ਪੰਜਾਬ ਦੀਆਂ ਦੋ ਵਿਧਾਨ ਸਭਾ ਸੀਟਾਂ ‘ਤੇ ਚੋਣ ਕਰਾਉਣ ਦੀ ਤਿਆਰੀ

ਏਜੰਸੀ

ਖ਼ਬਰਾਂ, ਪੰਜਾਬ

ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਹੁਣ ਪੰਜਾਬ ਵਿਚ ਦੋ ਵਿਧਾਨ ਸਭਾ ਸੀਟਾਂ 'ਤੇ ਉਪ...

Voters

ਚੰਡੀਗੜ੍ਹ: ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਹੁਣ ਪੰਜਾਬ ਵਿਚ ਦੋ ਵਿਧਾਨ ਸਭਾ ਸੀਟਾਂ 'ਤੇ ਉਪ  ਚੋਣ ਦਾ ਮੰਚ ਸਜਣ ਦੀ ਤਿਆਰੀ ਸ਼ੁਰੂ ਹ ਗਈ ਹੈ। ਇਹ ਦੋ ਵਿਧਾਨ ਸਭਾ ਸੀਟਾਂ ਜਲਾਲਾਬਾਦ ਅਤ ਫਗਵਾੜਾ ਹਨ। ਅਕਾਲੀ ਦਲ ਦ ਪ੍ਰਧਾਨ ਸੁਖਬੀਰ ਬਾਦਲ ਦੇ ਫਿਰੋਜ਼ਪੁਰ ਅਤੇ ਭਾਜਪਾ ਦੇ ਸੋਮ ਪ੍ਰਕਾਸ਼ ਦੇ ਹੁਸ਼ਿਆਰਪੁਰ ਸੰਸਦੀ ਸੀਟ ਤੋਂ ਚੋਣ ਜਿੱਤਣ ਤੋਂ ਬਾਅਦ ਖਾਲੀ ਹੋਈ ਹੈ। ਦੋ ਸੀਟਾਂ 'ਤੇ ਵਿਧਾਇਕ ਜਿੱਤ ਕੇ ਸਾਂਸਦ ਬਣੇ ਹਨ। ਸੁਖਬੀਰ ਬਾਦਲ ਜਲਾਲਾਬਾਦ ਤੋਂ ਅਤੇ ਸੋਮ ਪ੍ਰਕਾਸ਼ ਫਗਵਾੜਾ ਤੋਂ ਵਿਧਾਇਕ ਸੀ।

ਦੋਵਾਂ ਨੇ ਸਾਂਸਦ ਬਣਨ ਦੇ ਲਾਲ ਹੀ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਭੇਜ ਦਿੱਤਾ ਸੀ, ਜੋ ਮਨਜੂਰ ਵੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਦੋ ਵਿਧਾਨ ਸਭਾ ਸੀਟਾਂ ਤੋਂ ਇਲਾਵਾ ਛੇ ਹੋਰ ਸੀਟਾਂ ਜਿਨ੍ਹਾਂ 'ਤੇ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਕਾਬਜ਼ ਹਨ, ਦੇ ਛੇਤੀ ਖਾਲੀ ਹੋਣ ਦੇ ਕਿਆਸ ਵੀ ਲਗਾਏ ਜਾ ਰਹੇ ਸੀ ਕਿਉਂਕਿ ਇਨ੍ਹਾਂ ਛੇ ਵਿਧਾਇਕਾਂ ਦੇ ਅਸਤੀਫ਼ੇ ਸਪੀਕਰ ਦੇ ਕੋਲ ਵਿਚਾਰ ਅਧੀਨ ਹਨ।

ਲੇਕਿਨ ਹਾਲ ਹੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਵਿਚ ਸਾਫ ਕਰ ਦਿੱਤਾ ਕਿ ਲੋਕ ਸਭਾ ਚੋਣ ਰਾਹੀਂ ਖਾਲੀ ਹੋਈ ਦੋ ਵਿਧਾਨ ਸਭਾ ਸੀਟਾਂ 'ਤੇ ਪਹਿਲਾਂ ਉਪ ਚੋਣ ਕਰਵਾਈ ਜਾਵੇਗੀ। ਨਿਯਮ ਅਨੁਸਾਰ ਇਨ੍ਹਾਂ ਸੀਟਾਂ 'ਤੇ ਅਗਲੇ ਛੇ ਮਹੀਨੇ ਦੇ ਅੰਦਰ ਚੋਣ ਕਰਵਾਈ ਜਾਣੀ ਜ਼ਰੂਰੀ ਹੈ।  ਕਾਂਗਰਸ ਇਨ੍ਹਾਂ ਦੋ ਸੀਟਾਂ ਤੇ ਜਿੱਤ ਹਾਸਲ ਕਰਨ ਲਈ ਜੋੜ ਤੋੜ ਵਿਚ ਹੁਣ ਤੋਂ ਜੁਟ ਗਈ ਹੈ।