ਪਾਕਿ ਵਿਚ ਦੋਸਤ ਦੇ ਵਿਆਹ ਤੋਂ ਵਾਪਸ ਆਏ ਸ਼ਤਰੂਘਨ ਨੇ ਦਿੱਤਾ ਬਿਆਨ...

ਏਜੰਸੀ

ਖ਼ਬਰਾਂ, ਪੰਜਾਬ

ਇਸ ਦੌਰਾਨ ਉਹਨਾਂ ਨੇ ਪਾਕਿ ਦੇ ਰਾਸ਼ਟਰਪਤੀ ਡਾ. ਆਰਿਫ ਅਲਵੀ ਨਾਲ ਵੀ ਮੁਲਾਕਾਤ ਕੀਤੀ...

Shatrughan returned from friends wedding in pakistan

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਦੇ ਟਕਰਾਅ ਵਿਚ ਦੋਸਤ ਦੇ ਵਿਆਹ ਵਿਚ ਸਰਹੱਦ ਪਾਰ ਗਏ ਅਦਾਕਾਰ ਸ਼ਤਰੂਘਨ ਸਿਨਹਾ ਵਾਪਸ ਆ ਗਏ ਹਨ। ਵਾਪਸੀ ਤੇ ਕਸਟਮ ਸਮੇਤ ਹੋਰ ਅਧਿਕਾਰੀਆਂ ਨਾਲ ਫੋਟੋ ਵੀ ਖਿਚਵਾਈ। ਸਿਨਹਾ ਪਾਕਿਸਤਾਨ ਵਿਚ ਕਾਰੋਬਾਰੀ ਜਹਾਜ਼ ਅਸਦ ਅਹਿਸਾਨ ਦੇ ਵਿਆਹ ਵਿਚ ਸ਼ਾਮਲ ਹੋਏ ਸਨ। ਉਹਨਾਂ ਨੇ ਯਾਤਰਾ ਨੂੰ ਟਵੀਟ ਕਰ ਕੇ ਨਿਜੀ ਕਰਾਰ ਦਿੱਤਾ ਅਤੇ ਕਿਹਾ ਸੀ ਕਿ ਇਸ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਇਸ ਦੌਰਾਨ ਉਹਨਾਂ ਨੇ ਪਾਕਿ ਦੇ ਰਾਸ਼ਟਰਪਤੀ ਡਾ. ਆਰਿਫ ਅਲਵੀ ਨਾਲ ਵੀ ਮੁਲਾਕਾਤ ਕੀਤੀ ਅਤੇ ਦੋਵਾਂ ਵਿਚਕਾਰ ਸਰਹੱਦਾਂ ਤੇ ਅਮਨ ਅਤੇ ਸ਼ਾਤੀ ਦੇ ਮੁੱਦਿਆਂ ਤੇ ਵੀ ਗੱਲ ਹੋਈ ਸੀ। ਦਸ ਦਈਏ ਕਿ ਪਿਛਲੇ ਦਿਨੀਂ ਸ਼ਤਰੂਘਨ ਸਿਨਹਾ ਪਾਕਿਸਤਾਨ ਅਪਣੇ ਦੋਸਤ ਦੇ ਵਿਆਹ ਤੇ ਗਏ ਸਨ। ਸ਼ਨੀਵਾਰ ਨੂੰ ਇਹ ਪਾਕਿ ਰਾਸ਼ਟਰਪਤੀ ਆਰਿਫ ਅਲਵੀ ਨੂੰ ਵੀ ਮਿਲੇ। ਇਸ ਮੁਲਾਕਾਤ ਨੇ ਸ਼ਰਤੂਘਨ ਸਿਨਹਾ ਅਤੇ ਉਹਨਾਂ ਦੀ ਪਾਰਟੀ ਲਈ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਸੀ।

ਪਾਕਿ ਰਾਸ਼ਟਰਪਤੀ ਨੇ ਮੁਲਾਕਾਤ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਕਾਂਗਰਸ ਆਗੂ ਨੇ ਕਸ਼ਮੀਰ ਦੀ ਮੌਜੂਦਾ ਸਥਿਤੀ ਤੇ ਉਹਨਾਂ ਦੀ ਚਿੰਤਾ ਤੇ ਸਮਰਥਨ ਜਤਾਇਆ ਹੈ। ਪਾਕ ਰਾਸ਼ਟਰਪਤੀ ਦਫ਼ਤਰ ਤੋਂ ਟਵੀਟ ਕੀਤਾ ਹੈ ਕਿ ਭਾਰਤੀ ਆਗੂ ਸ਼ਤਰੂਘਨ ਸਿਨਹਾ ਅਲਵੀ ਤੋਂ ਲਾਹੌਰ ਵਿਚ ਮੁਲਾਕਾਤ ਕੀਤੀ। ਉਹਨਾਂ ਨੇ ਦੋਵਾਂ ਵਿਚਕਾਰ ਸ਼ਾਂਤੀ ਦਾ ਪੁਲ ਬਣਾਉਣ ਦਾ ਮਹੱਤਵ ਤੇ ਚਰਚਾ ਕੀਤੀ। ਸਿਨਹਾ ਨੇ ਕਸ਼ਮੀਰ ਵਿਚ 200 ਤੋਂ ਵਧ ਦਿਨਾਂ ਦੇ ਲਾਕਡਾਉਨ ਤੇ ਰਾਸ਼ਟਰਪਤੀ ਦੀ ਚਿੰਤਾ ਦਾ ਸਮਰਥਨ ਕੀਤਾ।

ਹਾਲਾਂਕਿ ਸ਼ਰਤੂਘਨ ਸਿਨਹਾ ਨੇ ਇਸ ਦੌਰੇ ਨੂੰ ਪੂਰੀ ਤਰ੍ਹਾਂ ਨਿਜੀ ਜਤਾਇਆ ਹੈ ਅਤੇ ਕਿਹਾ ਹੈ ਕਿ ਇਸ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਤੋਂ ਪਹਿਲਾਂ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਏ ਸਨ ਜਿਸ ਤੋਂ ਬਾਅਦ ਕਾਂਗਰਸ ਨੂੰ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਉਹਨਾਂ ਨੇ ਪਾਕ ਫ਼ੌਜ਼ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਗਲੇ ਮਿਲਦੇ ਵੀ ਦੇਖਿਆ ਗਿਆ ਸੀ।

ਹੁਣ ਸ਼ਤਰੂਘਨ ਸਿਨਹਾ ਕਾਂਗਰਸ ਲਈ ਮੁਸੀਬਤ ਖੜੀ ਕਰ ਸਕਦੇ ਹਨ ਕਿਉਂ ਕਿ ਭਾਜਪਾ ਪਹਿਲਾਂ ਹੀ ਉਸ ਤੇ ਪਾਕ ਦੀ ਭਾਸ਼ਾ ਬੋਲਣ ਦਾ ਆਰੋਪ ਲਗਾਉਂਦੀ ਰਹੀ ਹੈ। ਪਾਕਿ ਰਾਸ਼ਟਰਪਤੀ ਦੇ ਸ਼ਤਰੂਘਨ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਨਾਲ ਕਾਂਗਰਸ ਲਈ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ ਜਿਹਨਾਂ ਦੇ ਆਗੂਆਂ ਤੇ ਭਾਜਪਾ ਪਹਿਲਾਂ ਤੋਂ ਹੀ ਪਾਕਿਸਤਾਨ ਦੀ ਭਾਸ਼ਾ ਬੋਲਣ ਦਾ ਆਰੋਪ ਲਗਾਉਂਦੀ ਆਈ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।