤ ਅਰੁਣ ਕੁਮਾਰ ਗੁਪਤਾ ਅਤੇ ਐਸਆਰਐਲ ਡਾਇਗਨੋਸਟਿਕਸ ਲੈਬਾਰਟਰੀ ਦੇ ਪ੍ਰਤੀਨੀਧੀਆਂ ਵਿਚ ਬੈਠਕ ਹੋਈ।

ਜਿਸ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਹੁਣ ਸ਼ਹਿਰ ਦੀ ਕੋਈ ਵੀ ਪ੍ਰਾਇਵੇਟ ਲੈਬ ਮਰੀਜ਼ਾਂ ਤੋਂ ਕੋਰੋਨਾ ਟੈਸਟਿੰਗ ਲਈ ਵਾਧੂ ਪੈਸੇ ਨਹੀਂ ਵਸੂਲ ਸਕੇਗੀ। ਦੇਸ਼ ਦੇ ਕਈ ਰਾਜਾਂ ਵਿਚ ਪਹਿਲਾਂ ਤੋਂ ਹੀ ਪ੍ਰਾਇਵੇਟ ਲੈਬ ਵਿਚ ਕੋਰੋਨਾ ਟੈਸਟਿੰਗ ਲਈ ਰੇਟ ਤੈਅ ਕੀਤੇ ਜਾ ਚੁੱਕੇ ਹਨ। ਲਗਾਤਾਰ ਚੰਡੀਗੜ ਵਿਚ ਕੋਰੋਨਾ ਟੈਸਟਿੰਗ ਦੇ ਨਾਮ ਤੇ ਪ੍ਰਾਇਵੇਟ ਲੈਬ ਵਲੋਂ ਮਨ ਮਰਜੀ ਦੇ ਪੈਸੇ ਵਸੂਲੇ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਸੀ।

ਜਿਸਦੇ ਬਾਅਦ ਚੰਡੀਗੜ ਪ੍ਰਸ਼ਾਸਨ ਨੇ ਸ਼ਹਿਰ ਦੀ ਪ੍ਰਾਇਵੇਟ ਲੈਬ ਐਸਆਰਐਲ ਲਈ ਕੋਰੋਨਾ ਟੈਸਟਿੰਗ ਦਾ ਰੇਟ ਤੈਅ ਕਰ ਦਿਤਾ ਹੈ। ਸ਼ਹਿਰ ਵਿਚ ਸਿਰਫ ਇਕ ਹੀ ਪ੍ਰਾਇਵੇਟ ਲੈਬ ਹੈ , ਜਿਸ ਨੂੰ ਆਈਸੀਐਮਆਰ ਵਲੋਂ ਕੋਰੋਨਾ ਟੈਸਟਿੰਗ ਦੀ ਮਨਜ਼ੂਰੀ ਹੈ। ਦਿੱਲੀ, ਹਰਿਆਣਾ ਦੇ ਇਲਾਵਾ ਦੇਸ਼ ਦੇ ਕਈ ਰਾਜਾਂ ਵਿਚ ਪ੍ਰਾਇਵੇਟ ਲੈਬ ਵਿਚ ਨਿਯਮ ਦੇ ਤਹਿਤ ਕੋਰੋਨਾ ਟੈਸਟਿੰਗ ਲਈ ਮਰੀਜਾਂ ਤੋਂ 2400 ਰੁਪਏ ਵਸੂਲੇ ਜਾ ਰਹੇ ਹਨ।

ਪਰ ਚੰਡੀਗੜ ਵਿਚ ਪੂਰੇ ਦੇਸ਼ ਦੇ ਮੁਕਾਬਲੇ ਪ੍ਰਾਇਵੇਟ ਲੈਬ ਵਿਚ ਕੋਰੋਨਾ ਸੈਂਪਲ ਦੀ ਟੈਸਟਿੰਗ ਦਾ ਸਭਤੋਂ ਘੱਟ ਰੇਟ ਰੱਖਿਆ ਗਿਆ ਹੈ। ਚੰਡੀਗੜ ਵਿਚ ਕੋਈ ਵੀ ਪ੍ਰਾਇਵੇਟ ਲੈਬ ਜਿਸ ਨੂੰ ਕੇਰੋਨਾ ਸੈਂਪਲ ਟੈਸਟਿੰਗ ਦੀ ਮਨਜ਼ੂਰੀ ਹੈ , ਉਹ 2 ਹਜਾਰ ਰੁਪਏ ਤੋਂ ਵਧ ਮਰੀਜ ਤੋਂ ਵਸੂਲ ਨਹੀਂ ਕਰ ਸਕਦੀ ਹੈ।

4500 ਰੁਪਏ ਤੱਕ ਵਸੂਲੇ ਜਾ ਰਹੇ ਸਨ ਟੈਸਟਿੰਗ ਲਈ- ਸ਼ਹਿਰ ਵਿਚ ਪ੍ਰਾਇਵੇਟ ਲੈਬ ਵਿਚ ਕੋਰੋਨਾ ਟੈਸਟਿੰਗ ਦੇ ਪਹਿਲੇ ਰੇਟ ਤੈਅ ਨਹੀਂ ਸਨ। ਜਿਸਦੇ ਚਲਦੇ ਸ਼ਹਿਰ ਵਿਚ ਕੋਰੋਨਾ ਟੈਸਟਿੰਗ ਲਈ ਹਾਲੇ ਤਕ 4500 ਰੁਪਏ ਤਕ ਵਸੂਲੇ ਜਾ ਰਹੇ ਸਨ। ਪਰ ਹੁਣ ਰੇਟ ਤੈਅ ਹੋ ਜਾਣ ਨਾਲ ਕੋਰੋਨਾ ਪਾਜੇਟਿਵ ਮਰੀਜਾਂ ਨੂੰ ਵੀ ਰਾਹਤ ਮਿਲੇਗੀ। ਹਾਲੇ ਸ਼ਹਿਰ ਦੇ ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਟੈਸਟਿੰਗ ਕਰਾਉਣ ਵਿਚ 10 ਤੋਂ 12 ਘੰਟੇ ਦਾ ਸਮਾ ਲੱਗ ਜਾਂਦਾ ਹੈ।

ਕਈ ਵਾਰ ਸੈਂਪਲ ਜ਼ਿਆਦਾ ਹੋਣ ਦੇ ਕਾਰਨ ਮਰੀਜਾਂ ਦੀ ਰਿਪੋਰਟ ਦੋ ਤੋਂ ਤਿੰਨ ਦਿਨ ਦੇ ਬਾਅਦ ਆਉਂਦੀ ਹੈ। ਅਜਿਹੇ ਵਿਚ ਹੁਣ ਮਰੀਜ ਦੋ ਹਜਾਰ ਰੁਪਏ ਵਿਚ ਸ਼ਹਿਰ ਦੀ ਪ੍ਰਾਇਵੇਟ ਲੈਬ ਤੋਂ ਵੀ ਆਪਣੇ ਸੈਂਪਲ ਦੇਕੇ ਕੋਰੋਨਾ ਦੀ ਟੈਸਟਿੰਗ ਕਰਵਾ ਸਕਣਗੇ।  ਇਸ ਨਾਲ ਸ਼ਹਿਰ ਦੇ ਸਰਕਾਰੀ ਹਸਪਤਾਲਾਂ ਤੇ ਟੈਸਟਿੰਗ ਦਾ ਬੋਝ ਘੱਟ ਹੋਵੇਗਾ ਅਤੇ ਪ੍ਰਾਇਵੇਟ ਲੈਬ ਵਿਚ ਰੇਟ ਤੈਅ ਹੋਣ ਨਾਲ ਲੋਕਾਂ ਨੂੰ ਛੇਤੀ ਹੀ ਉਨ੍ਹਾਂ ਦੀ ਰਿਪੋਰਟ ਮਿਲ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।