ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨੇ ਕਰੋਨਾ ਨੂੰ ਦਿੱਤੀ ਮਾਤ, ਦੂਜੀ ਔਰਤ ਦੀ ਰਿਪੋਰਟ ਵੀ ਆਈ ਨੈਗਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਦੇ ਨਾਲ ਹੀ ਪੰਜਾਬ ਵਿਚ ਕਰੋਨਾ ਵਾਇਰਸ ਨੂੰ 31 ਲੋਕ ਮਾਤ ਪਾ ਕੇ ਠੀਕ ਹੋ ਚੁੱਕੇ ਹਨ।

coronavirus

ਪੰਜਾਬ ਵਿਚ ਜਿੱਥੇ ਲਗਾਤਾਰ ਕਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ ਉਥੇ ਹੀ ਕੁਝ ਲੋਕਾਂ ਵੱਲੋਂ ਇਸ ਵਾਇਰਸ ਨੂੰ ਹਰਾਉਂਣ ਦੀਆਂ ਖਬਰਾਂ ਤੋਂ ਆਉਂਣ ਨਾਲ ਕੁਝ ਸੁਖ ਦਾ ਸਾਹ ਆਉਂਦਾ ਹੈ। ਇਸੇ ਤਰ੍ਹਾਂ ਹੁਣ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਜ਼ਿਲ੍ਹਾ ਔਰੰਗਾਬਾਦ, ਮਹਾਂਰਾਸ਼ਟਰ ਤੋਂ ਆਈ ਮਹਿਲਾ ਜੋ ਕਿ ਕੁਝ ਸਮਾਂ ਪਹਿਲਾਂ ਕਰੋਨਾ ਦੀ ਪੌਜਟਿਵ ਪਾਈ ਗਈ ਸੀ ਉਸ ਦੀ ਰਿਪੋਰਟ ਹੁਣ ਨੈਗਟਿਵ ਆ ਚੁੱਕੀ ਹੈ।

ਜਿਸ ਤੋਂ ਬਾਅਦ ਉਸ ਨੂੰ ਠੀਕ ਹੋਣ ਤੋਂ ਬਾਅਦ ਤੁਰੰਤ ਹੀ ਗਿਆਨ ਸਾਗਰ ਹਸਪਤਾਲ, ਬਨੂੜ ਵਿਚੋਂ ਛੂਟੀ ਮਿਲ ਗਈ ਹੈ। ਜ਼ਿਕਰਯੋਗ ਹੈ ਕਿ  ਇਸ ਦੇ ਨਾਲ ਹੀ ਆਈ ਇਕ ਹੋਰ ਔਰਤ ਵੀ ਕਰੋਨਾ ਵਾਇਰਸ ਤੋਂ ਪੌਜਟਿਵ ਪਾਈ ਗਈ ਸੀ ਜਿਸ ਨੂੰ ਪਿਛਲੇ ਦਿਨੀਂ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਸੀ। ਇਨ੍ਹਾਂ ਦੀ ਰਿਪੋਰਟ ਨੈਗਟਿਵ ਆਉਂਣ ਤੋਂ ਬਾਅਦ ਹੁਣ ਫਤਹਿਗੜ੍ਹ ਸਾਹਿਬ ਵਿਚ ਕੋਈ ਵੀ ਕਰੋਨਾ ਵਾਇਰਸ ਦਾ ਪੌਜਟਿਵ ਕੇਸ ਨਹੀਂ ਰਿਹਾ।

ਉਧਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਐੱਨ.ਕੇ ਆਗਰਵਾਲ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਔਰਤਾਂ ਦੇ ਵਿਚੋਂ ਇਕ ਔਰਤ ਦੀ ਰਿਪੋਟਰ ਪਿਛਲੇ ਦਿਨੀਂ ਨੈਗਟਿਵ ਆਉਂਣ ਤੋਂ ਬਆਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ ਅਤੇ ਇਸ ਔਰਤ ਦੀ ਬੀਤੀ ਦੇਰ ਰਾਤ ਰਿਪੋਰਟ ਨੈਗਟਿਵ ਆਈ ਹੈ ਅਤੇ ਉਸ ਨੂੰ ਹੁਣ ਹਸਪਤਾਲ ਵਿਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ।

ਨਾਲ ਹੀ ਇਹ ਦੱਸ ਦੱਈਏ ਕਿ ਭਾਵੇਂ ਕਿ ਇਨ੍ਹਾਂ ਦੋਵੇ ਔਰਤਾਂ ਨੂੰ ਹਸਪਤਾਲ ਵਿਚੋਂ ਡਿਸਚਾਰਜ ਕਰ ਦਿੱਤਾ ਹੈ ਪਰ ਹਾਲੇ ਕੁਝ ਸਮੇਂ ਲਈ ਇਨ੍ਹਾਂ ਨੂੰ ਇਕਾਂਤਵਸ ਰਹਿਣਾ ਹੋਵੇਗਾ। ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਔਰਤਾਂ ਦੀ ਰਿਪੋਰਟ ਨੈਗਟਿਵ ਆਉਂਣ ਤੋਂ ਬਾਅਦ ਹੁਣ ਜ਼ਿਲ੍ਹੇ ਵਿਚ ਕੋਈ ਵੀ ਐਕਟਿਵ ਕੇਸ ਨਹੀਂ ਰਿਹਾ ਹੈ।

ਇਸ ਦੇ ਨਾਲ ਇਨ੍ਹਾਂ ਔਰਤਾਂ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਦੇ ਸੈਂਪਲ ਲੈ ਕੇ ਵੀ ਜਾਂਚ ਲਈ ਭੇਜੇ ਗਏ ਸਨ ਜਿਨ੍ਹਾਂ ਦੀ ਰਿਪੋਰਟ ਵੀ ਨੈਗਟਿਵ ਆ ਚੁੱਕੀ ਹੈ। ਦੱਸ ਦੱਈਏ ਕਿ ਹੁਣ ਤੱਕ ਪੰਜਾਬ ਵਿਚ 283 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਰੋਨਾ 31 ਲੋਕ ਇਸ ਵਾਇਰਸ ਨੂੰ ਮਾਤ ਪਾ ਕੇ ਠੀਕ ਹੋ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।