ਖੇਤੀ ਕਾਨੂੰਨ ਰੱਦ ਕਰਨ ਲਈ ਭਗਵੰਤ ਮਾਨ ਨੇ ਪੰਜਵੀਂ ਵਾਰ ਸੰਸਦ ਵਿਚ ਪੇਸ਼ ਕੀਤਾ 'ਕੰਮ ਰੋਕੂ ਮਤਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਗਵੰਤ ਮਾਨ ਨੇ ਕਿਹਾ ਕਿਸਾਨਾਂ ਵਲੋਂ ਜੰਤਰ ਮੰਤਰ ਮੈਦਾਨ ਵਿਚ ਚਲਾਈ ਜਾ ਰਹੀ 'ਕਿਸਾਨ ਸੰਸਦ' ਦੇਸ਼ਵਾਸੀਆਂ ਵਿਚ ਚੇਤਨਤਾ ਤੇ ਸਮਾਨਤਾ ਪੈਦਾ ਕਰ ਰਹੀ ਹੈ।

Bhagwant Maan

ਚੰਡੀਗੜ੍ਹ: ਆਮ ਆਦਮੀ ਪਾਰਟੀ (AAP) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ (Bhagwant Maan) ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਲਗਾਤਾਰ ਪੰਜਵੀਂ ਵਾਰ 'ਕੰਮ ਰੋਕੂ ਮਤਾ' ਸੰਸਦ (Parliament) ਵਿਚ ਪੇਸ਼ ਕਰਕੇ ਕਿਸਾਨੀ ਵਿਰੋਧੀ ਤਿੰਨ ਖੇਤੀ ਕਾਨੂੰਨ (Repeal 3 Anti Farmer Laws) ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਦਾ ਸੰਬੰਧ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਹੈ। ਇਸ ਲਈ ਸੰਸਦ ਦੇ ਮਾਨਸੂਨ ਸੈਸ਼ਨ (Monsoon Session) ਦੌਰਾਨ ਹੋਰ ਵਿਚਾਰੇ ਜਾਣ ਵਾਲਿਆਂ ਮੁੱਦਿਆਂ ਤੋਂ ਵੱਖਰੇ ਤੌਰ 'ਤੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਪਹਿਲ ਦੇ ਆਧਾਰ 'ਤੇ ਚਰਚਾ ਹੋਣੀ ਚਾਹੀਦੀ ਹੈ।

ਹੋਰ ਪੜ੍ਹੋ: Tokyo Olympics: ਮੀਰਾਬਾਈ ਚਾਨੂ ਨੂੰ ਮਿਲ ਸਕਦਾ ਸੋਨ ਤਗਮਾ, ਚੀਨੀ ਖਿਡਾਰਣ ਦਾ ਹੋਵੇਗਾ ਡੋਪ ਟੈਸਟ

ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਵਲੋਂ ਜੰਤਰ ਮੰਤਰ (Jantar-Mantar) ਮੈਦਾਨ ਵਿਚ ਚਲਾਈ ਜਾ ਰਹੀ 'ਕਿਸਾਨ ਸੰਸਦ' (Farmers Parliament) ਦੇਸ਼ਵਾਸੀਆਂ ਵਿਚ ਚੇਤਨਤਾ ਅਤੇ ਸਮਾਨਤਾ ਪੈਦਾ ਕਰ ਰਹੀ ਹੈ। ਅੱਜ 'ਕਿਸਾਨ ਸੰਸਦ' ਵਿਚ ਦੇਸ਼ ਦੀਆਂ ਔਰਤਾਂ ਸਦਨ ਦੀ ਕਾਰਵਾਈ ਚਲਾ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨਗੀਆਂ, ਉੱਥੇ ਹੀ ਦੇਸ਼ ਦੀ ਸੰਸਦ ਵਿਚ ਉਹ ਭਗਵੰਤ ਮਾਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਮਾਨ ਨੇ ਕਿਹਾ, “ਸੰਗਰੂਰ (Sangrur) ਲੋਕ ਸਭਾ ਹਲਕੇ ਤੋਂ ਲੋਕਾਂ ਨੇ ਮੈਨੂੰ ਇਸੇ ਲਈ ਚੁਣ ਕੇ ਸੰਸਦ ਵਿਚ ਭੇਜਿਆ ਹੈ ਤਾਂ ਜੋ ਮੈਂ ਉਨ੍ਹਾਂ ਸਮੇਤ ਪੂਰੇ ਪੰਜਾਬ ਦੇ ਮੁੱਦਿਆਂ ਨੂੰ ਸੰਸਦ ਵਿਚ ਚੁੱਕਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਵਾਂ।”

ਹੋਰ ਪੜ੍ਹੋ: ਰਾਜਪਾਲ ਨੇ ਮਨਜ਼ੂਰ ਕੀਤਾ ਕਰਨਾਟਕ ਦੇ CM ਬੀਐੱਸ ਯੇਦੀਯੁਰੱਪਾ ਦਾ ਅਸਤੀਫ਼ਾ

ਹੋਰ ਪੜ੍ਹੋ: ਮਨੀਸ਼ ਤਿਵਾੜੀ ਦਾ ਦਾਅਵਾ: 2024 ਤੱਕ ਲੋਕ ਸਭਾ ਸੀਟਾਂ ਦੀ ਗਿਣਤੀ 'ਚ ਵਾਧਾ ਕਰ ਸਕਦੀ ਮੋਦੀ ਸਰਕਾਰ

ਆਪ ਸੰਸਦ ਨੇ ਕਿਹਾ ਕਿ ਮੌਸਮ ਜਿਹੋ ਜਿਹਾ ਮਰਜ਼ੀ ਰਿਹਾ ਹੋਵੇ, ਪਰ ਦੇਸ਼ ਦੇ ਕਿਸਾਨ ਪਿਛਲੇ ਅੱਠ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹਨ ਅਤੇ ਇਸ ਅੰਦੋਲਨ ਦੌਰਾਨ ਸੈਂਕੜੇ ਕਿਸਾਨ ਸ਼ਹੀਦ ਹੋ ਗਏ ਹਨ, ਪਰ ਭਾਜਪਾ ਸਰਕਾਰ (BJP Government) ਆਪਣੀ ਜ਼ਿੱਦ ਕਰਕੇ ਕਿਸਾਨ ਅੰਦੋਲਨ (Farmers Protest) ਵਲੋਂ ਅੱਖਾਂ ਬੰਦ ਕਰਕੇ ਬੈਠੀ ਹੈ। ਮਾਨ ਨੇ ਕਿਹਾ ਕਿਸਾਨ ਦੇਸ਼ ਦਾ ਅੰਨਦਾਤਾ ਹੈ, ਇਸ ਲਈ ਸੰਸਦ ਵਿਚ ਕੇਵਲ ਕਾਲੇ ਖੇਤੀ ਕਾਨੂੰਨ ਰੱਦ ਕਰਨ ਬਾਰੇ ਚਰਚਾ ਹੋਣੀ ਚਾਹੀਦੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਹਨ।