‘ਮੋਹਨਜੀਤ’ ਨੂੰ ਮਿਲਿਆ ਅਵਤਾਰ ਜੰਡਿਆਲਵੀ ਪੁਰਸਕਾਰ, ‘ਤੇ ‘ਨਿੰਦਰ ਘੁਗਿਆਣਵੀ’ ਨੂੰ ਯੁਵਾ ਪੁਰਸਕਾਰ
ਪੰਜਾਬੀ ਦੇ ਸਾਹਿਤਕ ਰਸਾਲੇ ‘ਹੁਣ’ ਵਲੋਂ ਹਰ ਸਾਲ ਦਿੱਤੇ ਜਾਂਦੇ ਦੋ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ‘ਹੁਣ’ ਦੇ ਬਾਨੀ ਸੰਪਾਦਕ ਅਤੇ....
ਚੰਡੀਗੜ੍ਹ (ਭਾਸ਼ਾ) : ਪੰਜਾਬੀ ਦੇ ਸਾਹਿਤਕ ਰਸਾਲੇ ‘ਹੁਣ’ ਵਲੋਂ ਹਰ ਸਾਲ ਦਿੱਤੇ ਜਾਂਦੇ ਦੋ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ‘ਹੁਣ’ ਦੇ ਬਾਨੀ ਸੰਪਾਦਕ ਅਤੇ ਕਵੀ ਅਵਤਾਰ ਜੰਡਿਆਲਵੀ ਦਾ ਯਾਦ ਵਿਚ ਦਿੱਤੇ ਜਾਂਦੇ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਕਰਦਿਆਂ ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ, ਪ੍ਰਬੰਧਕੀ ਸੰਪਾਦਕ ਰਵਿੰਦਰ ਸਹਿਰਾਅ, ਸ੍ਰਪ੍ਰਸਤ ਸਵਰਨਜੀਤ ਕੌਰ ਜੌਹਲ, ਸੰਪਾਦਕੀ ਮੰਡਲ ਦੇ ਮੈਂਬਰਾਂ ਕਿਰਤਮੀਤ, ਕਮਲ ਦੁਸਾਂਝ ਅਤੇ ਸੁਰਿੰਦਰ ਸੋਹਲ ਨੇ ਦੱਸਿਆ ਕਿ ਇਸ ਵਾਰ ਕਵਿਤਾ ਦਾ ਸੁਰਸਕਾਰ ਪੰਜਾਬੀ ਦੇ ਪ੍ਰਸਿੱਧ ਕਵੀ ਡਾ. ਮੋਹਨਜੀਤ ਨੂੰ ਦਿੱਤਾ ਜਾਵੇਗਾ।
ਅਤੇ ਇਸ ਦੇ ਨਾਲ ਹੀ ਯੁਵਾ ਪੁਰਸਕਾਰ ਵਾਰਤਕ ਦੇ ਨਾਮਕ ਲੇਖਕ ਨਿੰਦਰ ਘੁਗਿਆਣਵੀ ਨੂੰ ਦਿਤਾ ਜਾਵੇਗਾ। ਪੁਰਸਕਾਰ ਦੇਣ ਲਈ ਕੀਤਾ ਜਾਣ ਵਾਲ ਅਦਾਰਾ ‘ਹੁਣ’ ਦਾ ਪੰਜਵਾਂ ਸਾਲਾਨਾ ਸਮਾਗਮ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਰੰਧਾਵਾ ਆਡੀਟੋਰਅਮ, ਪੰਜਾਬ ਕਲਾ ਭਵਨ, ਸੈਕਟਰ 16 ਚੰਡੀਗੜ੍ਹ ਵਿਖੇ ਚਾਰ ਨਵੰਬਰ, ਦਿਨ ਐਤਵਾਰ ਸ਼ਾਮ 5.30 ਵਜੇ ਤੋਂ ਸ਼ੁਰੂ ਹੋਵੇਗਾ। ਸਮਾਗਮ ਦੀ ਮੁੱਖ ਖਿੱਚ ਭਾਰਤ ਦੇ ਪ੍ਰਸਿੱਧ ਲੇਖਕ ਅਤੇ ਲੋਕ ਪੱਤਰਕਾਰ ਪੰਕਜ ਵਿਸ਼ਟ ਦਿੱਲੀ ਦਾ ਵਰਤਮਨ ਸਮਾਂ ਅਤੇ ਬੁੱਧੀਜੀਵੀ ਦੀ ਭੂਮਿਕਾ ਵਿਸ਼ੇ ਉਤੇ ਦਿਤਾ ਜਾਣ ਵਾਲਾ ਕੁੰਜੀਵਤ ਭਾਸ਼ਣ ਹੋਵੇਗਾ। ਸਮਾਗਮ ਵਿਚ ਆਰਮਰੀ ਆਰਟਸ ਜਲਾਲਾਬਾਦ ਅਤੇ ਚੰਡੀਗੜ੍ਹ ਸਕੂਲ ਆਫ਼ ਡਰਾਮਾ ਵਲੋਂ ਇੱਕਤਰ ਸਿੰਘ ਦੀ ਨਿਰਦੇਸ਼ਨਾ ਵਿਚ ਦੀਪਤੀ ਬਬੂਟਾ ਦਾ ਨਾਟਕ ‘ਛੱਤ ਖੇਡਿਆ ਜਾਵੇਗਾ।