ਐਲਪੀਯੂ ‘ਚ ਸ਼ੁਰੂ ਹੋਈ ਕੇਂਦਰੀ ਵਿਦਿਆਲਿਆ ਸੰਗਠਨ ਦੀ 50ਵੀਂ ਰਾਸ਼ਟਰੀ ਸਪੋਰਟਸ ਮੀਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਵਿਚ ਕੇਂਦਰੀ ਵਿਦਿਆਲਿਆ ਸੰਗਠਨ ਦੀ 50ਵੀਂ ਰਾਸ਼ਟਰੀ ਸਪੋਰਟਸ...

Lovely Prefessional University

ਜਲੰਧਰ:  ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਵਿਚ ਕੇਂਦਰੀ ਵਿਦਿਆਲਿਆ ਸੰਗਠਨ ਦੀ 50ਵੀਂ ਰਾਸ਼ਟਰੀ ਸਪੋਰਟਸ ਮੀਟ ਸ਼ੁਰੂ ਹੋਈ। ਜਿਸ ਵਿਚ 22 ਖੇਤਰੀ ਟੀਮਾਂ ਹਿੱਸਾ ਲੈ ਰਹੀਆਂ ਹਨ। ਅੰਡਰ-14 ਤੇ ਅੰਡਰ-17 ਲੜਕਿਆਂ ਦੇ ਵਰਗ ਵਿਚ ਹੈਂਡਬਾਲ ਤੇ ਹਾਕੀ ਦੇ ਮੁਕਾਬਲਿਆਂ ਵਿਚ ਲਗਪਗ 800 ਵਿਦਿਆਰਥੀ ਹਿੱਸਾ ਲੈ ਰਹੇ ਹਨ। 25 ਮਈ ਤੋਂ 29 ਮਈ ਤੱਕ ਚੱਲਣ ਵਾਲੀ ਇਸ ਮੀਟ ਦੇ ਮੁੱਖ ਮਹਿਮਾਨ ਡਾ. ਸ਼ਸ਼ੀਕਾਂਤ, ਜੁਆਇੰਟ ਕਮਿਸ਼ਨਰ (ਪ੍ਰਸੋਨਲ), ਕੇਵੀ ਐਸ ਨੇ ਇਨ੍ਹਾਂ ਖੇਡਾਂ ਦਾ ਰਸਮੀ ਉਦਘਾਟਨ ਕੀਤਾ।

ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਉਨ੍ਹਾਂ ਦਾ ਟਿੱਚਾ ਖਿਡਾਰੀਆਂ ਨੂੰ ਅੱਗੇ ਲਿਜਾਣਾ ਹੈ ਤਾਂ ਕਿ ਉਨ੍ਹਾਂ ਦਾ ਭਵਿੱਖ ਉੱਜਵਲ ਹੋਵੇ। ਇਸ ਮੌਕੇ ਰਣਬੀਰ ਸਿੰਗ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਜੀ ਆਇਆਂ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਸੋਮ ਦੱਤ, ਸ਼ਾਮ ਚਾਵਲਾ, ਦਿਪਿਕਾ ਸੰਧੂ, ਮੀਨਾਕਸ਼ੀ ਜੈਨ, ਕਰਮਬੀਰ ਸਿੰਘ, ਹਰਜੀਤ ਕੌਰ, ਸਤਨਾਮ ਸਿੰਘ, ਐਸ.ਸੰਘਾ, ਰਾਕੇਸ਼ ਕੁਮਾਰ, ਅਨਿਲ ਧੀਮਾਨ, ਅਨੁਜ ਕੁਮਾਰ, ਵਿਸ਼ਾਲ ਗੁਪਤਾ ਰਣਧੀਰ ਸਿੰਘ, ਕੇਐਸ ਸੰਘਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।