ਵੱਡਾ ਖ਼ੁਲਾਸਾ : ਰਾਜਾਸਾਂਸੀ ਬੰਬ ਧਮਾਕੇ ਦੀ ਗੁੱਥੀ ਸੁਲਝੀ, ਇਕ ਦੋਸ਼ੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਪਿੰਡ ਅਦਲੀਵਾਲ ਵਿਚ ਸੰਤ ਨਿਰੰਕਾਰੀ ਭਵਨ 'ਤੇ ਹੋਏ ਬੰਬ ਧਮਾਕਾ ਮਾਮਲੇ ਦੀ ਗੁੱਥੀ ਪੁਲਿਸ...

In Rajasansi bomb blast one accused arrested

ਚੰਡੀਗੜ੍ਹ (ਸਸਸ) : ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਪਿੰਡ ਅਦਲੀਵਾਲ ਵਿਚ ਸੰਤ ਨਿਰੰਕਾਰੀ ਭਵਨ 'ਤੇ ਹੋਏ ਬੰਬ ਧਮਾਕਾ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਦੋਸ਼ੀ ਬਿਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੂਜੇ ਦੋਸ਼ੀ ਅਵਤਾਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਨੇ ਨਿਰੰਕਾਰੀ ਭਵਨ ਅੰਦਰ ਗ੍ਰਨੇਡ ਸੁੱਟਿਆ ਸੀ। ਜਾਣਕਾਰੀ ਅਨੁਸਾਰ ਇਸ ਹਮਲੇ ਦੇ ਪਿਛੇ ਹੈਪੀ ਨਾਂਅ ਦੇ ਵਿਅਕਤੀ ਦਾ ਹੱਥ ਦਸਿਆ ਜਾ ਰਿਹਾ ਹੈ।

ਜੋ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਅਤਿਵਾਦੀ ਸ਼ਬਨਮਦੀਪ ਸਿੰਘ ਦੇ ਸੰਪਰਕ ਵਿਚ ਸੀ ਅਤੇ ਹੈਪੀ ਨੇ ਹੀ ਹਮਲਾ ਕਰਨ ਲਈ ਆਰਥਿਕ ਮਦਦ ਕੀਤੀ ਸੀ।
ਭਾਵੇਂ ਹਮਲੇ ਤੋਂ ਪਹਿਲਾਂ ਅੰਮ੍ਰਿਤਸਰ 'ਚ ਖ਼ਤਰਨਾਕ ਅਤਿਵਾਦੀ ਜਾਕਿਰ ਮੂਸਾ ਨੂੰ ਦੇਖੇ ਜਾਣ ਦੀ ਗੱਲ ਸਾਹਮਣੇ ਆਈ ਸੀ। ਪਰ ਸੁਰੱਖਿਆ ਏਜੰਸੀਆਂ ਨੇ ਇਸ ਹਮਲੇ ਪਿਛੇ ਮੂਸਾ ਦਾ ਹੱਥ ਹੋਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿਤਾ ਸੀ।

ਹੁਣ ਪੁਲਿਸ ਨੇ ਇਸ ਕੇਸ ਨੂੰ ਫੜੇ ਗਏ ਦੋਸ਼ੀ ਕੋਲੋਂ 77 ਹਥਿਆਰਾਂ ਦੇ ਨਾਲ-ਨਾਲ ਹਮਲੇ ਵਿਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਫਿਲਹਾਲ ਦੋਸ਼ੀ ਕੋਲੋਂ ਹੋਰ ਪੁਛਗਿਛ ਕੀਤੀ ਜਾ ਰਹੀ ਹੈ। ਦਸ ਦਈਏ ਕਿ ਇਸ ਬੰਬ ਧਮਾਕੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 21 ਦੇ ਕਰੀਬ ਜ਼ਖ਼ਮੀ ਹੋ ਗਏ ਸਨ। ਪੁਲਿਸ ਮੰਨ ਕੇ ਚੱਲ ਰਹੀ ਸੀ ਕਿ ਜਾਂ ਤਾਂ ਦੋਵੇਂ ਆਸਪਾਸ ਦੇ ਹੀ ਪਿੰਡਾਂ ਵਿਚ ਲੁਕੇ ਹਨ ਜਾਂ ਕਿਸੇ ਦੀ ਮਦਦ ਨਾਲ ਸੁਰੱਖਿਅਤ ਟਿਕਾਣਿਆਂ ਤੱਕ ਪਹੁੰਚ ਗਏ ਹਨ।

ਮੌਕੇ ਦੇ ਗਵਾਹਾਂ ਵਲੋਂ ਦੱਸੇ ਹੁਲਿਏ ਮੁਤਾਬਕ ਹੁਣ ਸਰਹੱਦੀ ਪਿੰਡਾਂ ਵਿਚ ਪੜਤਾਲ ਕੀਤੀ ਜਾ ਰਹੀ ਸੀ। ਉਥੇ ਹੀ, ਪੁਲਿਸ ਦੀ ਖ਼ੁਫ਼ੀਆ ਏਜੰਸੀ ਨੇ ਲਗਭੱਗ 25 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਸੀ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਪਰਮਪਾਲ ਸਿੰਘ ਅਤੇ ਐਸਪੀਡੀ ਹਰਪਾਲ ਸਿੰਘ ਨੇ ਘਟਨਾ ਸਥਾਨ ‘ਤੇ ਡੇਰਾ ਜਮਾਇਆ ਹੋਇਆ ਹੈ। ਹਿਰਾਸਤ ਵਿਚ ਲਏ ਗਏ ਸ਼ੱਕੀਆਂ ਵਲੋਂ ਸੀਆਈਏ ਸਟਾਫ਼ ਪੁੱਛਗਿਛ ਕਰ ਰਿਹਾ ਹੈ।

Related Stories