ਭਗਵੰਤ ਮਾਨ ਖੁਦ ਡਿਪਰੈਸ਼ਨ 'ਚ ਹੈ, ਆਪ ਕੋਲ ਤਾਂ 25 ਵਰਕਰ ਬੂਥਾਂ 'ਤੇ ਬੈਠਣ ਲਈ ਨਹੀਂ ਹੋਣਗੇ: ਵੇਰਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਆਗੂ ਨੇ ਕਿਹਾ ਕਿ ਕਿਸੇ ਨੂੰ ਵੀ ਆਮ ਆਦਮੀ ਪਾਰਟੀ ’ਤੇ ਯਕੀਨ ਨਹੀਂ ਹੈ। ਇਸੇ ਲਈ ਲੋਕ ਉਹਨਾਂ ਦੀ ਪਾਰਟੀ ਵਿਚੋਂ ਭੱਜ ਰਹੇ ਹਨ।

Raj Kumar Verka

ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਉਹਨਾਂ ਦੀਆਂ ਗਰੰਟੀਆਂ ਨੂੰ ਤਾਂ ਉਹਨਾਂ ਦੇ ਅਪਣੇ ਵਿਧਾਇਕ ਅਤੇ ਪਾਰਟੀ ਵਰਕਰ ਨਹੀਂ ਮੰਨ ਰਹੇ। ਕਾਂਗਰਸ ਆਗੂ ਨੇ ਕਿਹਾ ਕਿ ਕਿਸੇ ਨੂੰ ਵੀ ਆਮ ਆਦਮੀ ਪਾਰਟੀ ’ਤੇ ਯਕੀਨ ਨਹੀਂ ਹੈ। ਇਸੇ ਲਈ ਲੋਕ ਉਹਨਾਂ ਦੀ ਪਾਰਟੀ ਵਿਚੋਂ ਭੱਜ ਰਹੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਵੀ ਡਿਪਰੈਸ਼ਨ ਵਿਚ ਹਨ।

ਰਾਜ ਕੁਮਾਰ ਨੇ ਕਿਹਾ ਕਿ ਪਹਿਲਾਂ ਉਹਨਾਂ ਨੂੰ ਅਪਣੀ ਪਾਰਟੀ ਵਿਚ ਵਿਸ਼ਵਾਸ ਪੈਦਾ ਕਰਨ ਦੀ ਲੋੜ ਹੈ, ਇਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਜਾਣ। ਕੈਬਨਿਟ ਮੰਤਰੀ ਨੇ ਕਿਹਾ ਕੇਜਰੀਵਾਲ ਨੇ ਅਧਿਆਪਕਾਂ ਲਈ ਕਈ ਗਰੰਟੀਆਂ ਦਿੱਤੀਆਂ ਹਨ ਪਰ ਦਿੱਲੀ ਵਿਚ ਅਧਿਆਪਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਅਧਿਆਪਕ ਦਿੱਲੀ ਦੀਆਂ ਸੜਕਾਂ ’ਤੇ ਹਨ, ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ।

ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਰਵਿੰਦ ਕੇਜਰੀਵਾਲ ਭਰਾ ਹਨ। ਮੋਦੀ ਨੇ ਵੀ ਜਿੰਨੀਆਂ ਗਰੰਟੀਆਂ ਦਿੱਤੀਆਂ, ਉਹ ਕਾਮਯਾਬ ਨਹੀਂ ਹੋਈਆਂ, ਇਸੇ ਤਰ੍ਹਾਂ ਕੇਜਰੀਵਾਲ ਦੀਆਂ ਗਰੰਟੀਆਂ ਵੀ ਕਾਮਯਾਬ ਨਹੀਂ ਹੋਣਗੀਆਂ। ਭਗਵੰਤ ਮਾਨ ’ਤੇ ਹਮਲਾ ਬੋਲਦਿਆਂ ਵੇਰਕਾ ਨੇ ਕਿਹਾ ਕਿ ਆਪ ਦੇ ਸੂਬਾ ਪ੍ਰਧਾਨ ਡਿਪਰੈਸ਼ਨ ਵਿਚ ਹਨ, ਉਹ ਘਰੋਂ ਬਾਹਰ ਨਹੀਂ ਨਿਕਲ ਰਹੇ। ਉਹਨਾਂ ਕੋਲ ਤਾਂ ਬੂਥਾਂ ’ਤੇ ਬੈਠਣ ਲਈ 25 ਵਰਕਰ ਵੀ ਨਹੀਂ ਹਨ। ਉਹ ਨਕਲੀ ਵਾਅਦੇ ਕਰ ਰਹੇ ਹਨ। ਕੇਜਰੀਵਾਲ ਨਕਲੀ ਇਨਸਾਨ ਹੈ। ਜੇ ਕੋਈ ਅਸਲੀਅਤ ਵਿਚ ਆਮ ਆਦਮੀ ਹੈ ਤਾਂ ਉਹ ਚਰਨਜੀਤ ਸਿੰਘ ਚੰਨੀ ਹਨ।