ਪ੍ਰਧਾਨ ਮੰਤਰੀ ਮੋਦੀ ਨੂੰ ਜਨਤਕ ਭਾਸ਼ਣਾਂ ‘ਚ ਸੋਚ ਸਮਝ ਕੇ ਬੋਲਣਾ ਚਾਹੀਦੈ : ਮਨਮੋਹਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਾਜਨੀਤਿਕ ਵਾਰਤਾਲਾਪ ਦੇ ਪੱਧਰ ‘ਚ ਆਈ ਗਿਰਾਵਟ ਦੇ ਵਿਚ ਸਾਬਕਾ....

Manmohan Singh

ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਾਜਨੀਤਿਕ ਵਾਰਤਾਲਾਪ ਦੇ ਪੱਧਰ ‘ਚ ਆਈ ਗਿਰਾਵਟ ਦੇ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਪਣੇ ਤੋਂ ਬਾਅਦ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੋਮਵਾਰ ਨੂੰ ਜਨਤਕ ਭਾਸ਼ਣਾਂ ਵਿਚ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਮਨੀਸ਼ ਤਿਵਾੜੀ ਦੀ ਕਿਤਾਬ ‘ਫੇਬਲਮ ਆਫ਼ ਪ੍ਰੈਕਚਰਡ ਟਾਈਮਸ’ ਦੇ ਦੌਰਾਨ ਮਨਮੋਹਨ ਸਿੰਘ ਨਾਲ ਜਦੋਂ ਰਾਜਨੇਤਾਵਾਂ ਦੀ ਭਾਸ਼ਾਂ ਦੇ ਪੱਧਰ ‘ਚ ਆਈ ਗਿਰਾਵਟ ਉਤੇ ਉਹਨਾਂ ਦੀ ਰਾਏ ਮੰਗੀ ਗਈ ਤਾਂ ਉਹਨਾਂ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੇਰੀ ਸਲਾਹ ਹੈ

ਕਿ ਉਹ ਸੰਜਮ ਵਰਤਣ ਜਿਹੜਾ ਕੇ ਪ੍ਰਧਾਨ ਮੰਤਰੀ ਦੀ ਤਰ੍ਹਾਂ ਹੋਵੇ। ਪ੍ਰਧਾਨ ਮੰਤਰੀ ਜਦੋਂ ਉਹਨਾਂ ਰਾਜਾਂ ਵਿਚ ਜਾਂਦੇ ਹਨ ਜਿਥੇ ਭਾਜਪਾ ਦਾ ਸ਼ਾਸ਼ਨ ਨਹੀਂ ਹੈ ਉਦੋਂ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਉਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਨਾ ਕਰਨ ਜਿਸ ਦਾ ਹੁਣ ਆਮਤੌਰ ‘ਤੇ ਵਿਵਹਾਰ ਹੋ ਰਿਹਾ ਹੈ। ਮਨਮੋਹਨ ਸਿੰਘ ਨੇ ਕਿਹਾ ਕਿ ਉਹਨਾਂ ਨੇ ਅਤੇ ਕਾਂਗਰਸ ਦੀ ਅਗਵਾਈ ਵਿਚ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ ਦੀ ਸਰਕਾਰ ਨੇ ਕਦੇ ਵੀ ਉਸ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਜਿਸ ਤਰ੍ਹਾਂ ਦਾ ਵਿਵਹਾਰ ਮੋਦੀ ਰੋਜ ਕਰ ਰਹੇ ਹਨ। ਉਹਨਾਂ ਨੇ ਕਿਹਾ, ਅਸੀਂ ਭਾਜਪਾ ਸ਼ਾਸ਼ਤ ਰਾਜਾਂ ਦੇ ਨਾਲ ਕਦੇ ਭੇਦਭਾਵ ਨਹੀਂ ਕੀਤਾ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਖ਼ੁਦ ਇਸ ਗੱਲ ਦੀ ਤਸਦੀਕ ਕਰਦੇ ਹਨ। ਅਸੀਂ ਉਹ ਸਨਮਾਨ ਦਿਤਾ ਹੈ ਜਿਸ ਦੇ ਉਹ ਕਾਬਲ ਸੀ। ਉਹਨਾਂ ਨੇ ਮੋਦੀ ਨੂੰ ਮਿਸਾਲ ਕਾਇਮ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਅੱਗੇ ਕਿਹਾ ਕਿ, ਉਹ ਸਾਰੇ ਭਾਰਤ ਵਾਸੀਆਂ ਦੇ ਪ੍ਰਧਾਨ ਮੰਤਰੀ ਹਨ। ਉਹਨਾਂ ਦਾ ਵਿਵਹਾਰ ਵਿਸ਼ਵਾਸ਼ ਹੋਣਾ ਚਾਹੀਦੈ। ਅਤੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਉਹਨਾਂ ਦੀ ਜ਼ਿੰਮੇਵਾਰੀ ਦੇ ਅਨੁਰੂਪ ਵਿਚ ਹੋਣਾ ਚਾਹੀਦੈ। ਇਸ ਤੋਂ ਪਹਿਲਾਂ ਪਿਛਲੇ ਦਿਨਾਂ ਹੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਉਤੇ ਹਮਲੇ ਕਰਦੇ ਹੋਏ ਕਿਹਾ ਸੀ

ਕਿ ਉਹਨਾਂ ਦਾ ਸ਼ਾਸ਼ਨ ਭਾਰਤ ਲਈ ਚੰਗਾ ਨਹੀਂ ਹੈ ਕਿਉਂਕਿ ਉਹਨਾਂ ਲੋਕਾਂ ਦਾ ਭਰੋਸਾ ਤੋੜਿਆ ਹੈ ਅਤੇ ਅਜਿਹੀ ਸਰਕਾਰ ਦੀ ਲੀਡਰਸ਼ਿਪ ਕੀਤੀ ਹੈ ਜਿਹੜੀ ਦੇਸ਼ ਵਿਚ ਸੰਪਰਦਾਇਕ ਹਿੰਸਾ, ਲਿਚਿੰਗ ਅਤੇ ਗਊ ਰੱਖਿਆ ਨਾਲ ਜੁੜੀਆਂ ਘਟਨਾਵਾਂ ਉਤੇ ਹਮੇਸ਼ਾ ਚੁੱਪ ਰਹੀ ਹੈ। ਉਹਨਾਂ ਨੇ ਦੋਸ਼ ਲਗਾਇਆ ਸੀ ਕੀ ਮੋਦੀ ਸਰਕਾਰ ਦੇ ਅਈਨ ਦੇਸ਼ ਦੀਆਂ ਯੂਨੀਵਰਸਿਟੀਆਂ ਅਤੇ ਸੀਬੀਆਈ ਵਰਗੇ ਰਾਸ਼ਟਰੀ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ।