ਪਠਾਨਕੋਟ ਵਿਚ ਕੋਰੋਨਾ ਨਾਲ 3 ਦੀ ਮੌਤ 21 ਨਵੇਂ ਮਾਮਲੇ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਨੇ 1 ਦਸੰਬਰ ਤੋਂ ਪੂਰੇ ਰਾਜ ਵਿੱਚ ਰਾਤ ਦਾ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਮਾਸਕ ਨਾ ਪਹਿਨਣ 'ਤੇ 1 ਹਜ਼ਾਰ ਰੁਪਏ ਜੁਰਮਾਨਾ ਕੀਤੋ ਜਾਵੇਗਾ।

corona

ਪਠਾਨਕੋਟ : ਪਠਾਨਕੋਟ ਵਿਚ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਕ ਅੱਜ  21 ਨਵੇਂ ਕੇਸ ਕੋਰੋਨਾ ਦੇ ਸਾਹਮਣੇ ਆਏ ਹਨ ਜਦੋਂ ਕਿ 3 ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ ।ਇਸ ਦੀ ਪੁਸ਼ਟੀ ਸਿਵਲ ਹਸਪਤਾਲ ਪਠਾਨਕੋਟ ਦੇ ਐਸ ਐੱਮ ਓ ਡਾਕਟਰ ਭੁਪਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਅੱਜ 3 ਮਰੀਜ਼ਾਂ ਨੂੰ ਸਿਹਤਯਾਬੀ ਤੋਂ ਬਾਅਦ ਛੁੱਟੀ ਦੇ ਕੇ ਘਰ ਭੇਜਿਆ ਗਿਆ ।