ਹਾਈ ਕੋਰਟ ਵਲੋਂ ਨਰਾਇਣ ਸਾਈਂ ਨੂੰ ਜ਼ਮਾਨਤ, ਪਰ ਰਹੇਗਾ ਜੇਲ 'ਚ ਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਬਰ ਜਨਾਹ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਅਖੌਤੀ ਸੰਤ ਆਸਾਰਾਮ ਦੇ ਮੁੰਡੇ  ਨਰਾਇਣ ਸਾਈਂ ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ  ਜ਼ਮਾਨਤ ਮਿਲ ਗਈ ਹੈ..........

Narayan Sai

ਚੰਡੀਗੜ (ਨੀਲ ਭਲਿੰਦਰ ਸਿੰਘ) : ਜਬਰ ਜਨਾਹ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਅਖੌਤੀ ਸੰਤ ਆਸਾਰਾਮ ਦੇ ਮੁੰਡੇ  ਨਰਾਇਣ ਸਾਈਂ ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ  ਜ਼ਮਾਨਤ ਮਿਲ ਗਈ ਹੈ। ਹਾਲਾਂਕਿ ਨਰਾਇਣ ਸਾਈ ਹਾਲੇ ਜੇਲ ਵਿਚ ਹੀ ਰਹੇਗਾ ਕਿਉਂਕਿ  ਉਸ ਉਤੇ ਗੁਜਰਾਤ ਵਿਚ ਕਈ ਹੋਰ ਮਾਮਲੇ ਚੱਲ ਰਹੇ ਹਨ।  ਉਹ ਇਸ ਵੇਲੇ ਸੂਰਤ ਜੇਲ ਵਿਚ ਬੰਦ ਹੈ। ਨਰਾਇਣ ਸਾਈਂ ਦੀ ਜ਼ਮਾਨਤ ਦੀ ਅਰਜ਼ੀ ਉੱਤੇ ਹਰਿਆਣਾ ਸਰਕਾਰ ਨੇ ਕਿਹਾ ਸੀ ਕਿ ਨਰਾਇਣ ਸਾਈਂ ਵਿਰੁਧ ਦੋ ਗਵਾਹਾਂ ਦੀ ਹਤਿਆ ਦਾ ਇਲਜ਼ਾਮ ਹੈ ਤੇ ਸੱਤ ਗਵਾਹਾਂ ਉੱਤੇ ਹਮਲੇ ਹੋ ਚੁੱਕੇ ਹਨ।

ਅਜਿਹੇ ਵਿਚ ਉਸ ਨੂੰ ਜ਼ਮਾਨਤ ਦੇਣ ਨਾਲ ਉਸਦੇ ਵਿਰੁਧ ਜਾਰੀ ਅਪਰਾਧਿਕ ਮਾਮਲਿਆਂ  ਦੇ ਟਰਾਇਲ ਉੱਤੇ ਉਲਟਾ ਅਸਰ ਪੈ ਸਕਦਾ ਹੈ। ਇਸ ਨਾਲ ਗਵਾਹਾਂ ਲਈ ਖ਼ਤਰਾ ਵੱਧ ਜਾਵੇਗਾ। ਹਰਿਆਣਾ ਸਰਕਾਰ  ਦੇ ਵਧੀਕ ਐਡਵੋਕੇਟ ਜਨਰਲ ਦੀ ਇਸ ਦਲੀਲ ਉਤੇ ਬਚਾਅ  ਪੱਖ  ਦੇ ਵਕੀਲ ਆਰਐਸ  ਚੀਮਾ  ਨੇ ਅਦਾਲਤ ਨੂੰ ਦੱਸਿਆ ਕਿ ਜਿਹਨਾਂ ਮਾਮਲਿਆਂ  ਦੇ ਗਵਾਹਾਂ ਉੱਤੇ ਹਮਲੇ ਹੋਏ ਹਨ  ਉਹਨਾਂ ਵਿਚੋਂ ਕਿਸੇ ਵੀ ਮਾਮਲੇ ਵਿੱਚ ਨਰਾਇਣ ਸਾਈ ਮੁਲਜ਼ਮ  ਨਹੀਂ ਹੈ।

ਨਰਾਇਣ ਸਾਈ ਹਰਿਆਣਾ ਵਿੱਚ ਦਰਜ ਚਾਰ ਮਾਮਲਿਆਂ ਵਿੱਚ ਮੁਲਜ਼ਮ  ਹੈ ਅਤੇ ਇਹਨਾਂ  ਦੇ ਕਿਸੇ ਗਵਾਹ ਉੱਤੇ ਹਮਲਾ ਨਹੀਂ ਹੋਇਆ ਹੈ । ਇਹ ਦਲੀਲ ਸੁਣਨ ਮਗਰੋਂ   ਹਾਈ ਕੋਰਟ ਨੇ ਅੱਜ ਨਰਾਇਣ ਸਾਈ ਨੂੰ ਜ਼ਮਾਨਤ  ਦੇ ਦਿੱਤੀ ਹੈ ।  ਦਸਣਯੋਗ ਹੈ ਕਿ   ਨਰਾਇਣ ਸਾਈ  ਦੇ ਖਿਲਾਫ ਪਾਣੀਪਤ ਵਿੱਚ ਸਦਰ ਪੁਲਿਸ ਸਟੇਸ਼ਨ ਵਿੱਚ 13 ਮਈ 2015 ਨੂੰ ਧਾਰਾ 307 ,  342 ,  34 ,  1 9 - ਏ ਅਤੇ 120 - ਬੀ  ਦੇ ਤਹਿਤ ਹੱਤਿਆ ਅਤੇ ਹੋਰ ਗੁਨਾਹਾਂ  ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ ।

Related Stories