ਵਿਰਾਸਤ-ਏ-ਖ਼ਾਲਸਾ 'ਵਰਲਡ ਬੁੱਕ ਆਫ਼ ਰਿਕਾਰਡਜ਼' ਦੀ ਸੂਚੀ ਵਿਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਚਰਨਜੀਤ ਸਿੰਘ ਚੰਨੀ ਨੇ 'ਵਰਲਡ ਬੁੱਕ ਆਫ਼ ਰਿਕਾਰਡਜ਼' ਪੁਰਸਕਾਰ ਪ੍ਰਾਪਤ ਕੀਤਾ, ਮਿਊਜ਼ੀਅਮ ਵਿਚ ਸੈਲਾਨੀਆਂ ਦੀ ਰਿਕਾਰਡ ਤੋੜ ਆਮਦ

VIRASAT-E-KHALSA included in 'World Book of Records' list

ਚੰਡੀਗੜ੍ਹ  (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਤ ਕੀਤੇ ਗਏ ਅਤਿ ਆਧੁਨਿਕ ਅਜਾਇਬ ਘਰ, ਵਿਰਾਸਤ-ਏ-ਖ਼ਾਲਸਾ ਨੇ ਰੋਜ਼ਾਨਾ ਸੱਭ ਤੋਂ ਵੱਧ ਸੈਲਾਨੀਆਂ ਦੀ ਆਮਦ ਸਦਕਾ ਸਾਲਾਨਾ ਹਵਾਲਾ ਪੁਸਤਕ 'ਵਰਲਡ ਬੁੱਕ ਆਫ਼ ਰਿਕਾਰਡਜ' ਵਿਚ ਸੂਚੀਬੱਧ ਹੋ ਕੇ ਇਕ ਹੋਰ ਨਵਾਂ ਰਿਕਾਰਡ ਬਣਾ ਲਿਆ ਹੈ। ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੂੰ 'ਵਰਲਡ ਬੁੱਕ ਆਫ਼ ਰਿਕਾਰਡਜ' ਦੇ ਵਫ਼ਦ ਵਲੋਂ ਸਰਟੀਫ਼ੀਕੇਟ ਦੇ ਕੇ ਸਨਮਾਨਤ ਕੀਤਾ ਗਿਆ, ਜੋ ਅੱਜ ਇਥੇ ਆਯੋਜਿਤ ਸਮਾਰੋਹ ਵਿਚ ਪੁਰਸਕਾਰ ਦੇਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ।

ਇਸ ਮਿਊਜੀਅਮ ਵਿਚ 20 ਮਾਰਚ, 2019 ਨੂੰ 20569 ਦਰਸ਼ਕਾਂ ਦੀ ਰਿਕਾਰਡ ਤੋੜ ਆਮਦ ਵੇਖਣ ਨੂੰ ਮਿਲੀ। ਵਿਰਾਸਤ-ਏ-ਖ਼ਾਲਸਾ ਵਿਖੇ ਆਯੋਜਿਤ ਕੀਤੇ ਜਾ ਰਹੇ ਅਜਾਇਬ ਘਰ ਦੇ ਰਿਕਾਰਡ ਤੋੜ ਹਵਾਲੇ ਅਤੇ ਉਦਘਾਟਨ ਦਿਵਸ ਸਮਾਰੋਹ ਦੇ ਵਿਸ਼ੇਸ਼ ਮੌਕੇ ਮੰਤਰੀ ਨੇ ਕਿਹਾ ਕਿ ਇਹ ਲਗਾਤਾਰ ਚੌਥਾ ਪੁਰਸਕਾਰ ਹੈ ਜੋ ਵਿਰਾਸਤ-ਏ-ਖ਼ਾਲਸਾ ਵਿਖੇ ਇਸ ਸਾਲ ਦਰਸਕਾਂ ਦੀ ਰਿਕਾਰਡ ਤੋੜ ਆਮਦ ਲਈ ਦਿਤਾ ਗਿਆ ਹੈ। ਵਿਰਾਸਤ-ਏ-ਖ਼ਾਲਸਾ ਨੂੰ ਇਸ ਸਾਲ 'ਲਿਮਕਾ ਬੁੱਕ ਆਫ਼ ਰਿਕਾਰਡਸ', 'ਇੰਡੀਆ ਬੁੱਕ ਆਫ਼ ਰਿਕਾਰਡਸ', 'ਏਸੀਆ ਬੁੱਕ ਆਫ਼ ਰਿਕਾਰਡਸ' ਵਿਚ ਸੂਚੀਬੱਧ ਕੀਤਾ ਗਿਆ ਅਤੇ ਵਿਸ਼ਵ ਪਧਰੀ ਵੈਬਸਾਈਟ ਵਲੋਂ 'ਸਰਟੀਫ਼ੀਕੇਟ ਆਫ਼ ਐਕਸੀਲੈਂਸ' ਦਾ ਪੁਰਸਕਾਰ ਵੀ ਦਿਤਾ ਗਿਆ ਹੈ।

ਸ. ਚੰਨੀ ਨੇ ਕਿਹਾ, ''ਮਿਊਜੀਅਮ ਵਲੋਂ ਸਕੂਲਾਂ ਅਤੇ ਕਾਲਜਾਂ ਨਾਲ ਮਿਲ ਕੇ ਸੈਂਕਿੰਡ ਹਾਫ਼-ਮੈਰਾਥਨ, ਵਿਦਿਅਕ ਮੁਕਾਬਲੇ, ਸਭਿਆਚਾਰਕ ਪ੍ਰੋਗਰਾਮ ਅਤੇ '550 ਰੁੱਖ ਗੁਰੂ ਨਾਨਕ ਦੇ ਨਾਮ' ਤਹਿਤ 550 ਸਕੂਲਾਂ ਤੇ ਕਾਲਜਾਂ ਵਿਚ ਬੂਟੇ ਲਗਾ ਕੇ ਲੋਕਾਂ ਨਾਲ ਖ਼ੁਸ਼ੀ ਸਾਂਝੀ ਕੀਤੀ ਗਈ।'
ਮੰਤਰੀ ਨੇ ਕਿਹਾ, 'ਵਿਰਾਸਤ-ਏ-ਖ਼ਾਲਸਾ ਮਿਊਜੀਅਮ ਨੂੰ ਉਚਾਈਆਂ ਛੂਹਦਿਆਂ ਵੇਖਣਾ ਅਤੇ 8 ਸਾਲਾਂ ਦੇ ਥੋੜ੍ਹੇ ਸਮੇਂ ਦੌਰਾਨ ਮਿਊਜੀਅਮ ਵਿਚ 1.7 ਕਰੋੜ ਦੀ ਆਮਦ ਸਮੁੱਚੇ ਸੈਰ-ਸਪਾਟਾ ਅਤੇ ਸਭਿਆਚਾਰ ਵਿਭਾਗ ਲਈ ਇਕ ਮਾਣ ਵਾਲੀ ਗੱਲ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।