ਦਾਖਾ ਦੀ ਹਾਰ ਮਗਰੋਂ ਮੁੱਖ ਮੰਤਰੀ ਦੀ ਕੈਪਟਨ ਸੰਦੀਪ ਸੰਧੂ ਨੂੰ ਸਲਾਹ

ਏਜੰਸੀ

ਖ਼ਬਰਾਂ, ਪੰਜਾਬ

‘‘ਦਿਲ ’ਤੇ ਨਾ ਲਾਉਣ, ਪਹਿਲੀਆਂ ਦੋ ਚੋਣਾਂ ਮੈਂ ਵੀ ਹਾਰਿਆ ਸੀ’’

Advice to Chief Minister Captain Sandeep Sandhu

ਦਾਖਾ: ਪੰਜਾਬ ਵਿਚ ਚਾਰ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਟਾਲਾ ਵਿਖੇ ਬੋਲਦਿਆਂ ਜਿੱਥੇ ਜਿੱਤ ਹਾਸਲ ਕਰਨ ਵਾਲੇ ਉਮੀਦਵਾਰਾਂ ਅਤੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਨੇ ਹਲਕਾ ਦਾਖਾ ਤੋਂ ਹਾਰੇ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਹੌਂਸਲਾ ਨਹੀਂ ਹਾਰਨਾ ਚਾਹੀਦਾ ਕਿਉਂਕਿ ਉਨ੍ਹਾਂ ਨੂੰ ਵੀ ਸ਼ੁਰੂ-ਸ਼ੁਰੂ ਵਿਚ ਦੋ ਵਾਰ ਚੋਣ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਜਿੱਤਣ ਵਾਲੇ ਉਮੀਦਵਾਰਾਂ ਨੂੰ ਵਧਾਈ ਦਿੰਦੇ ਹਨ। ਮੁੱਖ ਮੰਤਰੀ ਇਸ ਦੇ ਨਾਲ ਹੀ ਉਨ੍ਹਾਂ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਸਮਝੌਤਿਆਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਇਕ ਵਾਰ ਪਾਕਿਸਤਾਨ ਵੱਲੋਂ 20 ਡਾਲਰ ਦੀ ਰੱਖੀ ਗਈ ਫ਼ੀਸ ’ਤੇ ਇਤਰਾਜ਼ ਜਤਾਇਆ। ਉਹਨਾਂ ਕਿਹਾ ਕਿ ਧਾਰਮਿਕ ਅਸਥਾਨਾਂ ਤੇ ਕੋਈ ਕਰ ਜਾਂ ਫੀਸ ਨਹੀਂ ਹੁੰਦੀ। ਇਹ ਪਾਕਿਸਤਾਨ ਨੂੰ ਸਮਝਣੀ ਚਾਹੀਦੀ ਸੀ।

ਜੋ ਪਹਿਲਾਂ ਰਾਜੇ ਹੁੰਦੇ ਸਨ ਉਹਨਾਂ ਨੇ ਵੀ ਧਾਰਮਿਕ ਅਸਥਾਨਾਂ ਤੋਂ ਫੀਸ ਚੁੱਕ ਦਿੱਤੀ ਸੀ। ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਸਿਆਸਤ ਤੋਂ ਉਪਰ ਉਠ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੀ ਹੈ। ਸੰਗਤਾਂ ਇਕੱਲੀਆਂ ਵੀ ਜਾ ਸਕਦੀਆਂ ਹਨ ਤੇ ਇਕੱਠੀਆਂ ਵੀ। ਹੋ ਸਕਦਾ ਹੈ ਕਿ ਗੱਡੀਆਂ ਦਾ ਪ੍ਰਬੰਧ ਹੋਵੇ ਪਰ ਤੁਸੀਂ ਪੈਦਲ ਵੀ ਜਾ ਸਕਦੇ ਹੋ।

ਇਸ ਵਿਚ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਾਲ ਲੈ ਕੇ ਚੱਲਿਆ ਜਾ ਰਿਹਾ ਹੈ। ਜੋ ਸੰਗਤਾਂ ਐਨਆਰਆਈ ਹਨ ਉਹਨਾਂ ਨੂੰ ਵੀ ਕਰਤਾਰਪੁਰ ਜਾਣ ਦੀ ਇਜ਼ਾਜਤ ਹੈ। ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਟਾਲਾ ਵਿਖੇ ਹੋਏ ਪੰਜਾਬ ਮੰਤਰੀ ਮੰਡਲ ਦੀ ਇਕ ਮੀਟਿੰਗ ਵਿਚ ਪੁੱਜੇ ਸਨ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਅਤੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।