ਮੁਟਿਆਰ ਦੀਆਂ ਅਸ਼ਲੀਲ ਤਸਵੀਰਾਂ ਭੇਜ ਕੇ ਆਖਿਆ 'ਇਹ ਮੇਰੀ ਪਤਨੀ ਹੈ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁਨੀਆਂ ਵਿਚ ਕਈ ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਮਰਿਆਦਾ ਨਾਂ ਦੀ ਕੋਈ ਚੀਜ਼ ਪਤਾ ਹੀ ਨਹੀਂ ਹੁੰਦੀ।

pornographic pictures of the young woman

ਬਠਿੰਡਾ, (ਕ੍ਰਾਈਮ ਰਿਪੋਰਟਰ): ਦੁਨੀਆਂ ਵਿਚ ਕਈ ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਮਰਿਆਦਾ ਨਾਂ ਦੀ ਕੋਈ ਚੀਜ਼ ਪਤਾ ਹੀ ਨਹੀਂ ਹੁੰਦੀ। ਅਜਿਹੇ ਲੋਕ ਮਰਿਆਦਾ ਦੀ ਉਲੰਘਣਾ ਕਰ ਕੇ ਨਾ ਸਿਰਫ਼ ਕਿਸੇ ਦੀਆਂ ਭਾਵਨਾਵਾਂ ਨੂੰ ਹੀ ਸੱਟ ਮਾਰਦੇ ਹਨ ਬਲਕਿ ਸਮਾਜ ਨੂੰ ਵੀ ਗੰਦਾ ਕਰ ਦਿੰਦੇ ਹਨ। ਅਜਿਹਾ ਹੀ ਕਾਰਾ ਇਥੇ ਇਕ ਸਿਰਫਿਰੇ ਨੇ ਕੀਤਾ ਹੈ।

ਕਥਿਤ ਦੋਸ਼ੀ ਨੇ ਇਹ ਤਸਵੀਰਾਂ ਮੁਟਿਆਰ ਦੇ ਪਤੀ ਅਤੇ ਪਤੀ ਦੇ ਮੈਨੇਜਰ ਦੇ ਮੋਬਾਈਲ 'ਤੇ ਭੇਜ ਦਿਤੀਆਂ। ਭਾਵੇਂ ਉਸ ਦੀ ਇਸ ਹੋਛੀ ਹਰਕਤ 'ਤੇ ਮੁਟਿਆਰ ਦੇ ਪਤੀ ਨੇ ਅਪਦੀ ਪਤਨੀ ਬਾਰੇ ਕੋਈ ਸ਼ੱਕ ਨਹੀਂ ਕੀਤਾ। ਜਿਸ ਤੋਂ ਬਾਅਦ ਧੀਰਜ ਤੋਂ ਕੰਮ ਲੈਂਦਿਆਂ ਪੀੜਤ ਤੇ ਉਸ ਦੇ ਪਤੀ ਨੇ ਪਹਿਲਾਂ ਉਸ ਨੌਜਵਾਨ ਨੂੰ ਸਮਝਾਇਆ ਪਰ ਜਦੋਂ ਉਹ ਨਾ ਮੰਨਿਆ ਤਾਂ ਉਨ੍ਹਾਂ ਉਸ ਦੇ ਵਿਰੁਧ ਪੁਲਿਸ ਕੋਲ ਸ਼ਿਕਾਇਤ ਕਰ ਦਿਤੀ। ਕਥਿਤ ਦੋਸ਼ੀ ਦੀ ਪਹਿਚਾਣ ਰਾਕੇਸ਼ ਜੈਨਾ ਵਾਸੀ ਸੰਤ ਕਰਤਾਰ ਪਾਨੀਪਤ  ਦੇ ਤੌਰ 'ਤੇ ਹੋਈ ਹੈ।