ਬਾਰਸ਼ ਬੰਦ ਹੋਣ ਪਿੱਛੋਂ ਆਖ਼ਰੀ ਦਿਨ ਛਪਾਰ ਮੇਲਾ ਜੋਬਨ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛਪਾਰ ਮੇਲਾ ਅੱਜ  ਮੌਸਮ ਸਾਫ਼ ਹੋਣ ਕਰਕੇ ਪੂਰੇ ਜੋਬਨ 'ਤੇ ਰਿਹਾ.........

Chhapar Mela

ਅਹਿਮਦਗੜ੍ਹ :  ਛਪਾਰ ਮੇਲਾ ਅੱਜ  ਮੌਸਮ ਸਾਫ਼ ਹੋਣ ਕਰਕੇ ਪੂਰੇ ਜੋਬਨ 'ਤੇ ਰਿਹਾ। ਦੂਰੋਂ ਆਏ ਦੁਕਾਨਦਾਰਾਂ, ਜੋ ਪਿਛਲੇ ਤਿੰਨ ਦਿਨਾਂ ਤੋਂ ਮੀਹ ਪੈਣ ਕਰ ਕੇ ਗ੍ਰਾਹਕੀ ਨਾ ਹੋਣ ਕਾਰਨ ਨਿਰਾਸ਼ ਸਨ, ਅੱਜ ਖੁਸ਼ ਨਜ਼ਰ ਆ ਰਹੇ ਸਨ। ਮੰਨੋਰੰਜਨ ਦੇ ਸਾਧਨ ਝੂਲੇ ਤੇ ਸਰਕਸਾਂ ਆਦਿ ਦੁਕਾਨਦਾਰਾਂ ਦੀ ਗ੍ਰਾਹਕੀ ਹੋਣ ਨਾਲ ਉਨ੍ਹਾਂ ਦੇ ਚਿਹਰਿਆਂ 'ਤੇ ਰੌਣਕ ਦੇਖਣ ਨੂੰ ਮਿਲੀ। ਭਾਵੇ ਅੱਜ ਚੌਥੇ ਦਿਨ ਇਸ ਮੇਲੇ ਵਿੱਚ ਆਏ ਹਜ਼ਾਰਾਂ ਮੇਲੀਆਂ ਨੇ ਮੇਲੇ ਦਾ ਖੂਬ ਅਨੰਦ ਮਾਣਿਆ ਪਰੰਤੂ ਬੀਤੇ ਵਰ੍ਹਿਆਂ ਵਿਚ ਹੁੰਦੇ ਇਕੱਠ ਮੁਕਾਬਲ ੇ24 ਸਤੰਬਰ ਦੀਆ ਕਾਨਫਰੰਸਾ ਤੋਂ ਬਾਅਦ ਜਿੱਥੇ ਦੇਰ ਸ਼ਾਮ ਨੂੰ ਮੇਲਾ ਹੋਰ ਵੀ ਪੂਰੀ ਤਰਾਂ੍ਹ ਭਰਿਆ, ਉਥੇ ਹੀ ਅੱਜ ਵੀ ਵੱਡੀ ਗਿਣਤੀ ਮੇਲੇ ਦੇ ਸ਼ੌਕੀਨ

ਗੱਭਰੂਆਂ, ਸੱਜ ਵਿਆਹੀਆਂ ਮੁਟਿਆਰਾਂ, ਬਜ਼ੁਰਗ ਔਰਤਾਂ ਛੋਟੇ ਬੱਚਿਆਂ ਨੇ ਮੇਲੇ ਦਾ ਖੂਬ ਆਨੰਦ ਮਾਣਿਆ। ਮੇਲੇ ਵਿਚ ਮਨੋਰੰਜਨ ਦੇ ਸਾਧਨਾਂ ਲਈ ਲੱਗੇ ਬਿਜਲਈ ਝੂਲੇ ਬੱਚਿਆ ਲਈ ਤਰ੍ਹਾਂ-ਤਰ੍ਹਾਂ ਦੇ ਛੋਟੇ ਝੂਲੇ  ਅਤੇ ਮੌਤ ਦੇ ਖੂਹ  ਦਾ ਖੇਲ ਮੇਲੇ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ। ਔਰਤਾਂ ਵਾਲੇ ਬਸਾਤੀ ਬਾਜ਼ਾਰ ਵਿਚ ਵੀ ਭੀੜ ਜੁੜੀ ਰਹੀ।

ਮੇਲੇ ਦੌਰਾਨ ਮੇਲੀਆਂ ਲਈ ਜਿਥੇ ਸ੍ਰੀ ਦੁਰਗਾ ਸੇਵਾ ਦਲ ਅਹਿਮਦਗੜ੍ਹ ਵਲੋ ਹਰ ਸਾਲ ਦੀ ਤਰ੍ਹਾਂ ਵਿਸ਼ੇਸ਼ ਲੰਗਰ ਵਰਤਾਇਆ ਜਾ ਰਿਹਾ ਹੈ, ਉਥੇ  ਪਿੰਡ ਛਪਾਰ ਦੀ ਨੌਜਵਾਨ ਸੇਵਾ ਸੁਸਾਇਟੀ ਮੈਂਬਰਾ ਵਲੋ ਠੰਢੇ ਜਲ ਦੀ ਸੇਵਾ ਕੀਤੀ ਜਾ ਰਹੀ ਹੈ। ਮੇਲੇ ਵਿਚ ਲੋਕਾਂ  ਦੇ ਇੱਕਠ ਨੂੰ ਸੰਭਾਲਣ ਲਈ ਪੁਲਿਸ ਵੱਲੋ ਵੱਡੇ ਪੱਧਰ 'ਤੇ ਇੰਤਜ਼ਾਮ ਕੀਤੇ ਗਏ ਸਨ।