ਕਰਤਾਰਪੁਰ ਲਾਂਘਾ : ਕੈਪਟਨ ਵਲੋਂ ਪਾਕਿ ਆਰਮੀ ਚੀਫ਼ ਨੂੰ ਖੁੱਲੀ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਪਰਾਸ਼ਟਰਪਤੀ ਸ਼੍ਰੀ ਵੈਂਕੱਈਆ ਨਾਇਡੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਦੇ ਨੇੜੇ ਭਾਰਤ ਵਲੋਂ...

Captain openly warns Pak army Chief

ਗੁਰਦਾਸਪੁਰ (ਸਸਸ) : ਉਪਰਾਸ਼ਟਰਪਤੀ ਸ਼੍ਰੀ ਵੈਂਕੱਈਆ ਨਾਇਡੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਦੇ ਨੇੜੇ ਭਾਰਤ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਸਿੱਧੇ ਰਸਤੇ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ ਹਨ। ਇਸ ਮੌਕੇ ‘ਤੇ ਸੰਬੋਧਿਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੈਗਾਮ ਨਾਲ ਹੀ ਲਾਂਘਾ ਖੁਲਵਾ ਰਹੇ ਹਾਂ। 

ਇਸ ਦੇ ਨਾਲ ਹੀ ਕੈਪਟਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ। ਕੈਪਟਨ ਨੇ ਪਾਕਿ ਆਰਮੀ ਚੀਫ਼ ‘ਤੇ ਬੋਲਦੇ ਹੋਏ ਕਿਹਾ ਕਿ ਸਰਹੱਦ ‘ਤੇ ਜਵਾਨਾਂ ਨੂੰ ਮਾਰਨਾ ਤੁਹਾਨੂੰ ਕੌਣ ਸਿਖਾਉਂਦਾ ਹੈ। ਬਾਜਵਾ ਵਰਗੇ ਲੋਕਾਂ ਦੀ ਵਜ੍ਹਾ ਨਾਲ ਸਾਡੇ ਬੱਚੇ ਬਰਬਾਦ ਹੋ ਰਹੇ ਹਨ। ਪਿਆਰ ਦੇ ਪੈਗਾਮ ਨਾਲ ਹੀ ਲਾਂਘਾ ਖੁਲਵਾ ਰਹੇ ਹਾਂ।

Related Stories