ਕਿਸਾਨਾ ਦਾ ਉਤਸ਼ਾਹ ਵਧਾਉਣ ਲਈ ਪਸ਼ੂਆਂ ਸੰਬੰਧੀ ਪ੍ਰੋਗਰਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਿਰਦੇਸ਼ਕ ਪਸਾਰ ਸਿੱਖਿਆ ਡਾ. ਹਰੀਸ਼ ਕੁਮਾਰ ਵਰਮਾ ਨੇ ਕਿਹਾ ਕਿ, “ਡੇਅਰੀ ਖੇਤਰ ਵਿਚ ਬਹੁਤ ਸੰਭਾਵਨਾਵਾਂ ਹਨ।

Animal Programs for Promotion of Farmers

ਲੁਧਿਆਣਾ:  ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਪਸ਼ੂ ਪਾਲਣ ਖੇਤਰ ਦੇ ਤਿੰਨ ਵੱਖ-ਵੱਖ ਪਹਿਲੂਆਂ ਉੱਤੇ ਸਿਖਲਾਈ ਪ੍ਰੋਗਰਾਮ ਕਰਵਾਏ ਗਏ। ਕਿਸਾਨਾਂ ਨੂੰ ‘ਦੁੱਧ ਠੰਡਾ ਕਰਨ ਵਾਲਾ ਪਲਾਂਟ ਸਥਾਪਤ’ ਕਰਨ ਹਿੱਤ ਇੱਕ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ 15 ਕਿਸਾਨਾਂ ਨੇ ਹਿੱਸਾ ਲਿਆ।

ਸਿਖਲਾਈ ਪ੍ਰੋਗਰਾਮ ‘ਸੁਸਾਇਟੀ ਫਾਰ ਐਕਸ਼ਨ ਇਨ ਕਮਿਊਨਿਟੀ ਹੈਲਥ’ ਦੇ ਸਹਿਯੋਗ ਨਾਲ ਕਰਵਾਇਆ ਗਿਆ।  ਇਸ ਵਿਚ ਮਾਹਿਰਾਂ ਨੇ ਦੁੱਧ ਦੀ ਗੁਣਵੱਤਾ ਨੂੰ ਬਿਹਤਰ ਕਰਨ ਲਈ ਦੁੱਧ ਠੰਡਾ ਕਰਨ ਵਾਲਾ ਪਲਾਂਟ ਸਥਾਪਤ ਕਰਨ ਬਾਰੇ ਚਾਨਣਾ ਪਾਇਆ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਹਰੀਸ਼ ਕੁਮਾਰ ਵਰਮਾ ਨੇ ਕਿਹਾ ਕਿ, “ਡੇਅਰੀ ਖੇਤਰ ਵਿਚ ਬਹੁਤ ਸੰਭਾਵਨਾਵਾਂ ਹਨ। ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਐਸ ਕੇ ਕਾਂਸਲ ਨੇ ਕਿਸਾਨਾਂ ਨੂੰ ਇਸ ਗੱਲ ਲਈ ਹੱਲਾਸ਼ੇਰੀ ਦਿੱਤੀ ਕਿ ਉਹ ਛੋਟੇ ਪੱਧਰ ’ਤੇ ਆਪਣਾ ਉੱਦਮ ਸਥਾਪਤ ਕਰਨ ਅਤੇ ਉਸ ਨੂੰ ਉਤਲੇ ਪੜਾਅ ਤੱਕ ਲੈ ਕੇ ਜਾਣ

ਦੂਸਰਾ ਸਿਖਲਾਈ ਪ੍ਰੋਗਰਾਮ ‘ਸੂਰ ਪਾਲਣ ਸਬੰਧੀ ਮੁਹਾਰਤ ਕੋਰਸ’ ਵਿਸ਼ੇ ਤਹਿਤ ਕਰਵਾਇਆ ਗਿਆ। ਇਸ ਵਿਚ ਪੰਜਾਬ ਤੋਂ 27 ਕਿਸਾਨਾਂ ਨੇ ਹਿੱਸਾ ਲਿਆ। ਸਿਖਲਾਈ ਵਿਚ ਉਨ੍ਹਾਂ ਨੂੰ ਸੂਰ ਪਾਲਣ ਦਾ ਕਿੱਤਾ ਸ਼ੁਰੂ ਕਰਨ ਤੋਂ ਲੈ ਕੇ ਉਤਪਾਦਾਂ ਦੇ ਮੰਡੀਕਰਨ ਤੱਕ ਹਰੇਕ ਨੁਕਤੇ ਦਾ ਗਿਆਨ ਮਾਹਿਰਾਂ ਨੇ ਦਿੱਤਾ। ਤੀਸਰਾ ਸਿਖਲਾਈ ਕੋਰਸ ਅਰਧ-ਵੈਟਰਨਰੀ ਖੇਤਰ ਵਿਚ ਕੰਮ ਕਰ ਰਹੇ ਪੇਸ਼ੇਵਰਾਂ ਲਈ ਕਰਵਾਇਆ ਜਾ ਰਿਹਾ ਹੈ।

ਜੰਮੂ ਅਤੇ ਕਸ਼ਮੀਰ ਤੋਂ ਆਏ 27 ਅਰਧ-ਵੈਟਰਨਰੀ ਖੇਤਰ ਦੇ ਪੇਸ਼ੇਵਰ ਆਪਣੀ ਮੁਹਾਰਤ ਨੂੰ ਹੋਰ ਨਿਖਾਰਨ ਵਾਸਤੇ ਇਹ ਸਿਖਲਾਈ ਲੈ ਰਹੇ ਹਨ। ਸੂਬੇ ਦੇ ਪਸ਼ੂ ਪਾਲਣ ਮਹਿਕਮੇ ਤੋਂ ਆਏ ਇਨ੍ਹਾਂ ਸਿੱਖਿਆਰਥੀਆਂ ਨੂੰ ਰਾਸ਼ਟਰੀ ਪਸ਼ੂਧਨ ਮਿਸ਼ਨ ਅਧੀਨ ਇਹ ਸਿਖਲਾਈ ਦਿੱਤੀ ਜਾ ਰਹੀ ਹੈ।