ਹੁਣ ਪਤੀ-ਪਤਨੀ ਨੂੰ ਨਹੀਂ ਰਹਿਣਾ ਪਵੇਗਾ ਵੱਖ, ਪਰਿਵਾਰ ਸਮੇਤ ਸਟੱਡੀ ਵੀਜ਼ਾ 'ਤੇ ਜਾ ਸਕਦੇ ਹੋ ਵਿਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਕਰ ਕੇ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਕਾਫ਼ੀ ਇੰਤਜ਼ਾਰ ਕਰਨਾ ਪਿਆ ਪਰ ਹੁਣ ਕੋਰੋਨਾ ਦੀ ਲਹਿਰ ਥੋੜ੍ਹੀ ਮੱਠੀ ਪੈ ਗਈ ਹੈ

Now Family can go abroad on study visa

ਚੰਡੀਗੜ੍ਹ: ਕੋਰੋਨਾ ਵਾਇਰਸ (Coronavirus) ਕਰ ਕੇ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਕਾਫ਼ੀ ਇੰਤਜ਼ਾਰ ਕਰਨਾ ਪਿਆ ਪਰ ਹੁਣ ਕੋਰੋਨਾ ਦੀ ਲਹਿਰ ਥੋੜ੍ਹੀ ਮੱਠੀ ਪੈ ਗਈ ਹੈ ਤੇ ਹੌਲੀ-ਹੌਲੀ ਸਭ ਕੁੱਝ ਖੁੱਲ੍ਹਦਾ ਜਾ ਰਿਹਾ ਹੈ। ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਕੋਈ ਨਾ ਕੋਈ ਪਰੇਸਾਨੀ ਜ਼ਰੂਰ ਆਉਂਦੀ ਹੈ ਜਾਂ ਉਹਨਾਂ ਨੂੰ ਵਿਦੇਸ਼ ਜਾਣ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੁੰਦੀ ਜਾਂ ਉਹ ਕਿਸੇ ਏਜੰਟ ਕੋਲ ਜਾ ਕੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਕੇਸ ਇਸ ਤਰ੍ਹਾਂ ਦੇ ਵੀ ਸਾਹਮਣੇ ਆਏ ਹਨ ਕਿ ਪਤੀ-ਪਤਨੀ ਵਿਆਹ ਕਰਵਾ ਲੈਂਦੇ ਹਨ ਤੇ ਉਹਨਾਂ ਦੋਨਾਂ ਵਿਚੋਂ ਪਤੀ ਜਾਂ ਪਤਨੀ ਵਿਦੇਸ਼ ਜਾ ਕੇ ਇਕ ਦੂਜੇ ਨੂੰ ਤਲਾਕ ਦੇ ਦਿੰਦੇ ਹਨ। ਇਹਨਾਂ ਸਭ ਮੁਸ਼ਕਿਲਾਂ ਦਾ ਹੁਣ ਅਸਾਨ ਹੱਲ ਨਿਕਲ ਆਇਆ ਹੈ। ਹੁਣ ਤੁਸੀਂ ਅਸਾਨੀ ਨਾਲ ਸਟੱਡੀ ਵੀਜ਼ਾ ਲਗਵਾ ਕੇ ਆਪਣੇ ਪਰਿਵਾਰ ਸਮੇਤ ਪੱਕੇ ਤੌਰ 'ਤੇ ਬਾਹਰ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਤੁਸੀਂ 01815044888 ਨੰਬਰ 'ਤੇ ਸੰਪਰਕ ਕਰ ਸਕਦੇ ਹੋ।

ਸਟੱਡੀ ਵੀਜ਼ਾ ਵਿਚ ਕਈ ਤਰ੍ਹਾਂ ਦੇ ਪ੍ਰੋਡਕਟ ਹੁੰਦੇ ਹਨ ਕਿ ਜਿਵੇਂ ਜਦੋਂ ਕੋਈ ਵਿਦੇਸ਼ ਸਟੱਡੀ ਵੀਜ਼ਾ ਲੈ ਕੇ ਜਾਂਦਾ ਹੈ ਤਾਂ ਉਹਨਾਂ ਦੇ ਮਾਤਾ-ਪਿਤਾ, ਪਤਨੀ ਅਤੇ ਬੱਚਿਆਂ ਨੂੰ ਵੀ ਨਾਲ ਜਾਣ ਦਾ ਵੀਜ਼ਾ ਮਿਲ ਜਾਂਦਾ ਹੈ ਅਤੇ ਇਸ ਤਰੀਕੇ ਨਾਲ ਤੁਸੀਂ ਪੂਰੇ ਪਰਿਵਾਰ ਨਾਲ ਉੱਥੇ ਰਹਿ ਸਕਦੇ ਹੋ ਤੇ ਪੂਰੇ ਸਮੇਂ ਲਈ ਕੰਮ ਵੀ ਕਰ ਸਕਦੇ ਹੋ। 

ਜਿਨ੍ਹਾਂ ਦੀ ਉਮਰ ਘੱਟ ਹੈ ਜਿਵੇਂ 18, 19 ਜਾਂ 20 ਸਾਲ ਤੇ ਉਹ 12ਵੀਂ ਦੀ ਪੜ੍ਹਾਈ ਜਾਂ ਬੈਚੂਲਰ ਕਰ ਰਿਹਾ ਹੈ ਤਾਂ ਉਸ ਦੇ ਪਰਿਵਾਰ ਵਾਲੇ ਵੀ ਉਸ ਦੇ ਨਾਲ ਵੀਜ਼ਾ ਲਗਵਾ ਸਕਦੇ ਹਨ। ਜੇ ਕਿਸੇ ਦਾ ਬੱਚਾ ਵਿਆਹਿਆ ਹੈ ਜਾਂ ਉਹ ਦੋ ਬੱਚਿਆਂ ਦਾ ਪਿਤਾ ਹੈ ਜਾਂ ਫਿਰ ਪਤੀ ਜਾਂ ਪਤਨੀ ਵਿਚੋਂ ਕੋਈ ਇਕ ਵਿਦੇਸ਼ ਵਿਚ ਪੜ੍ਹਣ ਲਈ ਜਾਵੇਗਾ ਤਾਂ ਸਪਾਊਂਸ ਨੂੰ ਓਪਨ ਵਰਕ ਪਰਮਿਟ ਮਿਲੇਗਾ ਅਤੇ ਬੱਚਿਆਂ ਨੂੰ ਡਿਪੈਂਡੈਂਟ ਵੀਜ਼ੇ ਮਿਲਣਗੇ। ਇਹ ਕੈਨੇਡਾ ਸਰਕਾਰ ਦੀ ਪਾਲਸੀ ਹੈ। ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਇਹ ਸੋਚਦੇ ਹਨ ਕਿ ਉਹਨਾਂ ਦੀ ਉਮਰ ਜ਼ਿਆਦਾ ਹੋ ਗਈ ਹੈ ਤੇ ਹੁਣ ਉਹਨਾਂ ਦੇ ਪੁਆਇੰਟ ਨਹੀਂ ਬਣਨਗੇ ਤੇ ਜਿਸ ਕਰ ਕੇ ਉਹਨਾਂ ਦੀ ਪੀ.ਆਰ ਵੀ ਨਹੀਂ ਹੋਵੇਗੀ।

ਜੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਹੈ ਜਾਂ ਤੁਸੀਂ ਫਾਈਲ ਲਗਾਈ ਹੋਈ ਹੈ ਤੇ ਤੁਹਾਡੇ ਪੁਆਇੰਟ ਨਹੀਂ ਬਣ ਰਹੇ ਤਾਂ ਸਟੱਡੀ ਵੀਜ਼ਾ ਇਕ ਬਹੁਤ ਵਧੀਆ ਜ਼ਰੀਆ ਹੈ ਜਿਸ ਰਾਂਹੀ ਤੁਸੀਂ 3-4 ਮਹੀਨਿਆਂ ਵਿਚ ਬਾਹਰ ਜਾ ਸਕਦੇ ਹੋ। ਪਿਛਲੇ ਡੇਢ ਸਾਲ ਤੋਂ ਕੋਰੋਨਾ ਕਰ ਕੇ ਕੋਈ ਵੀ ਵਿਅਕਤੀ ਵਿਜ਼ਟਰ ਵੀਜ਼ਾ ਲੈ ਕੇ ਵਿਦੇਸ਼ ਨਹੀਂ ਗਿਆ ਤੇ ਨਾ ਹੀ ਕਿਸੇ ਦੀ ਪੀ.ਆਰ ਹੋਈ ਹੈ ਪਰ ਵਿਦਿਆਰਥੀਆਂ ਦਾ ਕੰਮ ਇਕ ਦਿਨ ਵੀ ਰੁਕਿਆ ਨਹੀਂ। ਵਿਦਿਆਰਥੀਆਂ ਦੀ ਆਫਰ ਲੈਟਰ ਵੀ ਆਈ, ਫਾਈਲਾਂ ਵੀ ਲੱਗਦੀਆਂ ਰਹੀਆਂ ਤੇ ਅੱਜ ਵਿਦਿਆਰਥੀਆਂ ਨੂੰ ਟ੍ਰੈਵਲ ਵੀ ਕਰਵਾਇਆ ਜਾ ਰਿਹਾ ਹੈ।

ਹੋਰ ਜਾਣਕਾਰੀ ਲਈ ਤੁਸੀਂ 01815044888 ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਵਿਦਿਆਰਥੀਆਂ ਨੂੰ ਟ੍ਰੈਵਲ ਇਸ ਕਰ ਕੇ ਕਰਵਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਨਾਲ ਪੈਸਾ ਜੁੜਿਆ ਹੋਇਆ ਹੈ। ਵਿਦਿਆਰਥੀ ਸਟੂਡੈਂਟ ਵੀਜ਼ੇ ਲਈ ਵੱਡੀ ਰਕਮ ਅਦਾ ਕਰਦੇ ਹਨ ਤੇ ਉਥੇ ਜਾ ਕੇ ਉਹਨਾਂ ਦੀ ਅਰਥਵਿਵਸਥਾ ਵਿਚ ਵਾਧਾ ਕਰਦੇ ਹਨ ਇਸ ਲਈ ਉਹਨਾਂ ਨੂੰ ਤਰਜ਼ੀਹ ਦਿੱਤੀ ਗਈ ਹੈ। ਕੈਨੇਡਾ ਸਰਕਾਰ ਨੇ ਕੋਰੋਨਾ ਦੌਰ ਵਿਚ ਇਕ ਦਿਨ ਵੀ ਸਟੱਡੀ ਵੀਜ਼ਾ ਲਗਾਉਣਾ ਬੰਦ ਨਹੀਂ ਕੀਤਾ ਕਿਉਂਕਿ ਇਸ ਵਿਚ ਪੈਸਾ ਕਮਾਇਆ ਜਾਂਦਾ ਹੈ। 

ਅੱਜ ਦੇ ਦਿਨਾਂ ਵਿਚ ਬਾਹਰ ਜਾਣ ਦਾ ਸਭ ਤੋਂ ਅਸਾਨ ਤੀਰਕਾ ਸਟੱਡੀ ਵੀਜ਼ਾ ਹੈ ਫਿਰ ਚਾਹੇ ਤੁਹਾਡੀ ਉਮਰ 30-35 ਸਾਲ ਹੈ ਜਾਂ ਫਿਰ ਤੁਹਾਡਾ ਗੈਪ ਹੈ ਤਾਂ ਵੀ ਤੁਹਾਡਾ ਦਾਖਲਾ ਹੋ ਜਾਵੇਗਾ। ਜੇ ਤੁਸੀਂ ਪੜ੍ਹਾਈ ਦੇ ਤੌਰ 'ਤੇ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਤਾਂ ਤੁਹਾਡੀ ਪਤਨੀ ਜਾਂ ਫਿਰ ਪਤੀ ਨੂੰ ਓਪਨ ਵਰਕ ਪਰਮਿਟ ਦਾ ਲਾਭ ਮਿਲਦਾ ਹੈ, ਇਕ ਕੰਮ ਕਰਨ ਦਾ ਵੀਜ਼ਾ ਮਿਲਦਾ ਹੈ ਜਿਸ ਵਿਚ ਤੁਸੀਂ ਪੂਰਾ ਦਿਨ ਕੰਮ ਕਰ ਸਕਦੇ ਹੋ। ਓਪਨ ਵਰਕ ਪਰਮਿਟ ਲਈ ਸਰਕਾਰ ਦੀ ਸ਼ਰਤ ਹੈ ਕਿ ਤੁਹਾਡਾ ਅਸਲੀ ਵਿਆਹ ਹੋਇਆ ਹੋਣਾ ਚਾਹੀਦਾ ਹੈ, ਤੁਹਾਡੇ ਕੋਲ ਵਿਆਹ ਦੇ ਅਸਲੀ ਦਸਤਾਵੇਜ਼ ਹੋਣੇ ਚਾਹੀਦੇ ਹਨ। ਬਹੁਤ ਸਾਰੇ ਲੋਕ ਇਸ ਵੀਜ਼ੇ ਦਾ ਫਾਇਦਾ ਚੁੱਕਦੇ ਹਨ ਤੇ ਨਕਲੀ ਵਿਆਹ ਕਰਵਾ ਲੈਂਦੇ ਹਨ। ਨਵੇਂ ਵਿਆਹੇ ਜੋੜੇ ਨੂੰ ਵੀ ਵੀਜ਼ਾ ਮਿਲਦਾ ਹੈ ਪਰ ਉਹ ਵੀਜ਼ਾ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦਾ ਕੋਈ ਮੈਚ ਹੈ। ਜਿਵੇਂ ਕਿ  ਉਮਰ ਦਾ ਕੋਈ ਮੇਲ ਹੈ ਜਾਂ ਫਿਰ ਪੜ੍ਹਾਈ ਮੈਚ ਕਰਦੀ ਹੈ, ਜਾਤ ਦਾ ਕੋਈ ਮੇਲ ਹੈ।

ਸਰਕਾਰ ਵੱਲੋਂ ਅਜਿਹੀਆਂ ਚੀਜ਼ਾ ਦੇਖੀਆ ਜਾਂਦੀਆਂ ਹਨ। ਜੇ ਤੁਹਾਡਾ ਵਿਆਹ ਅਸਲੀ ਹੈ ਤਾਂ ਤੁਸੀਂ ਨਵੇਂ ਵਿਆਹ ਤੋਂ ਬਾਅਦ ਵੀ ਬਾਹਰ ਜਾ ਸਕਦੇ ਹੋ। ਵਿਨੇ ਹੈਰੀ ਨੇ ਉਹਨਾਂ ਲੋਕਾਂ ਨੂੰ ਖਾਸ ਹਦਾਇਤ ਦਿੱਤੀ ਹੈ ਜੋ ਇਕ ਗਰੀਬ ਪਰਿਵਾਰ ਦੀ ਲੜਕੀ ਵੱਲੋਂ ਲਏ ਬੈਂਡ ਦੇ ੍ਧਾਰ 'ਤੇ ਬਾਹਰ ਜਾਣ ਦੀ ਇੱਛਾ ਰੱਖਦੇ ਹਨ। ਉਹਨਾਂ ਅਜਿਹੇ ਲੋਕਾਂ ਨੂੰ ਵੀਜ਼ਾ ਅਪਲਾਈ ਨਾ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਜ਼ਿਮੇਵਾਰੀ ਲੈਂਦਿਆਂ ਕਿਹਾ ਕਿ ਜੇ ਤੁਹਾਡਾ ਵਿਆਹ ਅਸਲੀ ਹੈ ਤੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਉਹ ਤੁਹਾਨੂੰ ਬਾਹਰ ਭੇਜਣ ਦੀ ਪੂਰੀ ਗਰੰਟੀ ਲੈਣਗੇ ਅਤੇ ਬਾਹਰ ਭੇਜਣ ਦੀ ਫੀਸ ਵੀ ਤਦ ਹੀ ਲੈਣਗੇ ਜਦੋਂ ਤੁਸੀਂ ਬਾਹਰ ਚਲੇ ਜਾਵੋਗੇ।  

ਜੇ ਤੁਸੀਂ ਕੋਈ ਨੌਕਰੀ ਕਰਦੇ ਹੋ ਜਿਵੇਂ ਨਰਸ, ਅਧਿਆਪਕ ਜਾਂ ਬੈਂਕ ਮੁਲਾਜ਼ਮ ਦੀ ਅਤੇ ਤੁਹਾਡੀ ਉਮਰ 30-35 ਸਾਲ ਹੋ ਚੁੱਕੀ ਹੈ ਤੇ ਜੇ ਤੁਹਾਡੇ 10 ਤੋਂ 15 ਸਾਲ ਦੇ ਬੱਚੇ ਵੀ ਹਨ ਤਾਂ ਵੀ ਤੁਸੀਂ ਆਪਣੇ ਬੱਚਿਆਂ ਦੇ ਨਾਲ ਬਾਹਰ ਜਾ ਸਕਦੇ ਹੋ। ਇਸ ਵੀਜ਼ੇ ਨੂੰ ਓਪਨ ਵਰਕ ਪਰਮਿਟ ਕਿਹਾ ਜਾਂਦਾ ਹੈ। ਇਸ ਵੀਜ਼ੇ ਵਿਚ ਜੋ ਵੀ ਜੀਵਨ ਸਾਥੀ ਨਾਲ ਜਾਵੇਗਾ ਉਸ ਨੂੰ ਪੂਰੇ ਸਮੇਂ ਵਿਚ ਕੰਮ ਕਰਨ ਦਾ ਮੌਕਾ ਮਿਲੇਗਾ। ਵਧੇਰੇ ਜਾਣਕਾਰੀ ਲਈ ਤੁਸੀਂ 01815044888  ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਜੋ ਤੁਹਾਨੂੰ ਵੀਜ਼ਾ ਮਿਲ ਰਿਹਾ ਹੈ ਉਹ ਤੁਹਾਨੂੰ ਤੁਹਾਡੀ ਹੀ ਪਤਨੀ ਦੀ ਬਦੌਲਤ ਮਿਲ ਰਿਹਾ ਹੈ। ਤੁਸੀਂ ਓਪਨ ਵਰਕ ਪਰਮਿਟ ਵੀਜ਼ੇ ਲਈ ਅਸਾਨੀ ਨਾਲ ਅਪਲਾਈ ਕਰ ਸਕਦੇ ਹੋ ਜਿਸ ਵਿਚ ਤੁਸੀਂ ਪੂਰੇ ਸਮੇਂ ਲਈ ਕੰਮ ਕਰ ਸਕਦੇ ਹੋ ਤੇ ਬੱਚਿਆਂ ਨੂੰ ਵੀ ਡਿਪੈਂਡੈਂਟ ਨਾਲ ਲੈ ਕੇ ਜਾ ਸਕਦੇ ਹੋ।

ਵਿਨੇ ਹੈਰੀ ਨੇ ਇਹ ਭਰੋਸਾ ਦਿਵਾਇਆ ਕਿ ਇਸ ਵੀਜ਼ੇ ਲਈ ਕੋਈ ਵੀ ਫੀਸ ਪਹਿਲਾਂ ਨਹੀਂ ਲਈ ਜਾਵੇਗੀ ਨਾ ਹੀ ਕਾਲਜ ਦੀ ਫੀਸ ਹੋਵੇਗੀ ਤੇ ਨਾ ਹੀ ਕਿਸੇ ਐਪਲੀਕੇਸ਼ਨ ਦੀ ਕੋਈ ਫੀਸ ਲਈ ਜਾਵੇਗੀ। ਇਸ ਲਈ ਸ਼ਰਤ ਇਹ ਹੈ ਕਿ ਤੁਹਾਡੇ ਬੈਂਡ 6.5 ਹੋਣੇ ਚਾਹੀਦੇ ਹਨ। ਜੇ ਤੁਸੀਂ ਪਰਿਵਾਰ ਦੇ ਨਾਲ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ 6.5 ਬੈਂਡ ਹੋਣੇ ਚਾਹੀਦੇ ਹਨ ਤੇ 6 ਬੈਂਡ ਈਚ ਹੋਣੇ ਚਾਹੀਦੇ ਹਨ। ਜੇ ਤੁਸੀਂ ਇਹ ਇਕ ਸ਼ਰਤ ਪੂਰੀ ਕਰ ਦਿਓਗੇ ਤਾਂ ਬਾਕੀ ਸਾਰੀਆਂ ਜ਼ਿੰਮੇਵਾਰੀਆਂ ਉਹ ਆਪ ਪੂਰੀਆਂ ਕਰਨਗੇ ਅਤੇ ਫੀਸ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਵੇਗੀ। ਜੇ ਤੁਹਾਡੇ 6.5 ਬੈਂਡ ਹਨ ਤਾਂ ਤੁਸੀਂ me@vinayhari.com 'ਤੇ ਜਾਂ ਇਸ ਨੰਬਰ (01815044888 ) 'ਤੇ ਸੰਪਰਕ ਕਰ ਸਕਦੇ ਹੋ।

ਸਪਾਊਂਸ ਕੇਸ ਨੂੰ ਲੈਣ ਦਾ ਇਕੋ ਹੀ ਰਸਤਾ ਰੱਖਿਆ ਗਿਆ ਹੈ ਕਿ ਜੇ ਤੁਸੀਂ ਉਹਨਾਂ ਦੇ ਕਿਸੇ ਵੀ ਮੁਲਾਜ਼ਮ ਨਾਲ ਫੋਨ 'ਤੇ ਗੱਲ ਕਰਦੇ ਹੋ ਤਾਂ ਉੱਥੋਂ ਤੁਹਾਨੂੰ ਕੋਈ ਵੀ ਜਾਣਕਾਰੀ ਨਹੀਂ ਮਿਲੇਗੀ ਤੁਹਾਨੂੰ ਸਿੱਧਾ ਉਹਨਾਂ ਨਾਲ ਹੀ ਮਿਲਣਾ ਪਵੇਗਾ ਅਤੇ ਨਾਲ ਤੁਹਾਡਾ ਸੀ.ਵੀ, ਦਸਤਾਵੇਜ਼ ਅਤੇ ਜੋ ਨੰਬਰ ਤੁਸੀਂ ਗੱਲ ਕਰਨ ਲਈ ਦੇਣਾ ਹੈ ਉਹ ਨੰਬਰ ਤੇ ਆਪਣਾ ਸਾਰਾ ਕੇਸ ਮੇਲ 'ਤੇ ਭੇਜ ਸਕਦੇ ਹੋ, ਉਹ ਤੁਹਾਨੂੰ ਤੁਹਾਡਾ ਸਾਰਾ ਕੇਸ ਦੇਖ ਕੇ ਤੁਹਾਨੂੰ ਮਿਲਣ ਦਾ ਸਮਾਂ ਦੇਣਗੇ ਅਤੇ ਤੁਸੀਂ ਉਹਨਾਂ ਨੂੰ ਜਲੰਧਰ ਜਾਂ ਚੰਡੀਗੜ੍ਹ ਮਿਲ ਸਕਦੇ ਹੋ। ਫੈਸਲਾ ਕੇਸ ਦੇਖਣ ਅਤੇ ਮਿਲਣ ਤੋਂ ਬਾਅਦ ਲਿਆ ਜਾਵੇਗਾ ਕਿ ਕੀ ਤੁਹਾਡਾ ਵੀਜ਼ਾ ਅਪਲਾਈ ਹੋ ਪਾਵੇਗਾ ਜਾਂ ਅਸੀਂ ਤੁਹਾਨੂੰ 100 ਫੀਸਦੀ ਨਤੀਜਾ ਦੇ ਪਾਵਾਗੇ ਜਾਂ ਨਹੀਂ ਤੇ ਪੂਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਹੀ ਲਈ ਜਾਵੇਗੀ। ਹੋਰ ਜਾਣਕਾਰੀ ਲਈ ਤੁਸੀਂ (me@vinayhari.com) ਮੇਲ ਰਾਂਹੀ ਸੰਪਰਕ ਕਰ ਸਕਦੇ ਹੋ।