ਮਾਨਸਿਕ ਤੌਰ ‘ਤੇ ਪਰੇਸ਼ਾਨ ਮਾਂ ਨੇ ਧੀ-ਪੁੱਤ ਨੂੰ ਦਿੱਤਾ ਜ਼ਹਿਰ, ਫਿਰ ਖ਼ੁਦ ਵੀ ਕੀਤੀ ਖ਼ੁਦਕੁਸ਼ੀ
ਤਿੰਨ ਮਹੀਨਿਆਂ ਤੋਂ ਪੁੱਤ ਦੀ ਮੌਤ ਕਾਰਨ ਸੀ ਮਾਨਸਿਕ ਤੌਰ ‘ਤੇ ਪਰੇਸ਼ਾਨ
ਬਰਨਾਲਾ (ਲਖਵੀਰ ਸਿੰਘ) ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਵਿਖੇ 3 ਮਹੀਨੇ ਪਹਿਲਾਂ ਰਜਵਾਹੇ ਵਿੱਚ ਡੁੱਬ ਕੇ ਹੋਈ ਵੱਡੇ ਬੇਟੇ ਦੀ ਮੌਤ ਤੋਂ ਮਾਨਸਿਕ ਤੌਰ ( Mentally disturbed mother commits suicide) ਤੇ ਪ੍ਰੇਸ਼ਾਨ ਇਕ ਔਰਤ ਨੇ ਖ਼ੁਦ ਜ਼ਹਿਰ ਖਾ ਲਈ ਅਤੇ ਆਪਣੇ ਛੋਟੇ ਜਵਾਕਾਂ ਨੂੰ ਵੀ ਜ਼ਹਿਰ ਖੁਆ ਦਿੱਤੀ। ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਹਿਚਾਣ ਵੀਰਪਾਲ ਕੌਰ ਪਤਨੀ ਬਲਦੇਵ ਸਿੰਘ ( Mentally disturbed mother commits suicide) ਦੇ ਤੌਰ ਤੇ ਹੋਈ ਹੈ।
ਹੋਰ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਨੇ ਗਾਇਕ ਮਰਹੂਮ ਦਿਲਜਾਨ ਦੇ ਪਿਤਾ ਨਾਲ ਕੀਤੀ ਵੀਡੀਓ ਕਾਲ 'ਤੇ ਗੱਲਬਾਤ
ਪਿੰਡ ਕਾਲੇਕੇ ਦੇ ਲੋਕਾਂ ਨੇ ਦੱਸਿਆ ਕਿ ਬਲਦੇਵ ਸਿੰਘ ਮਜ਼ਦੂਰ ਵਿਅਕਤੀ ਹੈ। ਉਹ ਧਨੌਲਾ ਵਿਚ ਕਿਸੇ ਘਰ ਦਾ ਲੈਂਟਰ ਪਾਉਣ ਗਿਆ ਸੀ। ਉਸ ਦੀ ਪਤਨੀ ਵੀਰਪਾਲ ਕੌਰ ਪਿਛਲੇ ਕਰੀਬ ਤਿੰਨ ( Mentally disturbed mother commits suicide) ਮਹੀਨਿਆਂ ਤੋਂ ਮਾਨਸਿਕ ਤੌਰ ਤੇ ਬੇਹੱਦ ਪਰੇਸ਼ਾਨ ਸੀ ਕਿਉਂਕਿ ਉਨ੍ਹਾਂ ਦੇ ਕਰੀਬ ਦਸ ਸਾਲਾ ਬੇਟੇ ਦੀ ਮੌਤ ਰਜਵਾਹੇ ਵਿੱਚ ਡਿੱਗਣ ਨਾਲ ਹੋ ਗਈ ਸੀ।
ਹੋਰ ਵੀ ਪੜ੍ਹੋ: ਸਾਬਕਾ CM ਕੈਪਟਨ ਅਮਰਿੰਦਰ ਭਲਕੇ ਚੰਡੀਗੜ੍ਹ 'ਚ ਕਰਨਗੇ ਪ੍ਰੈੱਸ ਕਾਨਫ਼ਰੰਸ
ਪਿੰਡ ਵਾਸੀਆਂ ਨੇ ਦੱਸਿਆ ਕਿ ਵੀਰਪਾਲ ਕੌਰ ਨੇ ਆਥਣ ਸਮੇਂ ਖ਼ੁਦ ਜ਼ਹਿਰ ਖਾ ਲਈ ਅਤੇ ਆਪਣੇ ਬੱਚਿਆਂ ਨੂੰ ਵੀ ਜ਼ਹਿਰ ਦੇ ਦਿੱਤੀ। ਇਸ ਦਾ ਪਤਾ ਗਵਾਂਢੀਆਂ ਨੂੰ ਲੱਗਿਆ ਅਤੇ ਉਹ ਤਿੰਨਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਧਨੌਲਾ ਵਿਖੇ ਲੈ ਆਏ। ਉਥੇ ਹੀ ਮਜ਼ਦੂਰ ( Mentally disturbed mother commits suicide) ਬਲਦੇਵ ਸਿੰਘ ਆਇਆ।
ਹੋਰ ਵੀ ਪੜ੍ਹੋ: ਇਨਕਮ ਟੈਕਸ ਵਿਭਾਗ ਦਾ ਕਮਾਲ : ਰਿਕਸ਼ਾ ਚਾਲਕ ਨੂੰ ਭੇਜਿਆ ਸਾਢੇ ਤਿੰਨ ਕਰੋੜ ਦਾ ਨੋਟਿਸ
ਡਾਕਟਰਾਂ ਨੇ ਦੱਸਿਆ ਕਿ ਵੀਰਪਾਲ ਕੌਰ ਅਤੇ ਉਸ ਦੀ ਪੰਜ ਸਾਲਾ ਬੇਟੀ ਦੀ ਮੌਤ ਹੋ ਗਈ ਹੈ। ਮ੍ਰਿਤਕਾ ਮੌਰਚਰੀ ਵਿਚ ਰਖਵਾ ਦਿੱਤੀ ਗਈ ਹੈ। ਜਦ ਕਿ ਸੱਤ ਸਾਲਾ ਬੇਟੇ ਨੂੰ ਗੰਭੀਰ ਹਾਲਤ ਵਿੱਚ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ, ਜਿੱਥੇ ਉਸਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਕਾਰਨ ਪੂਰੇ ਕਾਲੇਕੇ ਪਿੰਡ ਸਮੇਤ ਇਲਾਕੇ ਭਰ ਵਿੱਚ ਸ਼ੋਕ ( Mentally disturbed mother commits suicide) ਦੀ ਲਹਿਰ ਹੈ।
ਹੋਰ ਵੀ ਪੜ੍ਹੋ: ਹਜ਼ਾਰਾਂ ਕਰੋੜੀ ਡਰੱਗ ਮਾਮਲੇ ‘ਤੇ ਅੱਜ ਹੋਵੇਗੀ ਅਹਿਮ ਸੁਣਵਾਈ, ਖੁੱਲ੍ਹੇਗੀ ਸੀਲ ਬੰਦ ਰਿਪੋਰਟ