ਹਾਈ ਕੋਰਟ ਤੋਂ ਕੋਲਿਆਵਾਲੀ ਨੂੰ ਮਿਲੀ ਪੇਸ਼ਗੀ ਜ਼ਮਾਨਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਿਆਲ ਸਿੰਘ ਕੋਲਿਆਵਾਲੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਤਰਿੰਮ ਜਮਾਨਤ ਦੇ ਦਿੱਤੀ ਹੈ.............

Dyal Singh Kolianwali

ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਿਆਲ ਸਿੰਘ ਕੋਲਿਆਵਾਲੀ  ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਤਰਿੰਮ ਜਮਾਨਤ ਦੇ ਦਿੱਤੀ ਹੈ। ਇਸਦੇ ਲਈ ਹਾਈਕੋਰਟ ਦੇ ਜਸਟਿਸ ਇੰਦਰਜੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਆਗਾਮੀ 7 ਅਗੱਸਤ ਲਈ ਨੋਟਿਸ ਜਾਰੀ ਕਰਦੇ ਹੋਏ ਇਸ ਸਮੇਂ ਦੌਰਾਨ ਜਥੇਦਾਰ ਕੋਲਿਆਵਾਲੀ ਦੀ ਗ੍ਰਿਫਤਾਰੀ 'ਤੇ ਅਤਰਿੰਮ ਰੋਕ ਲਗਾ ਦਿੱਤੀ ਹੈ। ਉਂਜ ਅਦਾਲਤ ਨੇ ਕੋਲਿਆਵਾਲੀ ਨੂੰ ਇਸ ਸਮੇਂ ਦੌਰਾਨ ਵਿਜੀਲੈਂਸ ਕੋਲ ਸ਼ਾਮਲ ਤਫ਼ਤੀਸ ਹੋਣ ਦੀਆਂ ਹਿਦਾਇਤਾਂ ਵੀ ਦਿੱਤੀਆਂ ਹਨ।

ਗੌਰਤਲਬ ਹੈ ਕਿ ਲੰਘੀ 18 ਜੂਲਾਈ ਨੂੰ ਮੁਹਾਲੀ ਦੇ ਵਧੀਕ ਸੈਸਨ ਜੱਜ ਸ਼੍ਰੀ ਸੰਜੇ ਅਗਨੀਹੋਤਰੀ ਦੀ ਅਦਾਲਤ ਨੇ ਜਥੈਦਾਰ ਕੋਲਿਆਵਾਲੀ ਦੀ ਅਗਾਓ ਜਮਾਨਤ ਦੀ ਅਰਜੀ ਰੱਦ ਕਰ ਦਿੱਤੀ ਸੀ। ਜਿਸਤੋਂ ਬਾਅਦ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਜਥੇਦਾਰ ਕੋਲਿਆਵਾਲੀ ਅਪਣੀ ਗ੍ਰਿਫਤਾਰੀ ਤੋਂ ਬਚਣ ਲਈ ਹਾਈਕੋਰਟ ਵਿਚ ਅਪੀਲ ਦਾਈਰ ਕਰਨਗੇ। ਗੌਰਤਲਬ ਹੈ ਕਿ ਵਿਜੀਲੈਂਸ ਬਿਊਰੋ ਮੁਹਾਲੀ ਵਲੋਂ ਲੰਘੀ 30 ਜੂਨ ਨੂੰ ਜਥੈਦਾਰ ਕੋਲਿਆਵਾਲੀ ਵਿਰੁਧ ਆਮਦਨ ਦੇ ਸਰੋਤਾਂ ਤੋਂ ਵਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਪਰਚਾ ਦਰਜ਼ ਕੀਤਾ ਸੀ। ਪਰਚਾ ਦਰਜ਼ ਹੋਣ ਤੋਂ ਬਾਅਦ ਜਥੇਦਾਰ ਕੋਲਿਆਵਾਲੀ ਰੂਪੋਸ਼ ਚੱਲੇ ਆ ਰਹੇ ਹਨ।

ਕੁੱਝ ਦਿਨ ਪਹਿਲਾਂ ਵਿਜੀਲੈਂਸ ਨੇ ਜਥੇਦਾਰ ਦੇ ਵਿਰੁਧ ਐਲ.ਓ.ਸੀ (ਲੁੱਕ ਆਉਟ ਸਰਕਲ) ਵੀ ਜਾਰੀ ਕਰ ਦਿੱਤਾ ਸੀ। ਜਿਸਦੇ ਚੱਲਦੇ ਵਿਦੇਸ਼ ਭੱਜਣ ਦੀ ਵੀ ਸੰਭਾਵਨਾ ਖ਼ਤਮ ਹੋ ਗਈ ਸੀ ਪਤਾ ਚੱਲਿਆ ਹੈ ਕਿ ਵਿਜੀਲੈਂਸ ਅਧਿਕਾਰੀ ਮੋਹਾਲੀ ਦੀ ਅਦਾਲਤ ਵਿਚੋਂ ਅਗਾਓ ਜਮਾਨਤ ਦੀ ਅਰਜੀ ਰੱਦ ਹੋਣ ਤੋਂ ਬਾਅਦ ਜਥੇਦਾਰ ਕੋਲਿਆਵਾਲੀ ਦੇ ਗ੍ਰਿਫਤਾਰੀ ਵਰੰਟ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਦਸਣਾ ਬਣਦਾ ਹੈ ਕਿ ਵਿਜੀਲੈਂਸ ਵਲੋਂ ਕੀਤੀ ਇਸ ਗੁਪਤ ਪੜਤਾਲ 'ਚ ਜਥੇਦਾਰ ਦੀ ਪੰਜਾਬ ਤੋਂ ਇਲਾਵਾ ਬਾਹਰਲੇ ਸੂਬਿਆਂ ਵਿਚ ਖੇਤੀਬਾੜੀ ਜਾਇਦਾਦ, ਹੋਟਲ ਆਦਿ ਦੇ ਹੋਣ ਬਾਰੇ ਵੀ ਪਤਾ ਚਲਿਆ ਹੈ।

ਇਸਤੋਂ ਇਲਾਵਾ ਪੜਤਾਲ ਦੌਰਾਨ 1 ਅਪੈਲ 2009 ਤੋਂ ਲੈ ਕੇ 31 ਮਾਰਚ 2014 ਭਾਵ ਪੰਜ ਸਾਲ ਦੇ ਸਮੇਂ ਵਿਚ ਕੋਲਿਆਵਾਲੀ ਦੀ ਆਮਦਨ ਅਤੇ ਖ਼ਰਚ ਦੇ ਸਰੋਤ ਇਕੱਠੇ ਕੀਤੇ ਗਏ ਹਨ, ਜਿਸ ਵਿਚ ਭਾਰੀ ਅੰਤਰ ਪਾਇਆ ਗਿਆ। ਸੂਤਰਾਂ ਅਨੁਸਾਰ ਇਸ ਸਮੇਂ ਦੌਰਾਨ ਉਕਤ ਆਗੂ ਨੂੰ 2,39,42,854 ਰੁਪਏ ਦੀ ਆਮਦਨ ਹੋਈ ਪ੍ਰੰਤੂ ਖ਼ਰਚ 4,10,63,158 ਰੁਪਏ ਹੋਣਾ ਪਾਇਆ ਗਿਆ। ਆਮਦਨ ਤੇ ਖ਼ਰਚ ਵਿਚ ਪਏ 1,71,20,304 ਰੁਪਏ ਦੇ ਪਾੜੇ ਨੂੰ ਵਿਜੀਲੈਂਸ ਵਲੋਂ ਡੂੰਘਾਈ ਨਾਲ ਵਾਚਿਆ ਜਾ ਰਿਹਾ ਹੈ।