Air Strike ਨੇ ਪਾਕਿਸਤਾਨ ਦੇ ਸ਼ੇਅਰ ਬਾਜ਼ਾਰ 'ਚ ਮਚਾਈ ਤਰਥੱਲੀ, ਕਰੋੜਾਂ ਰੁਪਏ ਡੁੱਬੇ
ਮੁੰਬਈ : ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਵੱਲੋਂ ਸਰਹੱਦ ਪਾਰ ਬੈਠੇ ਅੱਤਵਾਦੀਆਂ ਵਿਰੁੱਧ ਕੀਤੀ ਵੱਡੀ ਕਾਰਵਾਈ...
Pakistan Stock Market Crashes
ਮੁੰਬਈ : ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਵੱਲੋਂ ਸਰਹੱਦ ਪਾਰ ਬੈਠੇ ਅੱਤਵਾਦੀਆਂ ਵਿਰੁੱਧ ਕੀਤੀ ਵੱਡੀ ਕਾਰਵਾਈ ਤੋਂ ਘਬਰਾਏ ਕਾਰੋਬਾਰੀਆਂ ਨੇ ਪਾਕਿਸਤਾਨ 'ਚੋਂ ਪੈਸਾ ਕੱਢਣਾ ਸ਼ੁਰੂ ਕਰ ਦਿੱਤਾ ਹੈ। ਬੁੱਧਵਾਰ ਨੂੰ ਪਾਕਿਸਤਾਨ ਦੇ ਸ਼ੇਅਰ ਬਾਜ਼ਾਰ 'ਚ ਤਰਥੱਲੀ ਮੱਚ ਗਈ।
ਕਰਾਚੀ ਸਟਾਕ ਐਕਸਚੇਂਜ ਦਾ ਬੈਂਚਮਾਰਕ ਇੰਡੈਕਸ ਕੇ.ਐਸ.ਈ.-100 ਕੁੱਝ ਮਿੰਟਾਂ 'ਚ 1000 ਅੰਕ ਤੋਂ ਹੇਠਾਂ ਆ ਗਿਆ। ਇਸ ਗਿਰਾਵਟ 'ਚ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਡੁੱਬ ਗਏ। ਮਾਹਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਆਰਥਕ ਸਥਿਤੀ ਬਹੁਤ ਨਾਜ਼ੁਕ ਹੈ। ਅਜਿਹੇ 'ਚ ਭਾਰਤ ਨਾਲ ਤਣਾਅ ਵਧਣ ਕਾਰਨ ਨਿਵੇਸ਼ਕਾਂ 'ਚ ਘਬਰਾਹਟ ਪੈਦਾ ਹੋ ਗਈ ਹੈ। ਇਸ ਲਈ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਆਈ ਹੈ।