ਦੇਖੋ, ਡੈਨਮਾਰਕ 'ਚ ਕਿਵੇਂ ਸੰਭਾਲੀ ਗਈ 120 ਸਾਲ ਪੁਰਾਣੀ ਵਿਰਾਸਤ

ਏਜੰਸੀ

ਖ਼ਬਰਾਂ, ਕੌਮਾਂਤਰੀ

120 ਸਾਲ ਪੁਰਾਣੇ ਲਾਈਟਹਾਊਸ ਨੂੰ 10ਮੀ: ਦੂਰ ਕੀਤਾ ਸ਼ਿਫ਼ਟ

Denmark Lighthouse

ਡੈਨਮਾਰਕ: ਡੈਨਮਾਰਕ ਦੇ ਸਮੁੰਦਰ ਕਿਨਾਰੇ ਸਥਿਤ 120 ਸਾਲ ਪੁਰਾਣੇ ਲਾਈਟਹਾਊਸ ਨੂੰ ਬਚਾਉਣ ਲਈ ਖਾਸ ਮੁਹਿੰਮ ਚਲਾਈ ਗਈ। ਅਸਲ ਵਿਚ ਸਮੁੰਦਰ ਤੋਂ ਸਿਰਫ 6 ਕਿਲੋਮੀਟਰ ਦੂਰ ਲਾਈਟਹਾਊਸ ਦੇ ਡੁੱਬਣ ਦਾ ਖਤਰਾ ਪੈਦਾ ਹੋ ਗਿਆ ਸੀ। ਇਸ ਨੂੰ ਬਚਾਉਣ ਲਈ ਅਧਿਕਾਰੀਆਂ ਵੱਲੋਂ ਤਕਨੀਕ ਦੀ ਮਦਦ ਨਾਲ ਖਾਸ ਮੁਹਿੰਮ ਚਲਾਈ ਗਈ।

ਦਰਅਸਲ ਅਧਿਕਾਰੀਆਂ ਨੇ ਮਸ਼ੀਨਾਂ ਦੀ ਮਦਦ ਨਾਲ ਲਾਈਟਹਾਊਸ ਨੂੰ ਸਮੁੰਦਰ ਕਿਨਾਰੇ ਤੋਂ 80 ਮੀਟਰ ਦੂਰ ਸੁਰੱਖਿਅਤ ਸਥਾਨ 'ਤੇ ਸ਼ਿਫਟ ਕਰ ਦਿੱਤਾ। ਜ਼ਿਕਰਯੋਗ ਹੈ ਕਿ ਲਾਈਟਹਾਊਸ ਨੂੰ ਇੱਕ ਜਗ੍ਹਾਂ ਤੋਂ ਦੂਜੀ ਜਗ੍ਹਾਂ ਰੱਖਣ ਲਈ ਪਹਿਲਾਂ ਰੇਲ ਦੀ ਪਟਰੀ ਬਣਾਈ ਗਈ ਤਾਂ ਜੋ ਸ਼ਿਫਟ ਕਰਨ ਦੌਰਾਨ ਲਾਈਟਹਾਊਸ ਵਿਚ ਕਿਸੇ ਤਰ੍ਹਾਂ ਦੀ ਟੁੱਟ-ਭੱਜ ਨਾ ਹੋਵੇ। ਫਿਰ ਉਸ ਨੂੰ ਨੀਂਹ ਤੋਂ ਚੁੱਕ ਕੇ ਰੇਲ ਪਟਰੀ ਜ਼ਰੀਏ ਹੌਲੀ ਹੌਲੀ ਸੁਰੱਖਿਅਤ ਜਗ੍ਹਾਂ 'ਤੇ ਸ਼ਿਫਟ ਕਰ ਦਿੱਤਾ ਗਿਆ।

ਕਾਬਲੇਗੌਰ ਹੈ ਕਿ ਲਾਈਟਹਾਊਸ ਨੂੰ ਜਿਸ ਸਮੇਂ ਇੱਕ ਜਗ੍ਹਾਂ ਤੋਂ ਦੂਜੀ ਜਗ੍ਹਾਂ ਰੱਖਿਆ ਗਿਆ ਸੀ ਤਾਂ ਸ਼ਹਿਰ ਵਿਚ ਰਹਿਣ ਵਾਲੇ ਬਹੁਤ ਸਾਰੇ ਸਥਾਨਕ ਲੋਕ ਉੱਥੇ ਮੌਜੂਦ ਸਨ।ਜਿਨ੍ਹਾਂ ਵਿੱਚ ਇਹ ਦੇਖਣ ਲਈ ਬਹੁਤ ਜ਼ਿਆਦਾ ਉਤਸੁਕਤਾ ਪਾਈ ਜਾ ਰਹੀ ਸੀ ਕਿ ਸਾਰੀ ਟੀਮ ਵੱਲੋਂ ਕਿਸ ਤਰੀਕੇ ਨਾਲ ਲਾਈਟਹਾਊਸ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਲਾਈਟਹਾਊਸ ਸਮੁੰਦਰ ਦੇ ਕਿਨਾਰੇ 'ਤੇ ਸਥਿਤ ਸੀ ਜਿਸ ਨੂੰ ਸਮੁੰਦਰੀ ਪਾਣੀ ਤੋਂ ਬਚਾਉਣ ਲਈ ਰੇਲ ਲਾਈਨ ਦੀਆ ਪਟੜੀਆਂ, ਜੇਸੀਬੀ ਅਤੇ ਰੋਬੋਟਿਕ ਤਕਨੀਕ ਨੂੰ ਵਰਤਿਆ ਗਿਆ। ਇਹ ਵੀ ਦੱਸਣਯੋਗ ਹੈ ਕਿ 120 ਸਾਲ ਪੁਰਾਣਾ ਲਾਈਟਹਾਊਸ ਦਾ ਵਜਨ ਕਰੀਬ ਇੱਕ ਹਜ਼ਾਰ ਟਨ ਸੀ।

ਜਿਸ ਨੂੰ ਦੂਜੀ ਜਗ੍ਹਾਂ ਸਿਫ਼ਟ ਕਰਨ ਲਈ ਕਰੀਬ 5.28 ਕਰੋੜ ਰੁਪਏ ਖ਼ਰਚ ਕੀਤੇ ਗਏ। ਦੱਸ ਦੇਈਏ ਕਿ ਲਾਈਟਹਾਊਸ ਨੂੰ ਦੇਸ਼ ਦੀ ਵਿਰਾਸਤ ਵਜੋਂ ਸੰਭਾਲ ਕੇ ਰੱਖਿਆ ਜਾ ਰਿਹਾ ਹੈ। ਜਿਸ ਨੂੰ ਹਰ ਸਾਲ ਢਾਈ ਲੱਖ ਤੋਂ ਵੀ ਜ਼ਿਆਦਾ ਲੋਕ ਦੇਖਣ ਨੂੰ ਪਹੁੰਚਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।