‘ਘਰ ਘਰ ਰੁਜ਼ਗਾਰ’ ਤਹਿਤ 46,800 ਨੌਜਵਾਨਾਂ ਨੂੰ ਵੱਖ-ਵੱਖ ਨੌਕਰੀਆਂ ਲਈ ਚੁਣਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

9 ਤੋਂ 30 ਸਤੰਬਰ ਤਕ 2.10 ਲੱਖ ਨੌਕਰੀਆਂ ਦੇ ਮੌਕੇ ਮੁਹੱਈਆ ਕੀਤੇ ਜਾਣਗੇ

46819 candidates selected in ongoing 5th mega job fair till now

ਚੰਡੀਗੜ੍ਹ : ਸੂਬਾ ਸਰਕਾਰ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਸੁਯੋਗ ਅਗਵਾਈ ਵਿਚ ਚਲਾਈ ਜਾ ਰਹੀ ਪ੍ਰਮੁੱਖ ਸਕੀਮ ‘ਘਰ ਘਰ ਰੁਜ਼ਗਾਰ’ ਤਹਿਤ ਆਯੋਜਿਤ ਕੀਤੇ ਜਾ ਰਹੇ ਹਨ 5ਵੇਂ ਮੈਗਾ ਰੁਜ਼ਗਾਰ ਮੇਲੇ ਦੌਰਾਨ ਕੁੱਲ 2.10 ਲੱਖ ਨੌਕਰੀਆਂ ਲਈ ਪੇਸ਼ਕਸ਼ ਕੀਤੀ ਗਈ ਹੈ। ਹੁਣ ਤੱਕ ਸੂਬੇ ਦੇ 46800 ਨੌਜਵਾਨਾਂ ਨੂੰ ਵੱਖ-ਵੱਖ ਨੌਕਰੀਆਂ ਲਈ ਚੁਣਿਆ ਗਿਆ ਹੈ ਜਦਕਿ 13349 ਨੌਜਵਾਨਾਂ ਦੀ ਸਵੈ-ਰੁਜ਼ਗਾਰ ਲਈ ਚੋਣ ਹੋਈ ਹੈ।

ਰੁਜ਼ਗਾਰ ਉੱਤਪਤੀ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਇਹ ਰੁਜ਼ਗਾਰ ਮੇਲਾ 9 ਸਤੰਬਰ ਨੂੰ ਸ਼ੁਰੂ ਹੋਇਆ ਸੀ ਅਤੇ ਹੁਣ ਤਕ 71562 ਨੌਜਾਵਨਾਂ ਵਲੋਂ ਇਸ ਮੇਲੇ ’ਚ ਹਿੱਸਾ ਲੈ ਕੇ ਭਰਵਾਂ ਹੁੰਘਾਰਾ ਦਿੱਤਾ ਗਿਆ ਹੈ। ਬੁਲਾਰੇ ਨੇ ਦਸਿਆ ਕਿ ਹੁਣ ਤਕ ਵਿਦਿਆਰਥੀਆਂ ਨੂੰ 10 ਲੱਖ ਰੁਪਏ ਸਾਲਾਨਾ ਦੇ ਪੈਕਜ ਦਿੱਤੇ ਗਏ ਹਨ ਅਤੇ ਆਪਣੀ ਯੋਗਤਾ ਦੇ ਅਧਾਰ ’ਤੇ ਕੁੱਲ 3488 ਬਿਨੈਕਾਰ  ਹੁਨਰ ਸਿਖਲਾਈ ਲਈ ਵੀ ਚੁਣੇ ਗਏ ਹਨ। ਸੂਬਾ ਸਰਕਾਰ ਨੇ ਯੋਗਤਾ ਦੇ ਅਧਾਰ ’ਤੇ ਹਰੇਕ ਬੇਰੁਜ਼ਗਾਰ ਨੌਜਵਾਨ ਲਈ ਰੋਜ਼ਗਾਰ (ਸਵੈ ਜਾਂ ਤਨਖ਼ਾਹ ਵਾਲਾ) ਯਕੀਨੀ ਬਣਾਉਣ ਲਈ ‘ਘਰ ਘਰ ਰੋਜ਼ਗਾਰ ਮਿਸ਼ਨ’ ਦੀ ਸ਼ੁਰੂਆਤ ਕੀਤੀ ਹੈ। ਇਹ ਪ੍ਰੋਗਰਾਮ ਗ਼ੈਰ-ਹੁਨਰਮੰਦ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਸਮੇਂ ਦੇ ਹਾਣੀ ਬਣਾਉਣ ਲਈ ਚਲਾਇਆ ਗਿਆ ਹੈ।

ਮੌਜੂਦਾ ਰੁਜ਼ਗਾਰ ਮੇਲੇ ਦੀ ਸਮਾਪਤੀ 5 ਅਕਤੂਬਰ ਨੂੰ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਵਿਖੇ ਰਾਜ ਪੱਧਰੀ ਸਮਾਗਮ ਨਾਲ ਹੋਵੇਗੀ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੌਕਰੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਬੁਲਾਰੇ ਨੇ ਦਸਿਆ ਕਿ ਰੁਜ਼ਗਾਰ ਉੱਤਪਤੀ ਤੇ ਸਿਖਲਾਈ ਵਿਭਾਗ ਨੇ 2 ਲੱਖ ਤੋਂ ਵੱਧ ਨੌਕਰੀਆਂ ਪ੍ਰਦਾਨ ਕਰਨ ਲਈ ਵੱਖ-ਵੱਖ ਖੇਤਰਾਂ ਵਿਚ ਵੱਡੇ ਮੌਕੇ ਤਲਾਸ਼ੇ ਹਨ । ਵਿਭਾਗ ਦੇ ਅਣਥੱਕ ਯਤਨਾਂ ਸਦਕਾ ਬੇਰੁਜਗਾਰ ਨੌਜਵਾਨਾਂ ਨੂੰ ਸਵੈ ਜਾਂ ਉਜਰਤ ਰੁਜ਼ਗਾਰ (1000 ਤੋਂ ਵੱਧ ਰੁਜਗਾਰ ਪ੍ਰਤੀ ਦਿਨ ਦੀ ਦਰ ‘ਤੇ) ਪ੍ਰਾਪਤ ਕਰਨ ਦੀ ਸਹੂਲਤ ਮਿਲੀ ਹੈ, ਜਿਸ ਵਿੱਚ ਬੈਂਕਾਂ ਵਲੋਂ ਉਹਨਾਂ ਦੇ ਸਵੈ-ਰੁਜ਼ਗਾਰ ਲਈ ਕਰਜੇ ਦਾ ਪ੍ਰਬੰਧ ਕਰਨਾ ਵੀ ਸਾਮਲ ਹੈ। ਸਾਰੇ ਜਿਿਲਆਂ ਵਿੱਚ ਡਿਸਟ੍ਰੀਕਟ ਬਿਉਰੋ ਆਫ ਇੰਪਲਾਇਮੈਂਟ ਐਂਡ ਐਂਟਰਪ੍ਰਾਈਜਜ (ਡੀ.ਬੀ.ਈ.ਈਜ) ਨੌਕਰੀ ਲੱਭਣ ਵਾਲਿਆਂ ਲਈ ਨੋਡਲ ਸੈਂਟਰ ਬਣ ਗਏ ਹਨ।

ਬੁਲਾਰੇ ਨੇ ਦਸਿਆ ਕਿ ਇਸ ਮੇਲੇ ਦੇ ਦੌਰਾਨ ਹੁਣ ਤਕ ਮੋਹਾਲੀ ਤੋਂ 5366 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ ਜਦਕਿ ਲੁਧਿਆਣਾ ਤੋਂ 4931, ਫਾਜਲਿਕਾ ਤੋਂ 4056 ਅਤੇ ਜਲੰਧਰ ਤੋਂ 3055 ਉਮੀਦਵਾਰਾਂ ਨੂੰ ਚੁਣਿਆ ਗਿਆ ਹੈ। ਇਸੇ ਤਰਾਂ ਸੰਗਰੂਰ ਤੋਂ 3031, ਮਾਨਸਾ ਤੋਂ 3018 ਅਤੇ ਬਰਨਾਲਾ ਤੋਂ 2850 ਅਤੇ ਗੁਰਦਾਸਪੁਰ ਤੋਂ 2700 ਉਮੀਦਵਾਰ ਚੁਣੇ ਗਏ ਹਨ। ਕਪੂਰਥਲਾ ਤੋਂ 2625 ਉਮੀਦਵਾਰ, ਉਸ ਤੋਂ ਬਾਅਦ ਪਟਿਆਲਾ ਤੋਂ 2272, ਐਸ.ਬੀ.ਐਸ. ਨਗਰ 2364, ਬਠਿੰਡਾ 1953 ਅਤੇ ਤਰਨ ਤਾਰਨ 1943 ਉਮੀਦਵਾਰਾਂ ਨੂੰ ਚੁਣਿਆ ਗਿਆ ਹੈ।

ਬੁਲਾਰੇ ਨੇ ਦਸਿਆ ਕਿ ਸਵੈ ਰੁਜਗਾਰ ਦੇ ਉੱਦਮਾਂ ਵਿਚੋਂ, ਕਪੂਰਥਲਾ ਵਿਚੋਂ ਹੁਣ ਤੱਕ 3790, ਫਾਜਲਿਕਾ ਜਲਿੇ ਵਿਚੋਂ 1330 ਤੇ ਸਹੀਦ ਭਗਤ ਸਿੰਘ ਨਗਰ ਤੋਂ 1353 ਉੱਦਮਾਂ ਦੀ ਸ਼ਨਾਖਤ ਕੀਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ ਹੁਨਰ ਸਿਖਲਾਈ ਲਈ ਚੁਣੇ ਗਏ ਨੌਜਵਾਨਾਂ ਵਿਚੋਂ ਕਪੂਰਥਲਾ ਤੋਂ 794, ਫਾਜਲਿਕਾ ਤੋਂ 410, ਸੰਗਰੂਰ ਤੋਂ 366 ਇਸ ਤੋਂ ਬਾਅਦ ਲੁਧਿਆਣਾ ਤੋਂ 258, ਜਲੰਧਰ ਤੋਂ 246 ਅਤੇ ਗੁਰਦਾਸਪੁਰ ਤੋਂ 220 ਨੌਜਵਾਨ ਚੁਣੇ ਗਏ ਹਨ। ਬੁਲਾਰੇ ਨੇ ਇਸ ਦੇ ਨਾਲ ਇਹ ਵੀ ਦਸਿਆ ਕਿ ਫਰਵਰੀ 2019 ਦੌਰਾਨ ਸੂਬੇ ਭਰ ਵਿਚ ਵੱਖ-ਵੱਖ ਰੁਜ਼ਗਾਰ ਮੇਲਿਆਂ ਵਿਚ ਬੇਰੁਜਗਾਰ ਨੌਜਵਾਨਾਂ ਨੂੰ ਲਗਭਗ 55000 ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਸਨ।