ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਿਖ ਲਾਉਣ ਵਾਲੇ ਦੇ ਭਰਾ ਦੀ ਇਮਾਰਤ ਨਗਰ ਨਿਗਮ ਨੇ ਢਾਹੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਅੱਜ ਨਗਰ ਨਿਗਮ ਨੇ ਬੁੱਤ 'ਤੇ ਕਾਲਖ ਲਗਾਉਣ....

Building

ਲੁਧਿਆਣਾ (ਭਾਸ਼ਾ) : ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਅੱਜ ਨਗਰ ਨਿਗਮ ਨੇ ਬੁੱਤ 'ਤੇ ਕਾਲਖ ਲਗਾਉਣ ਵਾਲੇ ਅਕਾਲੀ ਲੀਡਰ ਗੁਰਦੀਪ ਸਿੰਘ ਗੋਸ਼ਾ ਦੇ ਭਰਾ ਵੱਲੋਂ ਬਣਾਈ ਗਈ ਇਮਾਰਤ ਨੂੰ ਢਾਹ ਦਿੱਤਾ ਗਿਆ ਹੈ। ਨਗਰ ਨਿਗਮ ਦਾ ਕਹਿਣਾ ਹੈ ਕਿ ਗੁਰਦੀਪ ਸਿੰਘ ਦੇ ਭਰਾ ਵੱਲੋਂ ਬਣਾਈ ਗਈ ਇਮਾਰਤ ਗੈਰ ਕਾਨੂੰਨੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ 'ਚ ਸਥਿਤ ਪੁਲ ਦੇ ਨੇੜੇ ਲੱਗੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ 'ਤੇ ਅਕਾਲੀ ਵਰਕਰਾਂ ਵੱਲੋਂ ਕਾਲਖ ਲਗਾਈ ਸੀ

ਅਤੇ ਜਿਵੇਂ ਹੀ ਇਸ ਘਟਨਾ ਦੀ ਖ਼ਬਰ ਕਾਂਗਰਸੀਆਂ ਨੂੰ ਲੱਗੀ ਤਾਂ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਮੌਕੇ 'ਤੇ ਪਹੁੰਚ ਕੇ ਅਪਣੀ ਦਸਤਾਰ ਨਾਲ ਹੀ ਰਾਜੀਵ ਗਾਂਧੀ ਦੇ ਬੁੱਤ ਦੀ ਸਫ਼ਾਈ ਕੀਤੀ ਅਤੇ ਉਸ ਨੂੰ ਦੁੱਧ ਨਾਲ ਧੋਤਾ। ਜਿਸ ਤੋਂ ਬਾਅਦ ਇਹ ਮਹੌਲ ਹੋਰ ਭਖ ਗਿਆ ਅਤੇ ਅੱਜ ਨਗਰ ਨਿਗਮ ਵੱਲੋਂ ਅਕਾਲੀ ਲੀਡਰ ਦੀ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ ਗਿਆ, ਜਿਸਦੇ ਬਾਰੇ ਅਕਾਲੀ ਆਗੂ ਨੇ ਕਿਹਾ ਕਿ ਨਗਰ ਨਿਗਮ ਕਾਂਗਰਸੀਆਂ ਦੇ ਇਸ਼ਾਰਿਆਂ 'ਤੇ ਕੰਮ ਕਰ ਰਿਹਾ ਹੈ।