160 ਕਰੋੜ ਦੇ ਘਾਟੇ ਵਿਚ ਚੱਲ ਰਹੀ ਪੰਜਾਬ ਰੋਡਵੇਜ਼ ਕੋਲ ਡਰਾਈਵਰਾਂ ਦੀ ਕਮੀ, 18 ਡਿਪੂਆਂ ’ਚ ਖੜ੍ਹੀਆਂ 538 ਬੱਸਾਂ

ਏਜੰਸੀ

ਖ਼ਬਰਾਂ, ਪੰਜਾਬ

ਬੱਸਾਂ ਨਾ ਚੱਲਣ ਕਾਰਨ ਇਕ ਸਾਲ ਵਿਚ ਕਰੀਬ 200 ਕਰੋੜ ਰੁਪਏ ਦਾ ਨੁਕਸਾਨ ਹੋਇਆ

Punjab roadways

 

ਚੰਡੀਗੜ੍ਹ: 160 ਕਰੋੜ ਦੇ ਘਾਟੇ ਵਿਚ ਚੱਲ ਰਹੀ ਪੰਜਾਬ ਰੋਡਵੇਜ਼ (ਪਨਬਸ) ਨੂੰ ਡਰਾਈਵਰਾਂ ਅਤੇ ਕਲੀਨਰਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਸੂਬੇ ਦੇ 18 ਡਿਪੂਆਂ ਵਿਚ 538 ਬੱਸਾਂ ਖੜ੍ਹੀਆਂ ਹਨ। ਪੰਜਾਬ ਸਰਕਾਰ ਨੇ 1337 ਡਰਾਈਵਰ ਕਲੀਨਰ ਭਰਤੀ ਕਰਨੇ ਸਨ ਪਰ ਯੂਨੀਅਨ ਨੇ 28 ਡਰਾਈਵਰਾਂ ਦੀ ਆਊਟਸੋਰਸ ਭਰਤੀ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਕੋਈ ਨਵੀਂ ਭਰਤੀ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: ਮੁਹਾਲੀ ਵਾਸੀਆਂ ਨੂੰ ਮਿਲੇਗਾ ਲੰਬੇ ਜਾਮ ਦੀ ਸਮੱਸਿਆ ਤੋਂ ਛੁਟਕਾਰਾ, ਲਾਈਟ ਪੁਆਇੰਟਾਂ ’ਤੇ ਬਣਨਗੇ ਗੋਲ ਚੱਕਰ

ਕੋਵਿਡ ਤੋਂ ਬਾਅਦ 400 ਦੇ ਕਰੀਬ ਡਰਾਈਵਰ-ਕਲੀਨਰਾਂ ਨੂੰ ਬਹਾਲ ਨਹੀਂ ਕੀਤਾ ਗਿਆ ਹੈ। ਇੰਨੀ ਵੱਡੀ ਗਿਣਤੀ ਵਿਚ ਬੱਸਾਂ ਨਾ ਚੱਲਣ ਕਾਰਨ ਪਨਬੱਸ ਨੂੰ ਰੋਜ਼ਾਨਾ ਕਰੀਬ 54.31 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਪਨਬਸ ਪਹਿਲਾਂ ਹੀ 160.79 ਕਰੋੜ ਰੁਪਏ ਦੇ ਘਾਟੇ ਵਿਚ ਹੈ। ਬੱਸਾਂ ਨਾ ਚੱਲਣ ਕਾਰਨ ਇਕ ਸਾਲ ਵਿਚ ਕਰੀਬ 200 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: ਗ੍ਰਾਂਟਾਂ ਅਤੇ ਮਨਰੇਗਾ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਤਹਿਤ ਸਰਪੰਚ ਮੁਅੱਤਲ

ਰੋਡਵੇਜ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਕੁੱਲ 18 ਡਿਪੂ ਹਨ। ਡਰਾਈਵਰਾਂ ਅਤੇ ਕੰਡਕਟਰਾਂ ਦੀ ਘਾਟ ਕਾਰਨ ਡਿਪੂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਸਭ ਤੋਂ ਵੱਧ 58 ਬੱਸਾਂ ਪਠਾਨਕੋਟ ਵਿਚ ਖੜ੍ਹੀਆਂ ਹਨ। ਦੂਜੇ ਸਥਾਨ ’ਤੇ ਅੰਮ੍ਰਿਤਸਰ-2 ਦਾ ਡਿਪੂ ਹੈ। ਇੱਥੇ 54 ਬੱਸਾਂ ਡਰਾਈਵਰਾਂ ਦੀ ਉਡੀਕ ਕਰ ਰਹੀਆਂ ਹਨ। ਇਸੇ ਤਰ੍ਹਾਂ ਪੰਜਾਬ ਦੇ 18 ਡਿਪੂਆਂ ਵਿਚ ਕੁੱਲ 1898 ਬੱਸਾਂ ਵਿਚੋਂ 1360 ਬੱਸਾਂ ਚੱਲ ਰਹੀਆਂ ਹਨ ਜਦਕਿ 538 ਬੱਸਾਂ ਖੜ੍ਹੀਆਂ ਹਨ।

ਇਹ ਵੀ ਪੜ੍ਹੋ: PM ਮੋਦੀ ਦੇ ਛੋਟੇ ਭਰਾ ਪ੍ਰਹਿਲਾਦ ਮੋਦੀ ਹਸਪਤਾਲ 'ਚ ਦਾਖ਼ਲ, ਚੱਲ ਰਿਹਾ ਹੈ ਕਿਡਨੀ ਦਾ ਇਲਾਜ  

ਪੰਜਾਬ ਰੋਡਵੇਜ਼, ਪਨਬਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ 1337 ਡਰਾਈਵਰ-ਕਲੀਨਰਾਂ ਨੂੰ ਰੈਗੂਲਰ ਭਰਤੀ ਕਰਨ ਦਾ ਵਾਅਦਾ ਕੀਤਾ ਸੀ ਪਰ 28 ਡਰਾਈਵਰਾਂ ਨੂੰ ਆਊਟਸੋਰਸ ’ਤੇ ਭਰਤੀ ਕਰ ਦਿੱਤਾ ਗਿਆ। ਇਸ ਵਿਚ ਵੀ ਭ੍ਰਿਸ਼ਟਾਚਾਰ ਹੋਇਆ ਹੈ। ਯੂਨੀਅਨ ਇਸ ਦੇ ਸਬੂਤ ਸੌਂਪ ਚੁੱਕੀ ਹੈ। ਕਈ ਡਰਾਈਵਰਾਂ-ਕਲੀਨਰਾਂ ਨੂੰ ਬਲੈਕ ਲਿਸਟ ਵਿਚੋਂ ਕੱਢ ਦਿੱਤਾ ਗਿਆ ਹੈ। 400 ਦੇ ਕਰੀਬ ਡਰਾਈਵਰ-ਕਲੀਨਰਾਂ ਨੂੰ ਕੋਵਿਡ ਤੋਂ ਬਾਅਦ ਬਹਾਲ ਨਹੀਂ ਕੀਤਾ ਗਿਆ। ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਰਹਿਣਾ ਹੈ ਕਿ ਕਈ ਡਰਾਈਵਰ-ਕਲੀਨਰ ਬਲੈਕ ਲਿਸਟ ਕੀਤੇ ਗਏ ਸਨ। ਇਸੇ ਕਾਰਨ 538 ਬੱਸਾਂ ਨਹੀਂ ਚੱਲ ਰਹੀਆਂ। ਭਰਤੀ ਪ੍ਰਕਿਰਿਆ ਜਾਰੀ ਹੈ।