ਮਕਸੂਦਾਂ ਬੰਬ ਧਮਾਕੇ ਦੇ ਦੋਸ਼ੀ ਰੈਫ਼ ਅਤੇ ਰਮਜਾਨ ਜੰਮੂ-ਕਸ਼ਮੀਰ ਐਨਕਾਊਂਟਰ ‘ਚ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਕਸੂਦਾਂ ਪੁਲਿਸ ਥਾਣੇ ਵਿਚ ਗ੍ਰੇਨੇਡ ਹਮਲੇ ਦੇ ਮਾਸਟਰਮਾਈਂਡ ਅਤਿਵਾਦੀ ਰੌਫ਼ ਮੀਰ ਅਤੇ ਉਮਰ ਰਮਜਾਨ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਆਰਮਪੋਰਾ...

J & K Police

ਜਲੰਧਰ (ਸਸਸ) : ਮਕਸੂਦਾਂ ਪੁਲਿਸ ਥਾਣੇ ਵਿਚ ਗ੍ਰੇਨੇਡ ਹਮਲੇ ਦੇ ਮਾਸਟਰਮਾਈਂਡ ਅਤਿਵਾਦੀ ਰੌਫ਼ ਮੀਰ ਅਤੇ ਉਮਰ ਰਮਜਾਨ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਆਰਮਪੋਰਾ ਵਿਚ ਹੋਏ ਐਨਕਾਉਂਟਰ ਦੌਰਾਨ ਮਾਰ ਸੁੱਟਿਆ ਹੈ। ਦੋਵੇਂ ਮਕਸੂਦਾਂ ਬਲਾਸਟ ਵਿਚ ਵਾਂਟੇਡ ਸਨ। ਇਸ ਬਾਰੇ ਜੰਮੂ-ਕਸ਼ਮੀਰ ਪੁਲਿਸ ਨੇ ਸਿਟੀ ਪੁਲਿਸ ਕਮਿਸ਼ਨਰ ਨੂੰ ਫ਼ੋਨ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਹੁਣ ਪੁਲਿਸ ਨੂੰ ਲਿਖਤੀ ਵਿਚ ਇਸ ਦੀ ਸੂਚਨਾ ਦਾ ਇੰਤਜ਼ਾਰ ਹੈ, ਤਾਂਕਿ ਉਸ ਤੋਂ ਬਾਅਦ ਮਕਸੂਦਾਂ ਬੰਬ ਬਲਾਸਟ ਕੇਸ ਵਿਚ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

ਦੱਸ ਦਈਏ ਕਿ ਮਕਸੂਦਾਂ ਪੁਲਿਸ ਥਾਣੇ ਵਿਚ 14 ਸਤੰਬਰ ਨੂੰ ਹੈਂਡ ਗ੍ਰੇਨੇਡ ਬਲਾਸਟ ਹੋਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਜੈਸ਼ ਏ ਮੁਹੰਮਦ ਨਾਲ ਸਬੰਧਤ ਕਸ਼ਮੀਰ ਦੇ ਅਤਿਵਾਦੀ ਸੰਗਠਨ ਅੰਸਾਰ ਗਜਾਵਤ ਉਲ ਏਕਸ਼ਾਦ ਨਾਲ ਜੁੜੇ ਦੋ ਬੀ-ਟੈੱਕ ਦੇ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। 14 ਸਤੰਬਰ ਨੂੰ ਮਕਸੂਦਾਂ ਥਾਣੇ ਵਿਚ ਬਲਾਸਟ ਦੇ ਮਾਮਲੇ ਵਿਚ ਪੁਲਿਸ ਨੇ ਪੰਜ ਨਵੰਬਰ ਨੂੰ ਜਲੰਧਰ ਦੇ ਸੈਂਟ ਸੋਲਜਰ ਕਾਲਜ ਵਿਚ ਸਿਵਲ ਇੰਜੀਨੀਅਰਿੰਗ ਕਰ ਰਹੇ ਦੋ ਵਿਦਿਆਰਥੀਆਂ 22 ਸਾਲਾਂ ਸ਼ਾਹਿਦ ਕਿਊਮ ਅਤੇ 23 ਸਾਲ ਦਾ ਫਾਜ਼ਿਲ ਬਸ਼ੀਰ ਨੂੰ ਗ੍ਰਿਫ਼ਤਾਰ ਕੀਤਾ ਸੀ।

ਉਨ੍ਹਾਂ ਦੇ ਦੋ ਸਾਥੀ ਰੌਫ਼ ਮੀਰ ਅਤੇ ਉਮਰ ਰਮਜਾਨ ਫਰਾਰ ਹੋ ਗਏ ਸਨ। ਜਾਂਚ ਵਿਚ ਸਾਹਮਣੇ ਆਇਆ ਸੀ ਕਿ ਸ਼ਾਹਿਦ ਅਤੇ ਫਾਜ਼ਿਲ ਲਗਭੱਗ ਦੋ ਸਾਲ ਤੋਂ ਜਲੰਧਰ ਵਿਚ ਪੜ੍ਹ ਰਹੇ ਹਨ। ਮਕਸੂਦਾਂ ਵਿਚ ਹੀ ਦੋਵੇਂ ਇਕ ਪੀਜੀ ਵਿਚ ਰਹਿੰਦੇ ਸਨ। ਦੋਵੇਂ ਅਤਿਵਾਦੀ ਸੰਗਠਨ ਅੰਸਾਰ ਗਜਾਵਤ ਉਲ ਹਿੰਦ ਦੇ ਅਤਿਵਾਦੀ ਜਾਕੀਰ ਰਸ਼ੀਦ ਭੱਟ  ਉਰਫ਼ ਜਾਕੀਰ ਮੂਸਾ ਦੇ ਸਾਥੀ ਹਨ। ਮੂਸਾ ਅਤੇ ਉਸ ਦੇ ਰਾਈਟ ਹੈਂਡ ਆਮਿਰ ਨੇ ਹੀ ਦੋਵਾਂ ਨੂੰ ਕਸ਼ਮੀਰ ਵਿਚ ਅਤਿਵਾਦੀ ਟ੍ਰੇਨਿੰਗ ਦਿਤੀ ਸੀ।

ਉਥੇ ਹੀ ਰੌਫ਼ ਅਤੇ ਰਮਜਾਨ ਕਸ਼ਮੀਰ  ਵਿਚ ਰਹਿੰਦੇ ਹਨ। ਵਾਰਦਾਤ ਤੋਂ ਇਕ ਦਿਨ ਪਹਿਲਾਂ 13 ਸਤੰਬਰ ਨੂੰ ਰੌਫ਼ ਅਤੇ ਰਮਜਾਨ ਕਸ਼ਮੀਰ ਤੋਂ ਹਵਾਈ ਜਹਾਜ਼ ਦੇ ਜ਼ਰੀਏ ਚੰਡੀਗੜ੍ਹ ਮੋਹਾਲੀ ਵਿਚ ਪਹੁੰਚੇ। ਉਥੋਂ ਬਸ ‘ਤੇ ਜਲੰਧਰ ਵਿਚ ਆਏ ਅਤੇ ਮਕਸੂਦਾਂ ਚੌਂਕ ਉਤੇ ਦੋਵੇਂ ਕਿਊਮ ਅਤੇ ਬਸ਼ੀਰ ਨੂੰ ਮਿਲੇ। ਚਾਰਾਂ ਨੇ ਮਕਸੂਦਾਂ ਦੇ ਪੀਜੀ ਵਿਚ ਇਕੱਠੇ ਰਾਤ ਗੁਜ਼ਾਰੀ। ਵਾਰਦਾਤ ਵਾਲੇ ਦਿਨ 14 ਸਤੰਬਰ ਨੂੰ ਉਨ੍ਹਾਂ ਨੇ ਸਾਢੇ ਚਾਰ ਤੋਂ ਸਾਢੇ ਪੰਜ ਵਜੇ ਤੱਕ ਰੇਕੀ ਕੀਤੀ।

ਇਸ ਤੋਂ ਬਾਅਦ 7.40 ਮਿੰਟ ਉਤੇ ਚਾਰਾਂ ਨੇ ਚਾਰ ਹੈਂਡ ਗ੍ਰੇਨੇਡ ਥਾਣੇ ਵਿਚ ਸੁੱਟੇ ਅਤੇ ਪਟੇਲ ਚੌਂਕ ਦੇ ਰਸਤੇ ਸਿੱਧਾ ਬੱਸ ਸਟੈਂਡ ਪਹੁੰਚੇ। ਉਥੋਂ ਦੋ ਜੰਮੂ ਕਸ਼ਮੀਰ ਲਈ ਰਵਾਨਾ ਹੋ ਗਏ। ਤਿੰਨ ਨਵੰਬਰ ਨੂੰ ਅਵੰਤੀਪੁਰਾ ਕਸ਼ਮੀਰ ਤੋਂ ਫਾਜ਼ਿਲ ਨੂੰ ਅਤੇ 4 ਨਵੰਬਰ ਨੂੰ ਪਠਾਨਕੋਟ ਚੌਂਕ ਦੇ ਕੋਲੋਂ ਸ਼ਾਹਿਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਦਾ ਕਹਿਣਾ ਹੈ ਕਿ ਮਕਸੂਦਾਂ ਥਾਣੇ ਵਿਚ ਹੋਏ ਬਲਾਸਟ ਨੂੰ ਚਾਰ ਦੋਸ਼ੀਆਂ ਨੇ ਅੰਜਾਮ ਦਿਤਾ ਸੀ।

ਜਿਸ ਵਿਚ ਸ਼ਾਹਿਦ ਅਤੇ ਫਾਜ਼ਿਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਜਦੋਂ ਕਿ ਐਨਕਾਉਂਟਰ ਵਿਚ ਮਾਰੇ ਗਏ ਰੌਫ਼ ਮੀਰ ਅਤੇ ਉਮਰ ਰਮਜਾਨ ਫ਼ਰਾਰ ਸਨ। ਇਹ ਦੋਵੇਂ ਅੰਸਾਰ ਗਜਾਵਤ ਉਲ ਹਿੰਦ ਦੇ ਟ੍ਰੈਂਡ ਅਤਿਵਾਦੀ ਸਨ, ਜੋ ਮਕਸੂਦਾਂ ਥਾਣੇ ਵਿਚ ਬਲਾਸਟ ਲਈ 13 ਸਤੰਬਰ ਨੂੰ ਸ਼੍ਰੀਨਗਰ ਤੋਂ ਚੰਡੀਗੜ੍ਹ ਪਹੁੰਚੇ ਸਨ। ਉਮਰ ਰਮਜਾਨ ਕਈ ਅਤਿਵਾਦੀ ਵਾਰਦਾਤਾਂ ਵਿਚ ਸ਼ਾਮਿਲ ਸੀ ਜਦੋਂ ਕਿ ਰੌਫ਼ ਜੰਮੂ ਕਸ਼ਮੀਰ ਵਿਚ ਕਈ ਅਤਿਵਾਦੀ ਵਾਰਦਾਤਾਂ ਦੀ ਪਲੈਨਿੰਗ ਅਤੇ ਉਨ੍ਹਾਂ ਨੂੰ ਅੰਜਾਮ ਦੇਣ ਵਿੱਚ ਸ਼ਾਮਿਲ ਸੀ।