''ਗੁਰਦਵਾਰਾ ਕਰਤਾਰਪੁਰ ਸਾਹਿਬ ਸੰਗਤ ਅਤਿਵਾਦੀ ਬਣਨ ਨਹੀਂ ਸਗੋਂ ਦਰਸ਼ਨ ਕਰਨ ਆਉਂਦੀ ਹੈ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਵਲੋਂ ਸਿੱਖ ਕੌਮ ਪ੍ਰਤੀ ਕੀਤੀ ਗਈ ਟਿਪਣੀ 'ਤੇ ਤਿੱਖਾ

File Photo

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਵਲੋਂ ਸਿੱਖ ਕੌਮ ਪ੍ਰਤੀ ਕੀਤੀ ਗਈ ਟਿਪਣੀ 'ਤੇ ਤਿੱਖਾ ਇਤਰਾਜ਼ ਕਰਦਿਆਂ ਕਿਹਾ ਹੈ ਕਿ ਬਿਨਾਂ ਕਿਸੇ ਮਸਲੇ ਦੇ ਸਿੱਖ ਨੂੰ ਅਤਿਵਾਦ ਨਾਲ ਜੋੜਨਾ ਬੇਹੱਦ ਨਿਖੇਧੀ ਯੋਗ ਹੈ।

ਗੁਰਦਵਾਰਾ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ ਜਿਥੇ ਮਨੁੱਖਤਾ ਦਾ ਸੰਦੇਸ਼ ਦਿਤਾ ਜਾਂਦਾ ਹੈ। ਇਥੇ ਬਾਬੇ ਨਾਨਕ ਵਲੋਂ ਦਸੇ ਸੱਚ ਦੇ ਮਾਰਗ, ਕਿਰਤ ਕਰਨ, ਵੰਡ ਕੇ ਛਕਣ, ਗੁਰੂ ਨਾਲ ਜੁੜਨ ਦੀ ਸਿਖਿਆ ਦਿਤੀ ਜਾਂਦੀ ਹੈ।

ਦਿਨਕਰ ਗੁਪਤਾ ਦੇ ਸਿੱਖ ਵਿਰੋਧੀ ਬਿਆਨ ਨਾਲ ਸੰਗਤ ਘੱਟਣ ਦੀ ਥਾਂ ਹੋਰ ਵਧੇਗੀ। ਡੀਜੀਪੀ ਦਿਨਕਰ ਗੁਪਤਾ ਦਾ ਕਹਿਣਾ ਕਿ ਕਰਤਾਰਪੁਰ ਜਾ ਕੇ ਸਿੱਖ ਅਤਿਵਾਦੀ ਬਣ ਕੇ ਆਵੇਗਾ, ਇਹ ਬਿਆਨ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਵਾਲਾ ਹੈ।