12ਵੀਂ ਸ਼੍ਰੇਣੀ ਦੀ ਮੈਰਿਟ ਸੂਚੀ 'ਚ ਮੁਕਤਸਰ ਸਾਹਿਬ ਦੀਆਂ ਵਿਦਿਆਰਥਣਾਂ ਦੇ ਚਰਚੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਸਕੂਲਾਂ 'ਚੋਂ ਸੱਭ ਤੋਂ ਵਧ ਇਸ ਸਕੂਲ ਦੀਆਂ ਵਿਦਿਆਰਥਣਾਂ ਨੇ ਮੈਰਿਟ 'ਚ ਬਣਾਈ ਜਗ੍ਹਾ 

Punjab News

ਸ੍ਰੀ ਮੁਕਤਸਰ ਸਾਹਿਬ (ਸੋਨੂੰ ਖੇੜਾ) : ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਦੀਆਂ ਵਿਦਿਆਰਥਣਾਂ ਨੇ 12ਵੀਂ ਸ਼੍ਰੇਣੀ ਦੀ ਮੈਰਿਟ 'ਚ ਸਰਕਾਰੀ ਸਕੂਲਾਂ ਦੀ ਸੂਚੀ 'ਚ ਸੱਭ ਤੋਂ ਵਧ ਵਿਦਿਆਰਥੀ ਮੈਰਿਟ 'ਚ ਆਉਣ ਦਾ ਮਾਣ ਹਾਸਲ ਕੀਤਾ ਹੈ। ਇਸ ਸਕੂਲ ਦੀਆਂ 10 ਵਿਦਿਆਰਥਣਾਂ ਨੇ ਮੈਰਿਟ 'ਚ ਜਗ੍ਹਾ ਬਣਾਇਆ ਹੈ ਜੋ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਮੈਰਿਟ ਸੂਚੀ 'ਚ ਆਏ ਵਿਦਿਆਰਥੀਆਂ 'ਚੋਂ ਨੰਬਰ ਇਕ ਹੈ। 

ਇਹ ਵੀ ਪੜ੍ਹੋ: ਸਾਬਤ ਸੂਰਤ ਸਿੱਖ ਫ਼ੌਜੀ ਕਬੀਰ ਸਿੰਘ ਨੇ ਵਿਦੇਸ਼ ਦੀ ਧਰਤੀ ’ਤੇ ਚਮਕਾਇਆ ਦੇਸ਼ ਦਾ ਨਾਂਅ

ਸਰਕਾਰੀ ਸਕੂਲਾਂ 'ਚ ਪੜ੍ਹਾਈ ਦੇ ਪੱਧਰ  ਨੂੰ ਉਚਾ ਚੁੱਕਣ ਲਈ ਸਿਖਿਆ ਵਿਭਾਗ ਅਤੇ ਸਰਕਾਰ ਲਗਾਤਾਰ ਯਤਨਸ਼ੀਲ ਹੈ। ਬੀਤੇ ਦਿਨੀਂ ਜਾਰੀ ਹੋਈ 12ਵੀਂ ਸ਼੍ਰੇਣੀ ਦੀ ਮੈਰਿਟ ਸੂਚੀ 'ਚ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਅਹਿਮ ਪ੍ਰਾਪਤੀ ਕੀਤੀ ਹੈ। 

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਮੈਰਿਟ ਦੀ ਗੱਲ ਕਰੀਏ ਤਾਂ ਇਸ ਸਕੂਲ ਦੀਆਂ ਸਭ ਤੋਂ ਵਧ 10 ਵਿਦਿਆਰਥਣਾਂ ਮੈਰਿਟ ਵਿਚ ਹਨ। ਓਵਰਆਲ ਮੈਰਿਟ 'ਚ ਸਕੂਲ ਦੀ ਵਿਦਿਆਰਥਣਾਂ ਖੁਸ਼ੀ ਗਰਗ ਅਤੇ ਮਹਿਕ ਗਰਗ ਨੇ ਛੇਵਾਂ ਅਤੇ ਸੱਤਵਾਂ ਸਥਾਨ ਪ੍ਰਾਪਤ ਕੀਤਾ ਹੈ। ਉਥੇ ਹੀ ਕਾਮਰਸ ਗਰੁੱਪ ਵਿਚ ਇਸ ਸਕੂਲ ਦੀ ਵਿਦਿਆਰਥਣ ਖੁਸ਼ੀ ਗਰਗ ਪੂਰੇ ਪੰਜਾਬ 'ਚੋਂ ਅੱਵਲ ਹੈ। ਸਰਕਾਰੀ ਸਕੂਲ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਅੱਜ ਸਮਾਜ ਸੇਵੀ ਜਥੇਬੰਦੀਆਂ ਅਤੇ ਸਕੂਲ ਵਲੋਂ ਵਿਦਿਆਰਥਣਾਂ ਦਾ ਵਿਸੇਸ਼ ਸਨਮਾਨ ਵੀ ਕੀਤਾ ਗਿਆ।