ਪੰਚਾਇਤਾਂ ਤੋਂ ਨਿਕਲਣ ਵਾਲੇ ਪੰਜਾਬ ਦੇ ਦਿੱਗਜ ਸਿਆਸਤਦਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀ ਸਿਆਸਤ ਨੂੰ ਬਹੁਤ ਸਾਰੇ ਦਿੱਗਜ ਨੇਤਾ ਪੰਚਾਇਤ ਤੋਂ ਮਿਲੇ ਹਨ। ਪੰਚਾਇਤੀ ਚੋਣਾਂ ਤੋਂ ਆਪਣਾ ਸਫ਼ਰ ਸ਼ੁਰੂ ਕਰ ਬਹੁਤ ਸਾਰੇ ਸਿਆਸਤਦਾਨ...

Parkash Singh Badal

ਚੰਡੀਗੜ੍ਹ (ਭਾਸ਼ਾ) : ਪੰਜਾਬ ਦੀ ਸਿਆਸਤ ਨੂੰ ਬਹੁਤ ਸਾਰੇ ਦਿੱਗਜ ਨੇਤਾ ਪੰਚਾਇਤ ਤੋਂ ਮਿਲੇ ਹਨ। ਪੰਚਾਇਤੀ ਚੋਣਾਂ ਤੋਂ ਆਪਣਾ ਸਫ਼ਰ ਸ਼ੁਰੂ ਕਰ ਬਹੁਤ ਸਾਰੇ ਸਿਆਸਤਦਾਨ ਸੂਬਾ ਪੱਧਰੀ ਸਿਆਸਤ ਦੇ ਸਿਤਾਰੇ ਬਣੇ ਹਨ। ਪੰਚਾਇਤੀ ਚੋਣਾਂ ਬਦੌਲਤ ਸਿਆਸਤ ਦੀ ਪੌੜੀ ਛੱਡਣ ਵਾਲੇ ਕਈ ਸਿਆਸੀ ਆਗੂ ਵਿਧਾਨ ਸਭਾ ਤੱਕ ਪੁੱਜੇ ਹਨ ਤੇ ਕੌਮੀ ਪੱਧਰ ਤੱਕ ਨਾਮ ਬਣਾਇਆ ਹੈ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਰਗੇ ਦਿੱਗਜ ਸਿਆਸਤਦਾਨਾਂ ਨੇ ਵੀ ਸਰਪੰਚੀ ਤੋਂ ਸ਼ੁਰੂਆਤ ਕੀਤੀ ਸੀ। ਸਰਪੰਚ ਰਹਿ ਚੁੱਕੇ ਅਨੇਕ ਆਗੂ ਕੇਂਦਰੀ ਅਤੇ ਸੂਬਾਈ ਵਜ਼ੀਰ, ਵਿਧਾਇਕ ਤੇ ਚੇਅਰਮੈਨ ਬਣੇ ਹਨ।

ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸਤ ਵਿਚ ਪੈਰ ਪਿੰਡ ਬਾਦਲ ਦੀ ਸਰਪੰਚੀ ਤੋਂ ਹੀ ਰੱਖਿਆ ਸੀ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਵੀ ਆਪਣੇ ਜੱਦੀ ਪਿੰਡ ਬਿਲਾਸਪੁਰ ਦੇ ਦੱਸ ਸਾਲ ਸਰਪੰਚ ਰਹੇ। ਬੀਰਦਵਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸੁਚਾ ਸਿੰਘ ਛੋਟੇਪੁਰ, ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਰਣਧੀਰ ਸਿੰਘ ਚੀਮਾ, ਐਨ ਕੇ ਸ਼ਰਮਾ, ਉਜਾਗਰ ਸਿੰਘ ਵਡਾਲੀ, ਮਨਪ੍ਰੀਤ ਸਿੰਘ ਇਆਲੀ ਤੇ ਡਾ. ਧਰਮਵੀਰ ਅਗਨੀਹੋਤਰੀ ਨੇ ਵੀ ਸਰਪੰਚੀ ਕੀਤੀ ਹੈ।

ਪਟਿਆਲਾ ਖੇਤਰ ਦੇ ਕਰਨੈਲ ਪੰਜੋਲੀ, ਸੁਰਜੀਤ ਗੜੀ, ਹਰਵਿੰਦਰ ਹਰਪਾਲਪੁਰ, ਸਤਵਿੰਦਰ ਟੋਹੜਾ, ਗੁਰਸੇਵ ਹਰਪਾਲਪੁਰ, ਪਰਮਜੀਤ ਕੌਰ ਲਾਂਡਰਾਂ ਵੀ ਸਰਪੰਚ ਰਹਿ ਚੁੱਕੇ ਹਨ। ਜਿਨ੍ਹਾਂ ਸਿਆਸਤਦਾਨ ਦਾ ਜ਼ਿਕਰ ਕੀਤਾ ਗਿਆ ਹੈ ਇਹ ਸਭ ਉਸ ਸਮੇਂ ਉੱਠੇ ਹਨ ਜਦੋ ਸਿਆਸਤ ਦਾ ਅਕਸ ਕੁਝ ਹੋਰ ਹੁੰਦਾ ਸੀ ਪਰ ਅਜੋਕੇ ਸਮੇਂ ਵਿਚ ਸਿਆਸਤ ਨੇ ਨਵਾਂ ਰੁਖ ਲੈ ਲਿਆ ਹੈ। ਸਿਆਸਤ ਦਾ ਪੱਧਰ ਪਿਛਲੇ ਸਮੇਂ ਨਾਲੋਂ ਬਹੁਤ ਵੱਖਰਾ ਹੈ।