ਵੱਡੇ ਘੋਟਾਲੇ ਦੇ ਘੇਰੇ 'ਚ ਆਇਆ ਲੁਧਿਆਣਾ ਨਗਰ ਨਿਗਮ!

ਏਜੰਸੀ

ਖ਼ਬਰਾਂ, ਪੰਜਾਬ

ਸਵੀਰਾਂ ਲੁਧਿਆਣਾ ਨਗਰ ਨਿਗਮ ਦੀ ਮੀਟਿੰਗ ਦੇ ਜਰਨਲ ਹਾਊਸ ਦੀਆਂ ਹਨ। ਜਿੱਥੇ ਨਗਰ ਨਿਗਮ ਵਿਚ ਐਡਵਰਾਈਜ਼ਮੈਂਟ

Ludhiana corporation

ਲੁਧਿਆਣਾ : ਤਸਵੀਰਾਂ ਲੁਧਿਆਣਾ ਨਗਰ ਨਿਗਮ ਦੀ ਮੀਟਿੰਗ ਦੇ ਜਰਨਲ ਹਾਊਸ ਦੀਆਂ ਹਨ। ਜਿੱਥੇ ਨਗਰ ਨਿਗਮ ਵਿਚ ਐਡਵਰਾਈਜ਼ਮੈਂਟ ਸਬੰਧੀ ਸਾਹਮਣੇ ਆਏ ਕਥਿਤ ਤੌਰ 'ਤੇ ਕਰੋੜਾਂ ਦੇ ਵੱਡੇ ਘਪਲੇ ਨੂੰ ਲੈ ਕੇ ਹੰਗਾਮਾ ਹੋ ਗਿਆ। ਦਰਅਸਲ ਇਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਕੌਂਸਲਰਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਜਿਸ ਕਾਰਨ ਉਨ੍ਹਾਂ ਨੇ ਮੀਟਿੰਗ ਵਿਚ ਹੰਗਾਮਾ ਕਰ ਦਿੱਤਾ ਅਤੇ ਨਿਗਮ ਅਧਿਕਾਰੀਆਂ ਦੇ ਅੱਗਿਓ ਮਾਈਕ ਤਕ ਚੁੱਕ ਲਏ। ਨਗਰ ਨਿਗਮ ਦੀ ਮੀਟਿੰਗ ਕੋਈ ਮੀਟਿੰਗ ਨਾ ਹੋ ਕੇ ਇਕ ਮੱਛੀ ਮੰਡੀ ਜਾਪ ਰਹੀ ਸੀ।

ਇਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸੱਤਾਧਾਰੀ ਧਿਰ ਵੱਲੋਂ ਵੱਡੇ ਘਪਲੇ ਨੂੰ ਛੁਪਾਉਣ ਦਾ ਯਤਨ ਕੀਤਾ ਜਾ ਰਿਹੈਾ ਹੈ। ਇਸ ਦੌਰਾਨ ਹੰਗਾਮਾ ਇੰਨਾ ਜ਼ਿਆਦਾ ਵਧ ਗਿਆ ਕਿ ਮੇਅਰ ਮੀਟਿੰਗ ਨੂੰ ਵਿਚ ਵਿਚਾਲੇ ਹੀ ਬਰਖ਼ਾਸਤ ਕਰਕੇ ਬਾਹਰ ਚਲੇ ਗਏ। ਇਸ ਮੀਟਿੰਗ ਦੌਰਾਨ ਹੰਗਾਮਾ ਹੋਣ ਕਾਰਨ ਕਈ ਵਾਰਡਾਂ ਦੇ ਕੌਂਸਲਰ ਆਪੋ ਆਪਣੇ ਵਾਰਡਾਂ ਦੇ ਮੁੱਦਿਆਂ ਨੂੰ ਉਠਾ ਨਹੀਂ ਸਕੇ। ਉਨ੍ਹਾਂ ਨੇ ਮੀਡੀਆ ਸਾਹਮਣੇ ਅਪਣੇ ਮੁੱਦਿਆਂ ਬਾਰੇ ਗੱਲਬਾਤ ਕੀਤੀ। ਜਦਕਿ ਕੁੱਝ ਕਾਂਗਰਸੀ ਕੌਂਸਲਰਾਂ ਨੇ ਸਰਕਾਰ ਅਤੇ ਨਿਗਮ ਦੀਆਂ ਯੋਜਨਾਵਾਂ ਬਾਰੇ ਦੱਸਿਆ।

ਇਸ ਸਬੰਧੀ ਬੋਲਦਿਆਂ ਵਿਧਾਇਕ ਸੰਜੇ ਤਲਵਾੜ ਨੇ ਆਖਿਆ ਕਿ ਨਗਰ ਨਿਗਮ ਵਿਚ ਜੋ ਕੁੱਝ ਹੋਇਆ ਉਹ ਬਹੁਤ ਹੀ ਮੰਦਭਾਗਾ ਹੈ। ਨਿਗਮ ਅਫ਼ਸਰਾਂ ਨੂੰ ਚਾਹੀਦਾ ਹੈ ਕਿ ਉਹ ਹਰ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਤਿਆਰੀ ਕਰਕੇ ਆਉਣ ਪਰ ਇਸ ਤਰ੍ਹਾਂ ਅਫ਼ਸਰਾਂ ਦੇ ਸਾਹਮਣੇ ਤੋਂ ਮਾਈਕ ਨਹੀਂ ਚੁੱਕਣੇ ਵੀ ਸਹੀ ਨਹੀਂ। ਖ਼ੈਰ ਨਗਰ ਨਿਗਮ ਵਿਚ ਐਡਵਰਟਾਈਜ਼ਮੈਂਟ ਦਾ ਮਾਮਲਾ ਕਾਫ਼ੀ ਗਰਮਾਉਂਦਾ ਨਜ਼ਰ ਆ ਰਿਹਾ ਹੈ ਪਰ ਦੇਖਣਾ ਹੋਵੇਗਾ ਕਿ ਸਰਕਾਰ ਜਾਂ ਨਗਰ ਨਿਗਮ ਇਸ ਮਾਮਲੇ ਨੂੰ ਲੈ ਕੇ ਹੁਣ ਕੀ ਕਾਰਵਾਈ ਕਰਨਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ