ਅਧਿਆਪਕ ਵੱਲੋਂ ਅਨੋਖਾ ਅਸਤੀਫਾ, ਤੁਸੀਂ ਵੀ ਨਹੀਂ ਦੇਖਿਆ ਹੋਣਾ ਇਹ ਅੰਦਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਿਆਲਾ ਅਤੇ ਪੰਜਾਬ ਭਰ ’ਚ ਕੱਚੇ ਅਧਿਆਪਕਾਂ ਵੱਲੋਂ ਹੱਕੀ ਮੰਗਾਂ ਲਈ ਦਿੱਤੇ ਗਏ ਧਰਨਿਆਂ ਤੋਂ ਹਰ ਕੋਈ ਵਾਕਿਫ ਹੈ। ਸਰਕਾਰ ਦੇ....

Teachers

ਸ਼੍ਰੀ ਫਤਿਹਗੜ੍ਹ ਸਾਹਿਬ (ਭਾਸ਼ਾ) : ਪਟਿਆਲਾ ਅਤੇ ਪੰਜਾਬ ਭਰ ’ਚ ਕੱਚੇ ਅਧਿਆਪਕਾਂ ਵੱਲੋਂ ਹੱਕੀ ਮੰਗਾਂ ਲਈ ਦਿੱਤੇ ਗਏ ਧਰਨਿਆਂ ਤੋਂ ਹਰ ਕੋਈ ਵਾਕਿਫ ਹੈ। ਸਰਕਾਰ ਦੇ ਰਵੱਈਏ ਤੋਂ ਪਰੇਸ਼ਾਨ ਅਧਿਆਪਕ ਹੁਣ ਹੋਰ ਧੰਦੇ ਲੱਭ ਰਹੇ ਹਨ। ਸ੍ਰੀ ਫਤਿਹਗੜ੍ਹ ਸਾਹਿਬ ਅਧੀਨ ਪੈਂਦੇ ਪਿੰਡ ਚੂੰਨੀ ਕਲਾਂ ਦੇ ਇੱਕ ਅਧਿਆਪਕ ਨੇ ਸਰਕਾਰ ਨੂੰ ਅਨੋਖੇ ਢੰਗ ਨਾਲ ਅਸਤੀਫਾ ਭੇਜ ਆਪਣਾ ਦਰਦ ਬਿਆਨ ਕੀਤਾ ਹੈ।

ਅਸਤੀਫੇ ਦੀ ਸ਼ੁਰੂਆਤ ‘ਚ ਵਿਅੰਗ ਕੱਸਦੀ ਸੱਤਰ ਲਿਖੀ ਹੈ ਕਿ ‘ਨਾ ਸਮਝੀਂ ਕੋਈ ਸ਼ਾਇਰਾਨਾ ਲਤੀਫਾ ਭੇਜ ਰਿਹਾਂ, ਮੈਂ ਤੇਰੀ ਬਦਸਲੂਕੀ ਨੂੰ ਅਸਤੀਫਾ ਭੇਜ ਰਿਹਾਂ! ਇਸ ਤੋਂ ਬਾਅਦ ਇੰਦਰਜੀਤ ਢੀਲੋਂ ਨਾਮਕ ਅਧਿਆਪਕ ਨੇ ਅਸਤੀਫਾ ਦੇਣ ਦਾ ਕਾਰਨ ਦੱਸਿਆ ਕਿ 6 ਸਾਲ ਕੀਤੀ ਮਿਹਨਤ ਦਾ ਮੁੱਲ ਨਾ ਪੈਣ ‘ਤੇ ਉਸਨੇ ਇਹ ਅਸਤੀਫਾ ਦਿੱਤਾ ਹੈ ਜਿਸ ਨੂੰ ਉਸਨੇ ਕੁਝ ਸੱਤਰਾਂ ’ਚ ਇਸ ਤਰ੍ਹਾਂ ਪਿਰੋਇਆ :-

ਹੱਥ ਅੱਡਣ ਨਾਲੋਂ ਚੰਗਾ ਜ਼ਰਾ ਹੱਥ ਹਿਲਾ ਲੈਨਾ।

ਇਸ ਜੋਸ਼-ਏ-ਹੁਨਰ ਨੂੰ ਕੀਤੇ ਹੋਰ ਅਜ਼ਮਾ ਲੈਨਾ।

ਮੇਰੀਆਂ ਹੋਰ ਵੀ ਲੋੜਾਂ ਨੇ ਪਾਪੀ ਪੇਟ ਤੋਂ ਪਰੇ,

ਤੇਰੇ ਲਈ ਤਾਂ ਕਾਫੀ ਹੈ ਕਿ ਬਸ ਰੋਟੀ ਖਾ ਲੈਨਾ।

ਆ ਇੱਕ ਖੇਡ ਖੇਡੀਏ! ਤੂੰ ਮੇਰੀ ਮੈਂ ਤੇਰੀ ਜਗ੍ਹਾ,

ਇੱਕ ਦਿਨ ਚਲਾ ਮੈਂ ਜਿੱਦਾਂ, ਮੈਂ ਨਿੱਤ ਘਰ ਚਲਾ ਲੈਨਾ।

ਮੇਰੇ ਸਿਰ ਮੇਰੇ ਪਰਿਵਾਰ ਦੇ ਕਿੰਨੇ ਦੂਸ਼ਣ ਹੋਣਗੇ,

ਜਿੰਨਾਂ ਦੇ ਸੁਪਨੇ ਮਾਰਦਾਂ, ਕਿੰਨੇ ਚਾਅ ਦਬਾ ਲੈਨਾ।

ਲੋਕੀ ਜਿਸ ਦਿਵਾਲੀ ਨੂੰ ਘਰੇ ਦੀਵੇ ਜਲਾਉਂਦੇ ਨੇ,

ਮੈਂ ਕਿਸੇ ਧਰਨੇ ‘ਤੇ ਬੈਠਾ, ਕੋਈ ਪੁਤਲਾ ਜਲਾ ਲੈਨਾ।

ਤੂੰ ਕੀ ਬਰਖ਼ਾਸਤ ਕਰੇਂਗਾ, ਮੈਂ ਆਪੇ ਵਿਦਾ ਲੈਨਾ।

ਇਸ ਮਾਨਸਿਕ ਸੋਸ਼ਣ ਨੂੰ ਮੈਂ ਅਲਵਿਦਾ ਕਹਿਨਾ।

ਫਿਕਰਮੰਦ ਹੋਣ ਵਾਲੀ ਗੱਲ ਹੈ ਕਿ ਸੂਬੇ ਦਾ ਭਵਿੱਖ ਸਿਰਣਹਾਰੇ ਅਧਿਆਪਕ ਆਪਣਾ ਭਵਿੱਖ ਧੁੰਦਲਾ ਦੇਖ ਆਪਣੇ ਕਿੱਤੇ ਤੋਂ ਤੋਬਾ ਕਰ ਰਹੇ ਹਨ।