ਪਾਕਿ ਔਰਤਾਂ ਨੇ ਨਜਾਇਜ਼ ਨਸ਼ੇ ਨੂੰ ਸਾੜ ਕੇ ਲਈ ਸੈਲਫੀ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ 'ਚ ਔਰਤਾਂ ਦਾ ਇਕ ਨਵਾਂ ਰੂਪ ਵੇਖਣ ਨੂੰ ਮਿਲਿਆ ਜਿੱਥੇ ਪੇਸ਼ਾਵਰ 'ਚ ਐਂਟੀ-ਨਾਰਕੋਟਿਕਸ ਫੋਰਸ (ਏਐਨਐਫ) ਦੀ ਮਹਿਲਾ ਟੀਮ ਨੇ ਜ਼ਬਤ ਕੀਤੇ .....

Pakistani women

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ 'ਚ ਔਰਤਾਂ ਦਾ ਇਕ ਨਵਾਂ ਰੂਪ ਵੇਖਣ ਨੂੰ ਮਿਲਿਆ ਜਿੱਥੇ ਪੇਸ਼ਾਵਰ 'ਚ ਐਂਟੀ-ਨਾਰਕੋਟਿਕਸ ਫੋਰਸ (ਏਐਨਐਫ) ਦੀ ਮਹਿਲਾ ਟੀਮ ਨੇ ਜ਼ਬਤ ਕੀਤੇ 110 ਕੁਇੰਟਲ ਨਜਾਇਜ਼ ਨਸ਼ੇ ਨੂੰ ਅੱਗ ਲਾ ਕੇ ਖ਼ਤਮ ਕਰ ਦਿਤਾ ਹੈ।ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆਈ ਕਿ ਔਰਤਾਂ ਨੇ ਨਾਜਾਇਜ਼ ਨਸ਼ੇ ਨੂੰ ਫੁਕਣ ਤੋ ਬਾਅਦ ਬਲਦੀ ਅੱਗ ਦੇ ਸਾਹਮਣੇ ਸੈਲਫ਼ੀ ਲਈ।ਦੱਸ ਦਈਏ ਕਿ ਮਹਿਲਾ ਅਫ਼ਸਰਾਂ ਦੀ ਇਹ ਸੈਲਫ਼ੀ ਵਾਇਰਲ ਹੋ ਰਹੀ ਹੈ ਅਤੇ ਲੋਕ ਉਨ੍ਹਾਂ ਦੀ ਹਿੰਮਤ ਦੀ ਸ਼ਲਾਘਾ ਕਰ ਰਹੇ ਹਨ। ਵਾਇਰਲ ਹੋਈਆਂ ਤਸਵੀਰਾਂ ਵਿਚ ਇਕ ਮਹਿਲਾ ਪੁਲਿਸ ਮੁਲਾਜ਼ਮ ਹੱਥ ਪਾ ਕੇ ਖੜ੍ਹੀ ਹੈ। ਇਸ ਤੇ ਕੁਝ ਲੋਕਾਂ ਨੇ ਕੁਮੈਂਟ ਕੀਤਾ

ਕਿ ਕਈਆਂ ਨੂੰ ਲੱਗਦਾ ਹੈ ਕਿ ਪਾਕਿਸਤਾਨ ਵਿਚ ਔਰਤਾਂ ਨੂੰ ਦਬਾਅ ਹੇਠ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ 'ਤੇ ਜ਼ੁਲਮ ਕੀਤਾ ਜਾਂਦਾ ਹੈ।ਜੇਕਰ ਉਹ ਇਹ ਤਸਵੀਰ ਦੇਖ ਲੈਣ ਤਾਂ ਉਨ੍ਹਾਂ ਦਾ ਨਜ਼ਰੀਆ ਬਦਲ ਜਾਵੇਗਾ। ਏਐਨਐਫ ਦੇ ਡੀਜੀ ਮੇਜਰ ਜਨਰਲ ਮੁਸਰਤ ਨਵਾਜ਼ ਮਲਿਕ ਮੁਤਾਬਕ ਜੋ ਚੀਜ਼ਾਂ ਸਮਾਜ ਨੂੰ ਖ਼ਤਮ ਕਰ ਰਹੀਆਂ ਹਨ, ਉਨ੍ਹਾਂ ਵਿਚੋਂ ਨਸ਼ਾ ਬਹੁਤ ਖ਼ਤਰਨਾਕ ਹੈ। ਦੱਸ ਦਈਏ ਕਿ ਫੋਰਸ ਨੇ ਡਰੱਗਸ ਦਾ ਪੂਰਾ ਖ਼ਾਤਮਾ ਕਰਨ ਦਾ ਮੰਨ ਬਣਾ ਲਿਆ ਹੈ ਤਾਂ ਜੋ ਨਸ਼ਾ ਮੁਕਤ ਸਮਾਜ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਫੇਸਬੁੱਕ 'ਤੇ ਸਾਦ ਹਾਮਿਦ ਨੇ ਲਿਖਿਆ ਕਿ ਮਹਿਲਾ ਅਫ਼ਸਰਾਂ ਨੇ ਜੋ ਕੀਤਾ ਉਹ ਹਾਲੀਵੁਡ ਫ਼ਿਲਮ ਦੇ

ਸੀਨ ਵਾਂਗ ਜਾਪਦਾ ਹੈ। ਅਫਸਰ ਰਾਬੀਆ ਬੇਗ਼ ਤੇ ਉਨ੍ਹਾਂ ਦੀਆਂ ਏਐਨਐਫ ਦੀਆਂ ਔਰਤਾਂ ਨੇ ਮਿਲ ਕੇ ਨਸ਼ਿਆਂ ਨੂੰ ਸਾੜ ਦਿਤਾ। ਮਹਿਲਾ ਅਫ਼ਸਰਾਂ ਦੀ ਕਾਮਯਾਬੀ 'ਤੇ ਪਾਕਿਸਤਾਨ ਦੇ ਰੱਖਿਆ ਮੰਤਰਾਲੇ ਨੇ ਵੀ ਤਾਰੀਫ਼ ਕੀਤੀ। ਮੰਤਰਾਲੇ ਨੇ ਲਿਖਿਆ ਹੈ ਕਿ ਏਐਨਐਫ ਨੇ ਜੋ ਕਿਹਾ ਸੀ, ਉਹ ਕਰ ਦਿਖਾਇਆ ਹੈ।