ਅਮਰੀਕੀ ਪੰਜਾਬੀ ਗਾਇਕਾ ਪ੍ਰਿਯਾ ਕੌਰ ਨੇ ਰੰਧਾਵਾ ਆਡੀਟੋਰੀਅਮ 'ਚ ਸਰੋਤਿਆਂ ਨੂੰ ਕੀਲਿਆ
ਅਮਰੀਕਨ ਪੰਜਾਬੀ ਗਾਇਕ ਪ੍ਰਿਯਾ ਕੌਰ ਨੇ ਇੱਥੇ ਰੰਧਾਵਾ ਆਡੀਟੋਰੀਅਮ ਵਿਚ ਪੰਜਾਬ ਸੰਗੀਤ ਨਾਟਕ ਅਕਾਦਮੀ (ਪੀਐਸਐਨਏ) ਦੁਆਰਾ ਕਰਵਾਏ...
priya kaur singer
ਚੰਡੀਗੜ੍ਹ : ਅਮਰੀਕਨ ਪੰਜਾਬੀ ਗਾਇਕ ਪ੍ਰਿਯਾ ਕੌਰ ਨੇ ਇੱਥੇ ਰੰਧਾਵਾ ਆਡੀਟੋਰੀਅਮ ਵਿਚ ਪੰਜਾਬ ਸੰਗੀਤ ਨਾਟਕ ਅਕਾਦਮੀ (ਪੀਐਸਐਨਏ) ਦੁਆਰਾ ਕਰਵਾਏ ਇਕ ਵਿਸ਼ੇਸ਼ ਸੰਗੀਤ ਪ੍ਰੋਗਰਾਮ 'ਸੁਰਮਈ ਸ਼ਾਮ' ਵਿਚ ਪੰਜਾਬੀ ਗੀਤਾਂ ਦੀਆਂ ਵੱਖ-ਵੱਖ ਸ਼ੈਲੀਆਂ ਨੂੰ ਪੇਸ਼ ਕੀਤਾ। ਪੀਐਸਐਨਏ ਸਕੱਤਰ ਪ੍ਰੀਤਮ ਰੁਮਾਲ ਨੇ ਪ੍ਰਿਯਾ ਕੌਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਿਯਾ ਕੌਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੰਗੀਤ ਵਿਭਾਗ ਦੀ ਸਾਬਕਾ ਵਿਦਿਆਰਥਣ ਹੈ।