ਸੁਖਬੀਰ ਬਾਦਲ ਨੇ ਖੋਲ੍ਹੀਆਂ 'ਢੀਂਡਸਾ ਐਂਡ ਪਾਰਟੀ' ਦੀਆਂ ਪੋਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਖਜ਼ਾਨਾਂ ਖਾਲੀ ਹੋਣ ਦਾ ਨਾਮ ਲੈ ਕੇ ਆਪਣੀਆਂ ਕਮਜ਼ੋਰੀਆਂ ਦਾ ਬਹਾਨਾ ਲਗਾ ਰਹੇ ਹਨ

File Photo

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਪੁਲਿਸ ਪ੍ਰਸ਼ਾਸਨ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਕਾਂਗਰਸ ਦੇ ਇਸ਼ਾਰੇ 'ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਡੀ.ਜੀ.ਪੀ. ਦਾ ਵੀ ਪੰਜਾਬ ਪੁਲਿਸ 'ਤੇ ਕੋਈ ਕੰਟਰੋਲ ਨਹੀਂ ਹੈ ਤੇ ਜਿੰਨ੍ਹੇ ਵੀ ਪੰਜਾਬ 'ਚ ਐੱਸ.ਐੱਸ.ਪੀ., ਡੀ.ਐੱਸ.ਪੀ. ਸਿਰਫ ਨਾਂ ਦੇ ਹੀ ਐੱਸ.ਐੱਸ.ਪੀ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਕਾਂਗਰਸ ਨੂੰ ਰਿਪੋਰਟ ਕਰਦੇ ਹਨ ਤੇ ਫਿਰ ਉਹ ਫੈਸਲਾ ਕਰਦੇ ਹਨ ਕਿ ਕਿਸ ਨੂੰ ਫੜਨਾ ਹੈ ਤੇ ਕਿਸ ਨੂੰ ਛੱਡਣਾ ਹੈ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪੰਜਾਬ ਦਾ ਕੰਮ ਕਿਵੇਂ ਚੱਲੇਗਾ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਖਜ਼ਾਨਾਂ ਖਾਲੀ ਹੋਣ ਦਾ ਨਾਮ ਲੈ ਕੇ ਆਪਣੀਆਂ ਕਮਜ਼ੋਰੀਆਂ ਦਾ ਬਹਾਨਾ ਲਗਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਦਾ ਕੋਈ ਖਜ਼ਾਨਾ ਖਾਲੀ ਨਹੀਂ ਹੈ ਸਿਰਫ ਕਾਂਗਰਸ ਆਪਣੀ ਕਮਜ਼ੋਰੀਆਂ ਲੁਕਾਉਣ ਲਈ ਇਹ ਸਭ ਬੋਲ ਰਹੀ ਹੈ।

ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਵੀ ਆਈ ਸੀ ਪਰ ਬਾਦਲ ਸਾਹਿਬ ਨੇ ਤਾਂ ਕਦੇ ਖਜ਼ਾਨਾ ਖਾਲੀ ਦਾ ਬਹਾਨਾ ਨਹੀਂ ਲਗਾਇਆ ਉਹਨਾਂ ਕਿਹਾ ਕਿ ਉਹਨਾਂ ਨੇ ਵੀ ਇਨਫਰਾਸਟਰਕਚਰ ਡਿਵੈਲਪ ਕੀਤਾ ਸੀ ਅਤੇ ਉਹਨਾਂ ਨੇ ਸਾਰੇ ਮਿਹਨਤੀ ਮਜ਼ਦੂਰਾਂ ਨੂੰ ਟਾਇਮ ਸਿਰ 'ਤੇ ਹਰ ਇਕ ਚੀਜ਼ ਲਿਆ ਕੇ ਦਿੱਤੀ ਅਤੇ ਕਿਸੇ ਵੀ ਮਜ਼ਦੂਰ ਨੇ ਕਦੇ ਕੋਈ ਸ਼ਿਕਾਇਤ ਨਹੀਂ ਸੀ ਕੀਤੀ।

ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਸਮਾਰਟਫੋਨ ਲਈ ਤਾਰੀਕ ਤੇ ਤਾਰੀਕ ਦੇ ਰਹੀ ਹੈ ਪਰ ਇਕ ਦਿਨ ਪੰਜਾਬ ਦੀ ਜਨਤਾ ਨੇ ਆਉਣ ਵਾਲੇ 2 ਸਾਲ ਤੱਕ ਉਹਨਾਂ ਨੂੰ ਤਾਰੀਕ ਦੇ ਦੇਣੀ ਹੈ। ਉਹਨਾਂ ਨੇ ਸੁਖਦੇਵ ਢੀਡਸਾ ਬਾਰੇ ਗੱਲ ਕਰਦਿਆਂ ਕਿਹਾ ਕਿ ਜੋ ਉਹਨਾਂ ਦੇ ਨਾਲ ਮਨਜੀਤ ਜੀਕੇ ਹਨ ਉਹ ਇਕ ਅਜਿਹਾ ਇਨਸਾਨ ਹੈ

ਜਿਸ ਨੇ ਬੰਗਲਾ ਸਾਹਿਬ ਦੀ ਗੋਲਕ ਵਿਚੋਂ 10 ਕਰੋੜ ਰੁਪਏ ਕੱਢੇ ਅਤੇ ਆਪਣੇ ਨਿੱਜੀ ਕੰਮਾਂ ਲਈ ਵਰਤੇ ਅਤੇ ਉੱਥੋਂ ਦੀਆਂ ਜਾਇਦਾਦਾਂ ਆਪਣੇ ਨਾਮ ਕਰਵਾਈਆਂ ਅਤੇ ਕੋਰਟ ਨੇ ਉਹਨਾਂ ਤੇ ਪਰਚਾ ਵੀ ਦਰਜ ਕੀਤਾ ਅਤੇ ਹੁਣ ਉਹੀ ਮਨਜੀਤ ਜੀਕੇ ਸਿੱਖੀ ਦੀ ਗੱਲ ਕਰਦਾ ਹੈ। ਉਹਨਾਂ ਨੇ ਆਪਣੀ ਪਾਰਟੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਇਕੋ ਇਕ ਸਿਧਾਂਤ ਹੈ ਕਿ ਭਾਈਚਾਰਕ ਸਾਂਝ।

ਮਤਲਬ ਸਾਰੇ ਧਰਮਾਂ ਨੂੰ ਬਰਾਬਰ ਸਮਝਣਾ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਾਰਲੀਮੈਂਟ ਵਿਚ ਵੀ ਇਹੀ ਹੱਲ ਕਹੀ ਸੀ ਸ਼੍ਰੋਮਲੀ ਅਕਾਲੀ ਦਲ ਗੁਰੂ ਦੇ ਸਿਧਾਂਤਾ ਤੇ ਚੱਲਣ ਵਾਲੀ ਪਾਰਟੀ ਹੈ। ਬਾਦਲ ਨੇ ਕਿਹਾ ਕਿ ਕੈਪਟਨ ਗਾਂਧੀ ਪਰਿਵਾਰ ਦੇ ਹੁਕਮ ਤੇ ਚੱਲਦੇ ਹਨ। ਉਹਨਾਂ ਕਿਹਾ ਕਿ ਕੈਪਟਨ ਸਾਹਿਬ ਸਿਰਫ਼ ਆਪਣੀ ਕੁਰਸੀ ਬਚਾਉਣ ਤੇ ਲੱਗੇ ਹੋਏ ਹਨ। ਉਹਨਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦਾ ਜੋ ਗਠਜੋੜ ਹੈ ਉਹ ਪੰਜਾਬ ਦੀ ਅਮਨ ਸ਼ਾਂਤੀ ਦਾ ਗਠਜੋੜ ਹੈ। ਉਹਨਾਂ ਕਿਹਾ ਕਿ ਜਦੋਂ ਵੀ ਪੰਜਾਬ ਵਿਚ ਅਮਨ ਸ਼ਾਂਤੀ ਆਈ ਹੈ ਉਹ ਸਿਰਫ਼ ਸਾਡੇ ਗਠਜੋੜ ਕਰਕੇ ਹੀ ਆਈ ਹੈ।