ਪਾਕਿਸਤਾਨ ਦੀ ਨਵੀਂ ਸਰਕਾਰ ਸਿੱਖਾਂ ਵਲ ਵਿਸ਼ੇਸ਼ ਧਿਆਨ ਦੇਵੇ : ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪਾਕਿਸਤਾਨ ਵਿਚ ਕੁੱਝ ਦਿਨਾਂ ਤਕ ਬਣਨ ਜਾ ਰਹੀ ਨਵੀਂ ਹਕੂਮਤ................

Simranjit Singh Mann

ਫਤਿਹਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪਾਕਿਸਤਾਨ ਵਿਚ ਕੁੱਝ ਦਿਨਾਂ ਤਕ ਬਣਨ ਜਾ ਰਹੀ ਨਵੀਂ ਹਕੂਮਤ ਨੂੰ ਸਿੱਖ ਕੌਮ ਅਗਾਊਂ ਮੁਬਾਰਕਬਾਦ ਭੇਜਦੀ ਹੋਈ ਇਹ ਮੰਗ ਕਰਦੀ ਹੈ ਕਿ ਪਾਕਿਸਤਾਨ ਵਿਚ ਵਸਣ ਵਾਲੇ ਸਮੁੱਚੇ ਸਿੱਖਾਂ ਦੇ ਜਾਨ-ਮਾਲ ਦੀ ਹਿਫ਼ਾਜ਼ਤ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਮਾਣ-ਸਨਮਾਨ ਨੂੰ ਕਾਇਮ ਰੱਖਣ ਲਈ ਉਚੇਚਾ ਧਿਆਨ ਦੇਵੇ।

ਉਨ੍ਹਾਂ ਕਿਹਾ ਕਿ ਦੂਸਰਾ ਵਾਘਾ, ਹੁਸੈਨੀਵਾਲਾ ਅਤੇ ਸੁਲੇਮਾਨਕੀ ਸਰਹੱਦਾਂ ਨੂੰ ਖੋਲ੍ਹ ਕੇ ਸਿੱਖਾਂ ਦੀ ਅਰਦਾਸ ਵਿਚ ਜੋ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਦੀ ਗੱਲ ਹੈ, ਉਸ ਨੂੰ ਉਚੇਚੇ ਤੌਰ ਤੇ ਅਮਲੀ ਰੂਪ ਦੇਣ ਦਾ ਪ੍ਰਬੰਧ ਕਰੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪਾਕਿਸਤਾਨ ਦੀ ਨਵੀਂ ਬਣਨ ਜਾ ਰਹੀ ਸਰਕਾਰ ਉਪਰੋਕਤ ਮੁੱਦਿਆਂ ਅਤੇ ਗੰਭੀਰ ਵਿਸ਼ੇ ਉਤੇ ਅਮਲੀ ਕਾਰਵਾਈ ਕਰਦੀ ਹੋਈ ਪਾਕਿਸਤਾਨ ਵਿਚ ਅਮਨ-ਚੈਨ ਦਾ ਬੋਲਬਾਲਾ ਕਰੇਗੀ।