ਲੱਦਾਖ਼ ਵਿਚ ਸਿੱਖ ਫ਼ੌਜੀਆਂ ਨੇ ਬਿਹਾਰੀ ਫ਼ੌਜੀਆਂ ਖ਼ਾਤਰ ਦਿਤੀ ਅਪਣੀ ਕੁਰਬਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੀਡੀਆ ਵਿਚ ਇਸ ਕੁਰਬਾਨੀ ਦਾ ਜ਼ਿਕਰ ਤਕ ਵੀ ਨਹੀਂ

Sikhs in Army
  • ਚੀਨੀ ਕਮਾਂਡਰ ਨੂੰ ਗ੍ਰਿਫ਼ਤਾਰ ਕਰ ਕੇ ਸਿੱਖ ਰੈਜੀਮੈਂਟ ਨੇ 10 ਭਾਰਤੀ ਫ਼ੌਜੀਆਂ ਦੀ ਰਿਹਾਈ ਕਰਵਾਈ

ਲੁਧਿਆਣਾ (ਅਮਰਜੀਤ ਸਿੰਘ ਕਲਸੀ): ਸਿੱਖ ਇਕ ਮਾਰਸ਼ਲ ਕੌਮ ਹੈ। ਇਸ ਨੂੰ ਪੂਰੀ ਦੂਨੀਆਂ ਚੰਗੀ ਤਰ੍ਹਾਂ ਜਾਣਦੀ ਹੈ। ਜਦੋਂ ਵੀ ਕਦੇ ਦੇਸ਼ ਜਾਂ ਕਿਸੇ ਕੌਮ ਤੇ ਭਾਰੀ ਬਿਪਤਾ ਪੈਂਦੀ ਹੈ ਤਾਂ ਇਹ ਪਹਿਲੀ ਕਤਾਰ ਵਿਚ ਲਗ ਕੇ ਉਨ੍ਹਾਂ ਦੀ ਮਦਦ ਕਰਦੀ ਹੈ।  ਪਰ ਸਿੱਖ ’ਤੇ ਜਦੋਂ ਵੀ ਬਿਪਤਾ ਪਈ ਕਦੇ ਵੀ ਕਿਸੇ ਨੇ ਹਾਅ ਦਾ ਨਾਹਰਾ ਨਹੀਂ ਮਾਰਿਆ ਭਾਵੇਂ 84 ਦਾ ਕਤਲੇਆਮ ਹੀ ਕਿਉਂ ਨਾ ਹੋਵੇ। ਅਜੇ ਵੀ ਦੋਸ਼ੀ ਖੁਲੇਆਮ ਰਾਜ-ਭਾਗ ਦਾ ਆਨੰਦ ਮਾਣ ਰਹੇ ਹਨ। 

ਪਿਛਲੇ ਦਿਨੀਂ ਤਾਜ਼ੀ ਘਟਨਾ ਜੋ ਲਦਾਖ਼ ਦੇ ਗਲਵਾਨ ਘਾਟੀ ਦੀ ਹੈ ਜਿਸ ਵਿਚ ਬਿਹਾਰ ਰੈਜੀਮੈਂਟ ਦੇ ਜਵਾਨ ਹੱਥੋਪਾਈ ਕਰਦੇ ਸ਼ਹੀਦ ਹੋਏ। ਉਨ੍ਹਾਂ ਦੀ ਮਦਦ ਲਈ ਆਈ ਸਿੱਖ ਰੈਜੀਮੈਂਟ ਵਿਚੋਂ ਪੰਜਾਬ ਦੇ ਚਾਰ ਫ਼ੌਜੀ ਜਵਾਨ ਸ਼ਹੀਦ ਹੋ ਗਏੇ। ਇਸ ਹੱਥੋਪਾਈ ਅਤੇ ਡੰਡਿਆਂ ਦੀ ਇਸ ਝੜਪ ਵਿਚ ਸਾਡੇ 10 ਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਸਿੱਖ ਰੈਜੀਮੈਂਟ ਵਲੋਂ ਚੀਨੀ ਫ਼ੌਜ ਦੇ ਅਫ਼ਸਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਜੋ ਉਨ੍ਹਾਂ ਫ਼ੌਜ ਦੇ ਜਵਾਨਾਂ ਦੀ ਰਿਹਾਈ ਕਰਵਾਈ ਜਾ ਸਕੇ।

ਪਰ ਸਾਡੇ ਦੇਸ਼ ਦਾ ਲੋਕਤੰਤਰ ਮੀਡੀਆ ਇਹ ਕੁੱਝ ਦੱਸਣ ਲਈ ਤਿਆਰ ਨਹੀਂ ਕਿ ਸਿੱਖ ਦੇਸ਼ ਪ੍ਰਤੀ ਕਿੰਨੀ ਇਮਾਨਦਾਰੀ ਅਤੇ ਬਹਾਦਰੀ ਨਾਲ ਲੜੇ। ਸ਼ੋਸ਼ਲ ਮੀਡੀਆ ਤੇ ਸਿੱਖ ਸਟੂਡੈਂਟ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਨੂੰ ਵੀਡੀਉ ਜਾਰੀ ਕਰਨਾ ਪਿਆ ਕਿ ਅਸੀ ਅਜ਼ਾਦ ਦੇਸ਼ ਦੇ ਨਿਵਾਸੀ ਹਾਂ ਜਾਂ ਅਜਿਹੇ ਲੋਕ ਜਿਨ੍ਹਾਂ ਦੀ ਚੰਗਿਆਈ ਨੂੰ ਤਾਂ ਸੱਤ ਪਰਦਿਆਂ  ਹੇਠ ਝੁਕਾ ਲਿਆ ਜਾਂਦਾ ਹੈ ਪਰ ਮਾੜੀ ਗੱਲ ਆਪ ਘੜ ਕੇ ਵੀ ਉਨ੍ਹਾਂ ਨੂੰ ਖ਼ੂਬ ਬਦਨਾਮ ਕੀਤਾ ਜਾਂਦਾ ਹੈ ਤੇ ਦੇਸ਼ ਧ੍ਰੋਹੀ ਅਤਿਵਾਦੀ ਕਰਾਰ ਦਿਤਾ ਜਾਂਦਾ ਹੈ।