ਭਾਖੜਾ ਨਹਿਰ ’ਚ ਡੁੱਬਣ ਵਾਲੀਆਂ 3 ਔਰਤਾਂ ਦੇ ਪ੍ਰਵਾਰਾਂ ਨੂੰ 2-2 ਲੱਖ ਰੁਪਏ ਸਹਾਇਤਾ ਰਾਸ਼ੀ ਦੇਣਗੇ MP ਸਿਮਰਨਜੀਤ ਮਾਨ
ਪੀੜਤ ਪ੍ਰਵਾਰਾਂ ਦੇ ਖਾਤਿਆਂ ਵਿਚ ਜਲਦ ਪਾਈ ਜਾਵੇਗੀ ਸਹਾਇਤਾ ਰਾਸ਼ੀ
ਲਹਿਰਾਗਾਗਾ: ਸੰਗਰੂਰ ਦੇ ਮਨਿਆਣਾ 'ਚ ਟਰੈਕਟਰ ਸਮੇਤ ਨਹਿਰ 'ਚ ਡੁੱਬਣ ਵਾਲੀਆਂ 3 ਔਰਤਾਂ ਦੇ ਪ੍ਰਵਾਰਾਂ ਲਈ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਦਰਅਸਲ ਸਿਮਰਨਜੀਤ ਸਿੰਘ ਮਾਨ ਨੇ ਪੀੜਤ ਪ੍ਰਵਾਰਾਂ ਨੂੰ ਨੂੰ ਰਾਹਤ ਫੰਡ ’ਚੋ 2 -2 ਲੱਖ ਰੁਪਏ ਦੇਣ ਲਈ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਿਆ ਸੀ।
ਇਹ ਵੀ ਪੜ੍ਹੋ: ਇਕ ਦਹਾਕੇ ’ਚ ਕਰੀਬ 70,000 ਭਾਰਤੀਆਂ ਨੇ ਸਰੰਡਰ ਕੀਤੇ ਅਪਣੇ ਪਾਸਪੋਰਟ
ਇਸ ਪੱਤਰ ਨੂੰ ਡੀ.ਸੀ. ਸੰਗਰੂਰ ਨੇ ਮਨਜ਼ੂਰ ਕਰਦਿਆਂ ਕਿਹਾ ਕਿ ਜਲਦੀ ਇਨ੍ਹਾਂ ਮਜ਼ਦੂਰ ਪ੍ਰਵਾਰਾਂ ਦੇ ਬੈਂਕ ਖਾਤਿਆਂ ’ਚ ਸਹਾਇਤਾ ਰਾਸ਼ੀ ਪਾ ਦਿਤੀ ਜਾਵੇਗੀ। ਦੱਸ ਦੇਈਏ ਕਿ ਭਾਖੜਾ ਨਹਿਰ ਵਿਚ ਡੁੱਬਣ ਵਾਲੀਆਂ 3 ਔਰਤਾਂ 'ਚੋਂ ਇਕ ਦੀ ਲਾਸ਼ ਟੋਹਾਣਾ ਵਿਖੇ ਨਹਿਰ 'ਚੋਂ ਬਰਾਮਦ ਹੋਈ ਹੈ। ਬਾਕੀ 2 ਹੋਰ ਔਰਤਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ: ਚੋਰੀ ਤੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 7 ਮੈਂਬਰ ਕਾਬੂ, 1 ਨਾਬਾਲਗ ਵੀ ਸ਼ਾਮਲ
ਜ਼ਿਕਰਯੋਗ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਨੂੰ ਲੈ ਕੇ ਸੋਮਵਾਰ ਨੂੰ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵਲੋਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਸੀ।