ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਮੋਦੀ ਸਰਕਾਰ ਖਿਲਾਫ਼ ਹੱਲਾ ਬੋਲਣਗੇ ਕਲਾਕਾਰ ਤੇ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੱਲ੍ਹ 28 ਸਤੰਬਰ ਨੂੰ ਅੰਮ੍ਰਿਤਸਰ-ਜੰਮੂ ਕੌਮੀ ਸ਼ਾਹਮਾਰਗ ਬਟਾਲਾ ਵਿਖੇ ਹੋਵੇਗਾ ਭਾਰੀ ਇਕੱਠ

Protest At Batala

ਚੰਡੀਗੜ੍ਹ: ਖੇਤੀ ਬਿਲਾਂ ਦੇ ਵਿਰੋਧ ਵਿਚ ਪੰਜਾਬ ਦੇ ਹਰ ਵਰਗ ਦਾ ਗੁੱਸਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਵੱਖ-ਵੱਖ ਥਾਈਂ ਧਰਨੇ ਲਗਾਏ ਜਾ ਰਹੇ ਨੇ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਪੰਜਾਬ ਦੀ ਕਈ ਕਲਾਕਾਰਾਂ ਨੇ ਕੱਲ੍ਹ 28 ਸਤੰਬਰ ਨੂੰ ਅੰਮ੍ਰਿਤਸਰ-ਜੰਮੂ ਕੌਮੀ ਸ਼ਾਹਮਾਰਗ 'ਤੇ ਬਟਾਲਾ ਵਿਖੇ ਕਿਸਾਨਾਂ ਨਾਲ ਮਿਲ ਕੇ ਭਾਰੀ ਇਕੱਠ ਕਰਨ ਦਾ ਐਲਾਨ ਕੀਤਾ ਹੈ।

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਹੋਣ ਵਾਲੇ ਇਸ ਭਾਰੀ ਇਕੱਠ ਵਿਚ ਉਹਨਾਂ ਦਾ ਨਾਅਰਾ ਬੁਲੰਦ ਕਰਕੇ ਕਿਸਾਨ ਵਿਰੋਧੀ ਬਿਲਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।

ਇਸ ਧਰਨੇ ਵਿਚ ਸ਼ਾਮਲ ਹੋਣ ਵਾਲੇ ਮਸ਼ਹੂਰ ਕਲਾਕਾਰਾਂ ਵਿਚ ਰਣਜੀਤ ਬਾਵਾ, ਹਰਭਜਨ ਮਾਨ , ਹਰਜੀਤ ਹਰਮਨ , ਰਵਿੰਦਰ ਗਰੇਵਾਲ ਤਰਸੇਮ ਜੱਸੜ , ਐਮੀ ਵਿਰਕ , ਕੁਲਵਿੰਦਰ ਬਿੱਲਾ, ਕਨਵਰ ਗਰੇਵਾਲ , ਜੱਸ ਬਾਜਵਾ, ਲੱਖਾ ਸਿਧਾਣਾ, ਗੁਰਸ਼ਰਨ ਛੀਨਾਂ , ਸਿੱਪੀ ਗਿੱਲ , ਹਰਫ ਚੀਮਾਂ , ਅਵਕਾਸ਼ ਮਾਨ , ਗੁਰਵਿੰਦਰ ਬਰਾੜ , ਬੀਜੇ ਰੰਧਾਵਾ , ਬੰਟੀ ਬੈਂਸ , ਜੋਰਡਨ ਸੰਧੂ , ਹਨੀ ਸਰਕਾਰ , ਰਵਨੀਤ, ਕਾਬਲ ਸਰੂਪਵਾਲੀ , ਹੈਪੀ ਬੋਪਾਰਾਏ ਸਮੇਤ ਕੁਝ ਹੋਰ ਕਲਾਕਾਰ ਵੀ ਸ਼ਾਮਲ ਹਨ।

ਕਲਾਕਾਰਾਂ ਨੇ ਇਸ ਧਰਨੇ ਵਿਚ ਹਿੱਸਾ ਲੈਣ ਲਈ ਨੌਜਵਾਨਾਂ ਨੂੰ ਖ਼ਾਸ ਅਪੀਲ ਕੀਤੀ। ਇਸ ਧਰਨੇ ਵਿਚ ਅਨਮੋਲ ਕਵਾਤਰਾ ਦੀ ਸੰਸਥਾ ਵੱਲੋਂ ਪਾਣੀ ਅਤੇ ਖਾਣ-ਪੀਣ ਦੀ ਸੇਵਾ ਨਿਭਾਈ ਜਾਵੇਗੀ। ਇਸ ਸਬੰਧੀ ਰਣਜੀਤ ਬਾਵਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਵੀ ਸਾਂਝੀ ਕੀਤੀ ਹੈ।