ਸਥਾਨਕ ਸਰਕਾਰਾਂ ਵਲੋਂ ਨਗਰ ਨਿਗਮ ਬਠਿੰਡਾ ਦੀਆਂ ਏਮਜ਼ ਵੱਲ ਬਣਦੀਆਂ ਫੀਸਾਂ ਮਾਫ਼ ਕਰਨ ਦਾ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਸਰਕਾਰਾਂ ਬਾਰੇ ਵਿਭਾਗ ਵਲੋਂ ਬਠਿੰਡਾ ਵਿਖੇ ਬਣਨ ਵਾਲੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੀਆਂ ਨਗਰ...

Local Government department decides to waive off fees of AIIMS

ਚੰਡੀਗੜ੍ਹ (ਸਸਸ) : ਸਥਾਨਕ ਸਰਕਾਰਾਂ ਬਾਰੇ ਵਿਭਾਗ ਵਲੋਂ ਬਠਿੰਡਾ ਵਿਖੇ ਬਣਨ ਵਾਲੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੀਆਂ ਨਗਰ ਨਿਗਮ ਬਠਿੰਡਾ ਵੱਲ ਫ਼ੀਸਾਂ ਅਤੇ ਹੋਰ ਚਾਰਜਿਜ਼ ਦੀਆਂ ਬਣਦੀਆਂ ਦੇਣਦਾਰੀਆਂ ਮਾਫ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸੇ ਤਰ੍ਹਾਂ ਬਲਾਚੌਰ ਵਿਖੇ ਜੁਡੀਸ਼ੀਅਲ ਕੋਰਟ ਕੰਪਲੈਕਸ ਬਣਾਉਣ ਲਈ ਨਗਰ ਕੌਂਸਲ ਬਲਾਚੌਰ ਦੀ 6 ਏਕੜ ਜ਼ਮੀਨ ਮਾਰਕੀਟ ਰੇਟ ਦੇਣ ਦੀ ਪ੍ਰਵਾਨਗੀ ਦਿਤੀ ਗਈ।

ਇਹ ਖ਼ੁਲਾਸਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ ਗਿਆ। ਸ ਸਿੱਧੂ ਨੇ ਦੱਸਿਆ ਬਠਿੰਡਾ ਵਿਖੇ ਬਣਨ ਜਾ ਰਹੇ ਏਮਜ਼ ਵੱਲ ਨਕਸ਼ੇ, ਸੀ.ਐਲ.ਯੂ., ਆਦਿ ਸਮੇਤ ਨਗਰ ਨਿਗਮ ਬਠਿੰਡਾ ਦੀਆਂ ਬਣਦੀਆਂ ਫ਼ੀਸਾਂ ਮਾਫ਼ ਕਰ ਦਿਤੀਆਂ ਹਨ ਤਾਂ ਜੋ ਪ੍ਰਾਜੈਕਟ ਨੂੰ ਕੋਈ ਦਿੱਕਤ ਨਾ ਆਵੇ। ਇਹ ਕਰੀਬ 5 ਕਰੋੜ ਰੁਪਏ ਦੇ ਚਾਰਜਿਜ਼ ਬਣਦੇ ਸਨ।

ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਨਗਰ ਕੌਂਸਲ ਬਲਾਚੌਰ ਅਧੀਨ ਆਉਂਦੀ 6 ਏਕੜ ਜ਼ਮੀਨ ਮਾਰਕੀਟ ਰੇਟ ਉਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਲਈ ਮਨਜ਼ੂਰ ਕਰ ਦਿਤੀ ਹੈ।