'ਬਲਾਤਕਾਰੀ ਬਾਬੇ ਨੂੰ ਰਿਹਾਅ ਨਾ ਕਰੋ' 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨੇ ਟਵਿਟਰ 'ਤੇ ਅਦਾਲਤ ਅਤੇ ਸਰਕਾਰ ਨੂੰ ਕੀਤੀ ਅਪੀਲ

‘Don’t spare rapist baba’

ਚੰਡੀਗੜ੍ਹ : ਸਾਧਵੀ ਜਿਨਸੀ ਸੋਸ਼ਣ ਮਾਮਲੇ ਅਤੇ ਪੱਤਰਕਾਰ ਛੱਤਰਪਤੀ ਹਤਿਆ ਕਾਂਡ ਸਮੇਤ 'ਚ ਰੋਹਤਕ ਦੀ ਸੁਨਾਰੀਆ ਜੇਲ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਸੌਦਾ ਸਾਧ 'ਤੇ ਕਈ ਕੇਸ ਅਦਾਲਤ ਦੇ ਵਿਚਾਰ ਅਧੀਨ ਹਨ। ਇਨ੍ਹਾਂ ਵਿਚੋਂ ਹੀ ਡੇਰੇ ਅੰਦਰ 400 ਸਾਧੂਆਂ ਨੂੰ ਧਰਮ ਦੇ ਨਾਮ ਤੇ ਨਿਪੁੰਨਸਕ ਬਣਾਉਣ ਅਤੇ ਰਣਜੀਤ ਹਤਿਆਕਾਂਡ ਦਾ ਮਾਮਲਾ ਵੀ ਪੰਚਕੂਲਾ ਦੀ ਅਦਾਲਤ ਵਿਚ ਵਿਚਾਰ ਅਧੀਨ ਹੈ। ਉਧਰ ਸੌਦਾ ਸਾਧ ਦੁਆਰਾ ਖੇਤੀਬਾੜੀ ਕੰਮਾਂ ਲਈ 42 ਦਿਨ ਦੀ ਪੈਰੋਲ ਮੰਗਣ ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨ ਨੇ ਸੁਰੱਖਿਆ ਵਿਵਸਥਾ ਅਤੇ ਖੇਤੀ ਭੂਮੀ ਸੰਬਧੀ ਤੱਥ ਜੁਟਾਉਣ ਦੀ ਪਰਿਕ੍ਰਿਆ ਸ਼ੁਰੂ ਕਰ ਦਿਤੀ ਹੈ।

ਸਿਰਸਾ ਦੇ ਐਸ.ਪੀ ਅਰੁਣ ਸਿੰਘ ਨੇ ਐਸ.ਆਈ.ਟੀ ਸਹਿਤ ਐਸ.ਐਚ.ਓ. ਸਦਰ ਅਤੇ ਐਸ.ਐਚ.ਓ. ਸਿਟੀ ਨੂੰ ਇਸ ਦੀ ਰਿਪੋਰਟ ਤਿਆਰ ਕਰਨ ਲਈ ਕਿਹਾ ਹੈ। ਇਹ ਪੂਰੀ ਰਿਪੋਰਟ ਤਿਆਰ ਕਰ ਕੇ ਐਸ.ਆਈ.ਟੀ. ਨੂੰ ਸੌਂਪੀ ਜਾਣੀ ਹੈ। ਕਿਉਂਕਿ ਡੇਰੇ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਐਸ.ਆਈ.ਟੀ. ਕਰ ਰਹੀ ਹੈ। ਐਸ.ਆਈ.ਟੀ. ਨੇ ਮਾਲ ਵਿਭਾਗ ਨੂੰ ਡੇਰਾ ਅਤੇ ਡੇਰਾ ਪ੍ਰਮੁੱਖ ਦੀ ਖੇਤੀ ਭੂਮੀ ਦਾ ਰਿਕਾਰਡ ਉਪਲਬਧ ਕਰਵਾਉਣ ਲਈ ਕਿਹਾ ਹੈ ਜਿਸ ਨਾਲ ਇਹ ਪਤਾ ਕੀਤਾ ਜਾ ਸਕੇ ਕਿ ਸਾਧ ਕੋਲ ਖੇਤੀ ਯੋਗ ਕਿੰਨੀ ਜ਼ਮੀਨ ਹੈ। ਹੁਣ ਪ੍ਰਸ਼ਾਸਨ ਦੇ ਹੁਕਮਾਂ ਤੋਂ ਬਾਅਦ ਮਾਲ ਵਿਭਾਗ ਨੇ ਡੇਰੇ ਦੀ ਪ੍ਰਾਪਰਟੀ ਦੇ ਰਿਕਾਰਡ ਨੂੰ ਘੋਖਣਾ ਸ਼ੁਰੂ ਕਰ ਦਿਤਾ ਹੈ।

ਇਸ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਪੈਰੋਲ ਲੈਣ ਦਾ ਅਧਿਕਾਰ ਹੈ। ਅਸੀ ਕਿਸੇ ਨੂੰ ਰੋਕ ਨਹੀਂ ਸਕਦੇ। ਖੱਟਰ ਦੇ ਇਸ ਬਿਆਨ ਮਗਰੋਂ ਟਵਿਟਰ 'ਤੇ ਲੋਕਾਂ ਨੇ ਇਕ ਮੁਹਿੰਮ ਚਲਾਈ ਹੋਈ ਹੈ, ਜਿਸ ਦਾ ਨਾਂ ਹੈ #DontSpareRapistBaba
ਇਸ ਹੈਸ਼ਟੈਗ ਤਹਿਤ ਬਹੁਤ ਸਾਰੇ ਲੋਕਾਂ ਨੇ ਆਪਣੇ ਕੁਮੈਂਟ ਕੀਤੇ ਹਨ :-